ਢੇਰ/ਨੰਗਲ, (ਗੁਰਭਾਗ, ਰਾਜਵੀਰ)- ਕਸਬਾ ਭਨੂਪਲੀ ਦੇ ਪੈਟਰੋਲ ਪੰਪ ਨੇੜੇ ਅੱਜ ਦੁਪਹਿਰ ਸਮੇਂ ਕਾਰ ਤੇ ਛੋਟੇ ਹਾਥੀ (ਟੈਂਪੂ) ਵਿਚਕਾਰ ਹੋਈ ਟੱਕਰ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਚਾਰ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਨੰਬਰ ਵਾਲੀ ਕਾਰ ਸ੍ਰੀ ਆਨੰਦਪੁਰ ਸਾਹਿਬ ਤੋਂ ਊਨਾ ਜਾ ਰਹੀ ਸੀ ਕਿ ਭਨੂਪਲੀ ਦੇ ਪੈਟਰੋਲ ਪੰਪ ਨੇੜੇ ਇਕ ਮੰਦਬੁੱਧੀ ਵਿਅਕਤੀ ਦੇ ਅਚਾਨਕ ਅੱਗੇ ਆ ਜਾਣ ਕਾਰਨ ਬੇਕਾਬੂ ਹੋ ਗਈ ਤੇ ਸੜਕ ਕੰਢੇ ਖੜ੍ਹੇ ਟੈਂਪੂ ਨਾਲ ਟਕਰਾਅ ਗਈ। ਹਾਦਸੇ 'ਚ ਅਣਪਛਾਤੇ ਮੰਦਬੁੱਧੀ ਵਿਅਕਤੀ (30) ਦੀ ਮੌਕੇ 'ਤੇ ਮੌਤ ਹੋ ਗਈ, ਜਦੋਂਕਿ ਦੋਵੇਂ ਵਾਹਨਾਂ 'ਚ ਸਵਾਰ 4 ਵਿਅਕਤੀ ਜ਼ਖਮੀ ਹੋ ਗਏ। ਟੱਕਰ 'ਚ ਇਕ ਸਾਈਕਲ ਸਵਾਰ ਰਾਜੂ ਪੁੱਤਰ ਅਕਾਲੂ ਵਾਸੀ ਭਨੂਪਲੀ ਵੀ ਜ਼ਖਮੀ ਹੋ ਗਿਆ।
ਤਫਤੀਸ਼ੀ ਅਧਿਕਾਰੀ ਹਰਮੇਸ਼ ਸਿੰਘ ਏ. ਐੱਸ. ਆਈ. ਨੇ ਦੱਸਿਆ ਕਿ ਜ਼ਖਮੀ ਧਰਮਪਾਲ ਪੁੱਤਰ ਹਰੀ ਸਿੰਘ ਵਾਸੀ ਨਿੱਕੂ ਨੰਗਲ, ਰਾਜ ਕੁਮਾਰੀ ਪਤਨੀ ਅਸ਼ੋਕ ਕੁਮਾਰ ਵਾਸੀ ਪਿੰਡ ਗੋਬਿੰਦਪੁਰਾ (ਊਨਾ) ਤੇ ਕਰਮ ਚੰਦ ਪੁੱਤਰ ਲਾਹੌਰੀ ਰਾਮ ਵਾਸੀ ਭਲਾਣ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਦੋਂਕਿ ਉਕਤ ਵਿਅਕਤੀ ਦੀ ਲਾਸ਼ ਸਿਵਲ ਹਸਪਤਾਲ ਸ੍ਰੀ ਆਨੰਦਪੁਰ ਸਾਹਿਬ ਵਿਖੇ ਰੱਖ ਕੇ ਪੁਲਸ ਨੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਗਰਭਵਤੀ ਔਰਤ ਤੇ ਆਸ਼ਾ ਵਰਕਰ ਨੇ ਡਾਕਟਰਾਂ ਕੋਲੋਂ ਏਡਜ਼ ਦੀ ਗੱਲ ਲੁਕਾ ਕੇ ਕਰਵਾਈ ਡਲਿਵਰੀ
NEXT STORY