ਲੁਧਿਆਣਾ (ਰਿਸ਼ੀ) : 3 ਦਿਨ ਪਹਿਲਾਂ ਖੇਤ ’ਚ ਨੌਜਵਾਨ ਦਾ ਕਤਲ ਕਰਨ ਦੇ ਮਾਮਲੇ ਦੀ ਗੁੱਥੀ ਸੁਲਝ ਗਈ ਹੈ। 4 ਸਾਲ ਪੁਰਾਣੇ ਦੋਸਤ ਵੱਲੋਂ ਹੀ ਕਾਰੋਬਾਰ ਦੇ 20 ਹਜ਼ਾਰ ਰੁਪਏ ਸਮੇਂ ’ਤੇ ਨਾ ਦੇਣ ’ਤੇ ਦਾਤਰ ਨਾਲ ਹਮਲਾ ਕਰ ਹਨੀਫ ਦਾ ਕਤਲ ਕੀਤਾ ਸੀ।
ਮ੍ਰਿਤਕ ਮੁਹੰਮਦ ਹਨੀਫ 10 ਸਾਲਾ ਦੀ ਬੇਟੀ ਦਾ ਪਿਤਾ ਸੀ। ਇਸ ਮਾਮਲੇ ’ਚ ਥਾਣਾ ਹੈਬੋਵਾਲ ਦੀ ਪੁਲਸ ਨੇ ਕਤਲ ਦਾ ਕੇਸ ਦਰਜ ਕਰ ਕੇ 3 ਦਿਨਾਂ ’ਚ ਹੱਲ ਕਰ ਲਿਆ। ਪੁਲਸ ਨੇ ਮੁਲਜ਼ਮ ਨੂੰ ਉਸ ਸਮੇਂ ਫੜਿਆ, ਜਦੋਂ ਭੱਜਣ ਦੀ ਫਿਰਾਕ ’ਚ ਆਪਣੇ ਘਰੋਂ ਕੱਪੜੇ ਚੁੱਕਣ ਆਇਆ ਸੀ। ਪੁਲਸ ਨੇ ਮੁਲਜ਼ਮ ਕੋਲੋਂ ਵਾਰਦਾਤ ’ਚ ਵਰਤਿਆ ਦਾਤਰ ਅਤੇ ਮ੍ਰਿਤਕ ਦੀ ਐਕਟਿਵਾ ਬਰਾਮਦ ਕਰ ਲਈ ਹੈ। ਉਕਤ ਜਾਣਕਾਰੀ ਏ.ਸੀ.ਪੀ. ਗੁਰਦੇਵ ਸਿੰਘ, ਹੈਬੋਵਾਲ ਦੀ ਐੱਸ.ਐੱਚ.ਓ. ਮਧੂਬਾਲਾ ਅਤੇ ਚੌਕੀ ਜਗਤਪੁਰੀ ਇੰਚਾਰਜ ਏ.ਐੱਸ.ਆਈ. ਸੁਖਵਿੰਦਰ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ।
ਉਨ੍ਹਾਂ ਦੱਸਿਆ ਕਿ ਫੜੇ ਗਏ ਮੁਲਜ਼ਮ ਦੀ ਪਛਾਣ ਮੋਹਿਤ ਖੰਨਾ (29) ਵਾਸੀ ਲਕਸ਼ਮੀ ਨਗਰ, ਹੈਬੋਵਾਲ ਵਜੋਂ ਹੋਈ ਹੈ। ਮੁਲਜ਼ਮ ਤਲਾਕਸ਼ੁਦਾ ਹੈ। ਲਗਭਗ 4 ਸਾਲ ਪਹਿਲਾਂ ਉਸ ਦੀ ਦੋਸਤੀ ਮੁਹੰਮਦ ਹਨੀਫ ਨਾਲ ਹੋਈ ਸੀ, ਜੋ ਪਿੰਡ ਜੱਸੀਆਂ ’ਚ ਆਜ਼ਾਦ ਗੈਸ ਏਜੰਸੀ ਕੋਲ ਠੇਕੇ ’ਤੇ ਜ਼ਮੀਨ ਲੈ ਕੇ ਖੇਤੀ ਕਰਦਾ ਸੀ ਅਤੇ ਮੂਲ ਰੂਪ ’ਚ ਮਾਲੇਰਕੋਟਲਾ ਦਾ ਰਹਿਣ ਵਾਲਾ ਸੀ ਅਤੇ ਲਗਭਗ 5 ਸਾਲ ਪਹਿਲਾਂ ਆਪਣੇ ਸਹੁਰੇ ਘਰੋਂ ਆ ਕੇ ਆਪਣੀ ਘਰਵਾਲੀ ਨਾਲ ਰਹਿਣ ਲੱਗ ਪਿਆ ਸੀ।
ਇਹ ਵੀ ਪੜ੍ਹੋ- ਮਾਸੂਮ ਨੂੰ ਖੇਡਦਿਆਂ ਛੱਡ ਅੰਦਰ ਚਲੀ ਗਈ ਮਾਂ, ਕੁਝ ਪਲਾਂ ਬਾਅਦ ਆਈ ਬਾਹਰ ਤਾਂ ਨਿਕਲ ਗਈਆਂ ਚੀਕਾਂ
ਦੋਵੇਂ ਲਗਭਗ 4 ਸਾਲਾਂ ਤੋਂ ਗਾਵਾਂ-ਮੱਝਾਂ ਇਕੱਠੇ ਖਰੀਦਣ ਦਾ ਕੰਮ ਕਰਦੇ ਸਨ। ਇਸੇ ਕਾਰੋਬਾਰ ਦੇ 20 ਹਜ਼ਾਰ ਰੁਪਏ ਮੁਲਜ਼ਮ ਨੇ ਹਨੀਫ ਤੋਂ ਕਾਫੀ ਸਮੇਂ ਤੋਂ ਲੈਣੇ ਸਨ। ਐਤਵਾਰ ਨੂੰ ਹਰ ਰੋਜ਼ ਦੀ ਤਰ੍ਹਾਂ ਦੋਵੇਂ ਮਿਲੇ, ਜਿਸ ਤੋਂ ਬਾਅਦ ਇਕੱਠੇ ਬੈਠ ਕੇ ਚਾਹ ਪੀਤੀ, ਅਚਾਨਕ ਪੈਸੇ ਦੀ ਗੱਲ ਨੂੰ ਲੈ ਕੇ ਬਹਿਸ ਹੋ ਗਈ, ਜਿਸ ਤੋਂ ਬਾਅਦ ਉਸ ਦੇ ਸਿਰ ’ਤੇ ਦਾਤਰ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।
ਕਤਲ ਦਾ ਪਤਾ ਉਸ ਸਮੇਂ ਪਤਾ ਲੱਗਾ, ਜਦੋਂ ਮ੍ਰਿਤਕ ਦੇ ਪਰਿਵਾਰ ਵਾਲੇ ਲੱਭਦੇ ਹੋਏ ਖੇਤਾਂ ’ਚ ਆਏ, ਜਿਸ ਤੋਂ ਬਾਅਦ ਪੁਲਸ ਨੇ ਕੇਸ ਦਰਜ ਕਰ ਕੇ ਜਾਂਚ ਦੌਰਾਨ ਮੁਲਜ਼ਮ ਨੂੰ ਦਬੋਚ ਲਿਆ। ਪੁਲਸ ਅਨੁਸਾਰ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰ ਕੇ 5 ਦਿਨ ਦਾ ਰਿਮਾਂਡ ਮੰਗਿਆ ਗਿਆ, ਤਾਂ ਕਿ ਪਤਾ ਲੱਗ ਸਕੇ ਕਿ ਕਤਲ ’ਚ ਹੋਰ ਕੌਣ ਸ਼ਾਮਲ ਹੈ ਜਾਂ ਨਹੀਂ ਪਰ ਫਿਲਹਾਲ 2 ਦਿਨ ਦਾ ਰਿਮਾਂਡ ਹਾਸਲ ਹੋਇਆ ਹੈ।
ਗੰਦੇ ਨਾਲੇ ’ਚ ਸੁੱਟਿਆ ਮੋਬਾਇਲ, ਐਕਟਿਵਾ ’ਤੇ ਘੁੰਮਦਾ ਰਿਹਾ
ਵਾਰਦਾਤ ਤੋਂ ਬਾਅਦ ਮੁਲਜ਼ਮ ਨੇ ਮ੍ਰਿਤਕ ਦਾ ਮੋਬਾਇਲ ਅਤੇ ਐਕਟਿਵਾ ਦੋਵੇਂ ਆਪਣੇ ਨਾਲ ਲੈ ਗਿਆ। ਪਹਿਲਾਂ ਮ੍ਰਿਤਕ ਦਾ ਮੋਬਾਇਲ ਬੰਦ ਕਰ ਕੇ ਗੰਦੇ ਨਾਲੇ ’ਚ ਸੁੱਟ ਦਿੱਤਾ, ਫਿਰ ਐਕਟਿਵਾ ’ਤੇ ਸਾਹਨੇਵਾਲ ਇਲਾਕੇ ’ਚ ਜਾ ਕੇ ਲੁੱਕ ਗਿਆ, ਜਿਥੇ ਆਪਣਾ ਨੰਬਰ ਵੀ ਬੰਦ ਕਰ ਕੇ ਘੁੰਮਦਾ ਰਿਹਾ। ਬੁੱਧਵਾਰ ਨੂੰ ਉਹ ਭੱਜਣ ਦੀ ਫਿਰਾਕ ’ਚ ਸੀ ਅਤੇ ਆਪਣੇ ਘਰ ਜਦੋਂ ਕੱਪੜੇ ਲੈਣ ਆਇਆ ਤਾਂ ਪੁਲਸ ਨੇ ਦਬੋਚ ਲਿਆ।
ਇਹ ਵੀ ਪੜ੍ਹੋ- ਕਾਰ ਸਵਾਰ ਨੌਜਵਾਨਾਂ ਦਾ ਕਾਰਾ ; ਨਾਕਾ ਦੇਖ ਭਜਾ ਲਈ ਕਾਰ, ਜਾਂਦੇ-ਜਾਂਦੇ ਪੁਲਸ ਪਾਰਟੀ 'ਤੇ ਚਲਾ'ਤੀਆਂ ਗੋ.ਲ਼ੀਆਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਗ੍ਰੰਥੀ ਸਿੰਘ ਦੇ ਕਤਲ ਮਾਮਲੇ 'ਚ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, 6 ਘੰਟਿਆਂ 'ਚ ਮੁਲਜ਼ਮ ਨੂੰ ਕੀਤਾ ਕਾਬੂ
NEXT STORY