ਨਵਾਂਸ਼ਹਿਰ, (ਤ੍ਰਿਪਾਠੀ)- ਵਿਆਹ ਕਰਵਾਉਣ ਦੀ ਇੱਛਾ ਨਾਲ ਨਾਬਾਲਿਗ ਲਡ਼ਕੀ ਨੂੰ ਭਜਾਉਣ ਦੇ ਦੋਸ਼ਾਂ ਤਹਿਤ ਪੁਲਸ ਨੇ 2 ਭਰਾਵਾਂ ਅਤੇ ਉਨ੍ਹਾਂ ਦੀ ਮਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ।
ਥਾਣਾ ਸਦਰ ਬੰਗਾ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਵੱਡੀ ਲਡ਼ਕੀ 8ਵੀਂ ਜਮਾਤ ਤੱਕ ਪਡ਼੍ਹੀ ਹੋਈ ਹੈ ਅਤੇ ਉਸਦੀ ਜਨਮ ਤਰੀਖ 26 ਫਰਵਰੀ, 2001 ਹੈ। ਉਸਨੇ ਦੱਸਿਆ ਕਿ ਇਕ ਦਿਨ ਉਸ ਦੀ ਰਿਸ਼ਤੇਦਾਰੀ ’ਚੋਂ ਹੀ ਇਕ ਅੌਰਤ ਨੇ ਉਸਨੂੰ ਫੋਨ ’ਤੇ ਕਿਹਾ ਕਿ ਉਹ ਉਸਦੀ ਵੱਡੀ ਲਡ਼ਕੀ ਨੂੰ ਆਪਣੀ ਨੂੰਹ ਬਣਾਉਣਾ ਚਾਹੁੰਦੀ ਹੈ, ਜਿਸ ’ਤੇ ਉਸ ਨੇ ਕਿਹਾ ਕਿ ਉਸਦੀ ਲਡ਼ਕੀ ਹਾਲੇ ਨਾਬਾਲਿਗ ਹੈ ਅਤੇ ਉਸਦਾ ਵਿਆਹ ਹਾਲੇ ਨਹੀਂ ਕਰਨਾ। ਅੱਗੇ ਉਕਤ ਔਰਤ ਨੇ ਕਿਹਾ ਕਿ ਉਸਦੀ ਲਡ਼ਕੀ ਨੂੰ ਧੱਕੇ ਨਾਲ ਆਪਣੀ ਨੂੰਹ ਬਣਾ ਲਵਾਂਗੇ ਪਰ ਉਸਨੇ ਉਕਤ ਗੱਲ ਨੂੰ ਮਜ਼ਾਕ ’ਚ ਲੈਂਦੇ ਹੋਏ ਕੋਈ ਨੋਟਿਸ ਨਹੀਂ ਲਿਆ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਪਿਛਲੀ 12 ਜੂਨ ਨੂੰ ਉਸਦੀ ਵੱਡੀ ਅਤੇ ਛੋਟੀ ਲਡ਼ਕੀ ਖੇਤਾਂ ਤੋਂ ਵਾਪਸ ਘਰ ਆ ਰਹੀਆਂ ਸਨ ਕਿ ਰਸਤੇ ’ਚ ਬਾਈਕ ਸਵਾਰ 2 ਨੌਜਵਾਨਾਂ ਨੇ ਉਸਦੀ ਵੱਡੀ ਲਡ਼ਕੀ ਨੂੰ ਜ਼ਬਰਦਸਤੀ ਆਪਣੀ ਬਾਈਕ ’ਤੇ ਬਿਠਾ ਲਿਆ ਤੇ ਲੈ ਗਏ। ਭਾਲ ਕਰਦੇ ਹੋਏ ਉਸਨੂੰ ਪਤਾ ਲੱਗਾ ਕਿ ਉਸਦੀ ਲਡ਼ਕੀ ਨੂੰ ਲਾਲੂ ਪੁੱਤਰ ਸ਼ਫੀ ਮੁਹੰਮਦ ਵਾਸੀ ਨਰਿਆਲ ਥਾਣਾ ਮਾਹਿਲਪੁਰ (ਹੁਸ਼ਿਆਰਪੁਰ) ਜੋ ਉਸਦੀ ਰਿਸ਼ਤੇਦਾਰੀ ’ਚ ਸਾਲੇ ਦਾ ਲਡ਼ਕਾ ਹੈ, ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਭਜਾ ਲੈ ਗਿਆ ਹੈ। ਥਾਣਾ ਸਦਰ ਬੰਗਾ ਦੀ ਪੁਲਸ ਨੇ ਸ਼ਿਕਾਇਤ ਦੇ ਅਾਧਾਰ ’ਤੇ ਲਾਲੂ, ਰੁਤਮਦੀਨ ਉਰਫ ਰੁੱਕੀ ਪੁੱਤਰ ਸ਼ਫੀ ਮੁਹੰਮਦ ਅਤੇ ਜੀਲੋ ਖਿਲਾਫ਼ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸਡ਼ਕ ਹਾਦਸੇ ’ਚ 3 ਜ਼ਖ਼ਮੀ
NEXT STORY