ਚੰਡੀਗੜ੍ਹ (ਮੀਤ) : ਪੰਜਾਬ ਸਰਕਾਰ ਵਲੋਂ 'ਆਪ' ਵਿਧਾਇਕਾਂ ਨੂੰ ਦਿੱਤੀਆਂ ਗਈਆਂ ਗੱਡੀਆਂ ਉਨ੍ਹਾਂ ਨੂੰ ਰਾਸ ਨਹੀਂ ਆ ਰਹੀਆਂ ਕਿਉਂਕਿ ਇਹ ਗੱਡੀਆਂ ਬਹੁਤ ਹੀ ਖਸਤਾ ਹਾਲਤ 'ਚ ਹਨ। ਕਿਸੇ 'ਚੋਂ ਪਾਣੀ ਚੋਅ ਰਿਹਾ ਹੈ ਅਤੇ ਕਿਸੇ 'ਚ ਏ. ਸੀ. ਹੀ ਨਹੀਂ ਹੈ।
ਇਸ ਬਾਰੇ ਜਦੋਂ 'ਆਪ' ਵਿਧਾਇਕ ਪਰਮਲ ਸਿੰਘ ਤੇ ਸਰਬਜੀਤ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਨ੍ਹਾਂ ਗੱਡੀਆਂ ਹਾਲਤ ਇੰਨੀ ਖਰਾਬ ਹੈ ਕਿ ਕਿਸੇ ਵੇਲੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਇਨ੍ਹਾਂ ਵਿਧਾਇਕਾਂ ਦਾ ਕਹਿਣਾ ਹੈ ਕਿ ਉਹ ਇਸ ਬਾਰੇ ਕੈਪਟਨ ਨੂੰ ਚਿੱਠੀ ਲਿਖਣਗੇ ਅਤੇ ਜੇਕਰ ਫਿਰ ਵੀ ਇਹ ਗੱਡੀਆਂ ਬਦਲੀਆਂ ਨਹੀਂ ਗਈਆਂ ਤਾਂ ਉਹ ਗੱਡੀਆਂ ਦੀਆਂ ਚਾਬੀਆਂ ਕੈਪਟਨ ਨੂੰ ਸੌਂਪ ਦੇਣਗੇ।
ਐਕਟਿਵਾ ਤੇ ਕਾਰ ਦੀ ਟੱਕਰ 'ਚ ਬਜ਼ੁਰਗ ਦੀ ਮੌਤ
NEXT STORY