ਚੰਡੀਗੜ੍ਹ (ਭਗਵਤ,ਕੁਲਦੀਪ) : ਸ਼ਹਿਰ ਦੇ ਸੈਕਟਰ-35 'ਚ ਬੀਤੀ ਰਾਤ ਇਕ ਨੌਜਵਾਨ ਨੂੰ ਪਿਸਤੌਲ ਦੀ ਨੋਕ 'ਤੇ ਕਾਰ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਵਿਕਰਮ ਮੂਲ ਵਾਸੀ ਅਬੋਹਰ ਨੇ ਦੱਸਿਆ ਕਿ ਉਹ ਮੋਹਾਲੀ ਦੇ ਫੇਜ਼-2 'ਚ ਰਹਿੰਦਾ ਹੈ। ਉਸ ਨੇ ਦੱਸਿਆ ਕਿ ਬੀਤੀ ਰਾਤ ਕਰੀਬ ਸਵਾ 2 ਵਜੇ ਉਹ ਆਪਣੀ ਵਰਨਾ ਕਾਰ 'ਚ ਘਰ ਵਾਪਸ ਜਾ ਰਿਹਾ ਸੀ ਕਿ ਸੈਕਟਰ-35 ਸਥਿਤ ਕੁਆਇਟ ਦਫਤਰ ਦੇ ਸਾਹਮਣੇ ਉਸ ਦੀ ਕਾਰ ਨੂੰ ਪਿੱਛਿਓਂ ਆ ਰਹੀ ਕਰੇਟਾ ਕਾਰ ਨੇ ਟੱਕਰ ਮਾਰ ਦਿੱਤੀ ਅਤੇ ਕਾਰ 'ਚ ਸਵਾਰ ਨੌਜਵਾਨਾਂ 'ਤੇ ਉਸ 'ਤੇ ਪਿਸਤੌਲ ਤਾਣ ਦਿੱਤੀ।
ਇਸ ਤੋਂ ਬਾਅਦ ਵਿਕਰਮ ਦੀ ਉਕਤ ਨੌਜਵਾਨਾਂ ਨਾਲ ਹੱਥੋਪਾਈ ਵੀ ਹੋਈ, ਜਿਸ ਦੌਰਾਨ ਨੌਜਵਾਨਾਂ ਵਲੋਂ 2 ਫਾਇਰ ਵੀ ਕੀਤੇ ਗਏ ਅਤੇ ਉਹ ਵਿਕਰਮ ਕੋਲੋਂ ਵਰਨਾ ਕਾਰ ਖੋਹ ਕੇ ਲੈ ਗਏ। ਵਿਕਰਮ ਦਾ ਕਹਿਣਾ ਹੈ ਕਿ ਜਿਨ੍ਹਾਂ ਨੌਜਵਾਨਾਂ ਨੇ ਉਸ ਕੋਲੋਂ ਕਾਰ ਖੋਹੀ, ਉਨ੍ਹਾਂ 'ਚੋਂ ਇਕ ਨੌਜਵਾਨ ਸਰਦਾਰ, ਜਦੋਂ ਕਿ ਦੂਜਾ ਮੋਨਾ ਸੀ। ਇਸ ਘਟਨਾ ਤੋਂ ਬਾਅਦ ਮੌਕੇ 'ਤੇ ਪੁੱਜੀ ਡੀ. ਐੱਸ. ਪੀ. ਦੀਪਕ ਯਾਦਵ ਅਤੇ ਐੱਸ. ਐੱਚ. ਓ. ਨਸੀਬ ਸਿੰਘ ਨੇ ਵਿਕਰਮ ਕੋਲੋਂ ਪੁੱਛਗਿੱਛ ਕੀਤੀ ਅਤੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਪੁਲਸ ਨੂੰ ਘਟਨਾ ਵਾਲੀ ਜਗ੍ਹਾ ਤੋਂ 32 ਬੋਰ ਦੀ ਪਿਸਤੌਲ ਦੇ 2 ਖੋਲ ਵੀ ਬਰਾਮਦ ਹੋਏ ਹਨ।
ਸੈਂਕੜੇ ਕਾਰਕੁੰਨਾਂ ਨੇ ਪਾਵਰਕਾਮ ਦਾ ਮੁੱਖ ਦਫਤਰ ਘੇਰਿਆ
NEXT STORY