ਭਿੱਖੀਵਿੰਡ (ਬੱਬੂ)- ਬੀਤੀ ਰਾਤ ਇਕ ਮਠਿਆਈ ਦੀ ਦੁਕਾਨ 'ਚ ਚੋਰੀ ਹੋਣ ਦੀ ਖਬਰ ਮਿਲੀ ਹੈ। ਇਸ ਸਬੰਧੀ ਕੱਕੜ ਸਵੀਟ ਸ਼ਾਪ ਦੇ ਮਾਲਕ ਸੰਦੀਪ ਕੱਕੜ ਨੇ ਦੱਸਿਆ ਕਿ ਉਹ ਰਾਤ ਤਕਰੀਬਨ 10.30 ਵਜੇ ਆਪਣੀ ਦੁਕਾਨ ਬੰਦ ਕਰ ਕੇ ਗਏ ਸਨ ਪਰ ਜਦੋਂ ਸਵੇਰੇ ਆ ਕੇ ਵੇਖਿਆ ਤਾਂ ਅਣਪਛਾਤੇ ਚੋਰਾਂ ਵੱਲੋਂ ਥਾਣੇ 'ਚੋਂ ਹੋ ਕੇ ਦੁਕਾਨ ਦੀ ਕੰਧ ਪਾੜ ਕੇ ਗੱਲੇ 'ਚ ਪਈ ਤਕਰੀਬਨ 10 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ ਗਈ ਸੀ। ਦੱਸਣਯੋਗ ਹੈ ਕਿ ਜਿਥੋਂ ਚੋਰਾਂ ਨੇ ਕੰਧ ਪਾੜੀ ਹੈ ਉਥੇ ਨਾਲ ਹੀ ਸੀ. ਆਈ. ਡੀ. ਵਿਭਾਗ ਤੇ ਪੁਲਸ ਕਰਮਚਾਰੀਆਂ ਦੇ ਕਮਰੇ ਹਨ। ਜਿਥੇ ਦਿਨ-ਰਾਤ ਪੁਲਸ ਅਤੇ ਸੀ. ਆਈ. ਡੀ. ਵਿਭਾਗ ਦੇ ਕਰਮਚਾਰੀ ਰਹਿੰਦੇ ਹਨ। ਬਹੁਤ ਹੈਰਾਨੀ ਦੀ ਗੱਲ ਹੈ ਕਿ ਜਿਸ ਪੁਲਸ ਅਤੇ ਸੀ. ਆਈ. ਡੀ. ਮਹਿਕਮੇ 'ਤੇ ਇਲਾਕੇ ਦੀ ਜ਼ਿੰਮੇਵਾਰੀ ਹੈ, ਜੇ ਉਹ ਹੀ ਸੁਰੱਖਿਅਤ ਨਹੀਂ ਤਾਂ ਫਿਰ ਬਾਹਰਲੇ ਇਲਾਕੇ ਦੇ ਲੋਕਾਂ ਦੀ ਜਾਨ-ਮਾਲ ਦਾ ਤਾਂ ਰੱਬ ਹੀ ਰਾਖਾ ਹੈ। ਥਾਣੇ 'ਚ ਦੀ ਵੜ ਕੇ ਚੋਰੀ ਕਰ ਲੈਣਾ ਦਰਸਾਉਂਦਾ ਹੈ ਕਿ ਹੁਣ ਭਿੱਖੀਵਿੰਡ ਪੁਲਸ ਦਾ ਚੋਰਾਂ 'ਚ ਖੌਫ ਨਹੀਂ ਰਿਹਾ, ਜਿਸ ਕਰ ਕੇ ਇਲਾਕੇ ਦੇ ਦੁਕਾਨਦਾਰਾਂ 'ਚ ਅਸੁਰੱਖਿਆ ਦਾ ਮਾਹੌਲ ਬਣਿਆ ਹੋਇਆ ਹੈ। ਇਸ ਚੋਰੀ ਸਬੰਧੀ ਜਦੋਂ ਥਾਣਾ ਭਿੱਖੀਵਿੰਡ ਦੇ ਮੁਖੀ ਕਸ਼ਮੀਰ ਸਿੰਘ ਨਾਲ ਗੱਲ ਕਰਨੀ ਚਾਹੀ ਤਾਂ ਵਾਰ-ਵਾਰ ਫੋਨ ਕਰਨ ਤੇ ਵੀ ਉਨ੍ਹਾਂ ਵੱਲੋਂ ਫੋਨ ਨਹੀਂ ਚੁਕਿਆ ਗਿਆ।
ਕੰਮ 'ਤੇ ਜਾ ਰਹੇ ਵਿਅਕਤੀ ਦੀ ਕੁੱਟਮਾਰ
NEXT STORY