ਸੰਗਰੂਰ (ਸਿੰਧਵਾਨੀ, ਰਵੀ)- ਵਿਆਹੁਤਾ ਨੂੰ ਦਾਜ ਲਈ ਤੰਗ-ਪ੍ਰੇਸ਼ਾਨ, ਕੁੱਟ-ਮਾਰ ਕਰਨ ਅਤੇ ਸੱਸ ਦੇ ਸਮਝਾਉਣ ’ਤੇ ਉਸ ਨੂੰ ਵੀ ਕੁਟਾਪਾ ਚਾੜ੍ਹਨ ’ਤੇ ਇਕ ਵਿਅਕਤੀ ਵਿਰੁੱਧ ਥਾਣਾ ਸਿਟੀ ਸੰਗਰੂਰ ’ਚ ਕੇਸ ਦਰਜ ਕੀਤਾ ਗਿਆ ਹੈ। ਸਹਾਇਕ ਥਾਣੇਦਾਰ ਗੁਰਸੇਵਕ ਸਿੰਘ ਨੇ ਦੱਸਿਆ ਕਿ ਕਮਲਜੀਤ ਕੌਰ ਵਾਸੀ ਮੋਰਾਂਵਾਲੀ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਉਸ ਦੀ ਲਡ਼ਕੀ ਰਜਿੰਦਰ ਕੌਰ ਗੁਰਜੀਤ ਦਾਸ ਵਾਸੀ ਖਡਿਆਲ ਨਾਲ ਵਿਆਹੀ ਹੋਈ ਹੈ। ਮੁਲਜ਼ਮ ਉਸ ਦੀ ਬੇਟੀ ਰਜਿੰਦਰ ਕੌਰ ਨੂੰ ਘੱਟ ਦਾਜ ਲਿਆਉਣ ਸਬੰਧੀ ਤੰਗ-ਪ੍ਰੇਸ਼ਾਨ ਅਤੇ ਕੁੱਟ-ਮਾਰ ਕਰਦਾ ਸੀ ਅਤੇ ਰਾਜਿੰਦਰ ਕੌਰ ਤੋਂ ਪਿਤਾ ਦੀ ਜ਼ਮੀਨ ਅਤੇ ਕੋਠੀ ’ਚੋਂ ਅੱਧਾ ਹਿੱਸਾ ਮੰਗਦਾ ਸੀ। ਬੀਤੀ 25 ਜੁਲਾਈ ਨੂੰ ਗੁਰਜੀਤ ਦਾਸ ਰਾਜਿੰਦਰ ਕੌਰ ਦੀ ਕੁੱਟ-ਮਾਰ ਕਰ ਕੇ ਉਸ ਨੂੰ ਆਪਣੇ ਸਹੁਰੇ ਪਰਿਵਾਰ ਮੋਰਾਂਵਾਲੀ ਛੱਡਣ ਲਈ ਆਇਆ ਸੀ ਅਤੇ ਉਸ ਵੱਲੋਂ ਸਮਝਾਉਣ ’ਤੇ ਉਸ ਨੇ ਆਪਣੀ ਕਾਰ ’ਚ ਰੱਖੇ ਬੇਸਬਾਲ ਬੈਟ ਨਾਲ ਉਸ ਦੀ ਵੀ ਕੁੱਟ-ਮਾਰ ਕੀਤੀ।
ਚੋਰਾਂ ਨੇ 2 ਘਰਾਂ ਨੂੰ ਬਣਾਇਆ ਨਿਸ਼ਾਨਾ
NEXT STORY