ਚੰਡੀਗੜ੍ਹ (ਆਸ਼ੀਸ਼) : ਕੇਂਦਰੀ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਨੇ ਇਲੈਕਟ੍ਰਾਨਿਕ ਯੰਤਰਾਂ ਰਾਹੀਂ ਹੋਣ ਵਾਲੀ ਠੱਗੀ ਨੂੰ ਰੋਕਣ ਲਈ ਸਾਰੀਆਂ ਤਿਆਰੀਆਂ ਕਰ ਲਈਆਂ ਹਨ। ਬੱਚਿਆਂ ਨੂੰ ਡਿਟੈਕਟਰ ਨਾਲ ਸਕੈਨ ਕਰਨ ਤੋਂ ਬਾਅਦ ਹੀ ਪ੍ਰੀਖਿਆ ਕੇਂਦਰ 'ਚ ਦਾਖ਼ਲ ਹੋਣ ਦਿੱਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ, ਬੱਚਿਆਂ ਨੂੰ ਸਕੈਨ ਕੀਤਾ ਜਾਂਦਾ ਹੈ ਅਤੇ ਨੀਟ ਅਤੇ ਇੰਜੀਨੀਅਰਿੰਗ ਦਾਖ਼ਲਾ ਪ੍ਰੀਖਿਆਵਾਂ ਲਈ ਪ੍ਰੀਖਿਆ ਕੇਂਦਰ ਵਿਚ ਦਾਖ਼ਲਾ ਦਿੱਤਾ ਜਾਂਦਾ ਹੈ।
ਇਹ ਵੀ ਪੜ੍ਹੋ : 'ਸੰਯੁਕਤ ਕਿਸਾਨ ਮੋਰਚੇ' ਦਾ ਵੱਡਾ ਐਲਾਨ, ਭਲਕੇ ਮਨਾਇਆ ਜਾਵੇਗਾ ਕਾਲਾ ਦਿਨ, 14 ਮਾਰਚ ਨੂੰ ਮਹਾਂਪੰਚਾਇਤ (ਵੀਡੀਓ)
ਸੀ. ਬੀ. ਐੱਸ. ਈ. ਨੇ ਪਹਿਲਾਂ ਹੀ ਪ੍ਰੀਖਿਆ ਦੌਰਾਨ ਗਹਿਣੇ ਪਹਿਨਣ 'ਤੇ ਪਾਬੰਦੀ ਲਗਾ ਦਿੱਤੀ ਹੈ। ਸੀ. ਬੀ. ਐੱਸ. ਈ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਬੱਚਿਆਂ ਨੂੰ ਸਿਰਫ਼ ਪਾਰਦਰਸ਼ੀ ਪਾਣੀ ਦੀਆਂ ਬੋਤਲਾਂ ਅਤੇ ਬੈਗ ਲੈ ਕੇ ਜਾਣ ਦੀ ਇਜਾਜ਼ਤ ਹੈ। ਇਸ ਵਾਰ ਸੀ. ਬੀ. ਐੱਸ. ਈ. ਨੇ ਬਲੂਟੂਥ ਰਾਹੀਂ ਨਕਲ ਰੋਕਣ ਲਈ ਕਦਮ ਚੁੱਕੇ ਹਨ। ਸੀ. ਬੀ. ਐੱਸ. ਈ. ਦੇ ਨਿਯਮਾਂ ਅਨੁਸਾਰ ਪ੍ਰੀਖਿਆ ਲਈ ਆਉਣ ਵਾਲੇ ਸਾਰੇ ਬੱਚਿਆਂ ਨੂੰ ਚੈੱਕ ਕਰਨ ਤੋਂ ਬਾਅਦ ਉਨ੍ਹਾਂ ਦੇ ਕਮਰਿਆਂ ਵਿਚ ਭੇਜਣ ਦਾ ਨੋਟਿਸ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਰੋਜ਼ ਫੈਸਟੀਵਲ ਅੱਜ ਤੋਂ ਸ਼ੁਰੂ, ਤਿੰਨੇਂ ਦਿਨ ਹੋਣਗੀਆਂ ਸੰਗੀਤਕ ਰਾਤਾਂ
ਜਿਸ ਵਿਚ ਲਿਖਿਆ ਹੈ ਕਿ ਕੁੜੀਆਂ ਦੀ ਜਾਂਚ ਮਹਿਲਾ ਅਧਿਕਾਰੀਆਂ ਵਲੋਂ ਕੀਤੀ ਜਾਵੇਗੀ। ਇਨ੍ਹੀਂ ਦਿਨੀਂ ਸੀ. ਬੀ. ਐੱਸ. ਈ. ਦੀ ਚੱਲ ਰਹੀ ਸਲਾਨਾ ਪ੍ਰੀਖਿਆ ਵਿਚ ਜਦੋਂ ਬੱਚੇ ਗੇਟ ਦੇ ਨੇੜੇ ਲੱਗੇ ਨੋਟਿਸ ਬੋਰਡ 'ਤੇ ਲੱਗੇ ਰੋਲ ਨੰਬਰ ਦੇਖਣ ਤੋਂ ਬਾਅਦ ਕਮਰੇ ਕਮਰੇ ਵਿਚ ਦਾਖ਼ਲ ਹੁੰਦੇ ਹਨ ਤਾਂ ਉੱਥੇ ਇਹ ਚੈਕਿੰਗ ਕੀਤੀ ਜਾ ਰਹੀ ਹੈ। ਪਰ ਸਾਰੇ ਕੇਂਦਰਾਂ 'ਤੇ ਸਕੈਨਿੰਗ ਰਾਹੀਂ ਟੈਸਟ ਨਹੀਂ ਕੀਤਾ ਜਾ ਰਿਹਾ ਹੈ। ਸਗੋਂ ਸ਼ਹਿਰ ਦੇ ਕੁਝ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਵਿਚ ਚੈਕਿੰਗ ਕੀਤੀ ਜਾ ਰਹੀ ਹੈ। ਕੁਝ ਬੱਚੇ ਇਮਤਿਹਾਨ ਲਈ ਜਾਂਦੇ ਸਮੇਂ ਡਿਟੈਕਟਰ ਵਲੋਂ ਸਕੈਨ ਕੀਤੇ ਜਾਣ 'ਤੇ ਖੁਸ਼ ਹੁੰਦੇ ਹਨ, ਜਦੋਂ ਕਿ ਕੁਝ ਗੁੱਸੇ ਵਿਚ ਹੁੰਦੇ ਹਨ। ਬੱਚਿਆਂ ਦਾ ਕਹਿਣਾ ਹੈ ਕਿ ਜੋ ਸਾਲ ਭਰ ਮਿਹਨਤ ਕਰਦੇ ਹਨ, ਉਨ੍ਹਾਂ ਨੂੰ ਉਨ੍ਹਾਂ ਦੀ ਇੱਛਾ ਅਨੁਸਾਰ ਨਤੀਜਾ ਮਿਲਣਾ ਚਾਹੀਦਾ ਹੈ।
ਜੋ ਸਾਲ ਭਰ ਪੜ੍ਹਾਈ ਨਹੀਂ ਕਰਦੇ ਅਤੇ ਨਕਲ ਦਾ ਸਹਾਰਾ ਲੈਂਦੇ ਹਨ, ਉਹ ਕਿਸੇ ਨਾ ਕਿਸੇ ਤਰ੍ਹਾਂ ਮਿਹਨਤੀ ਬੱਚਿਆਂ ਨੂੰ ਨਿਰਾਸ਼ ਕਰਦੇ ਹਨ। ਪਹਿਲੀ ਵਾਰ ਡਿਟੈਕਟਰ ਸਕੈਨ ਕਰਕੇ ਬੱਚੇ ਵੀ ਹੈਰਾਨ ਹਨ। ਯੂ. ਟੀ. ਕੇਂਦਰ ਐਜੂਕੇਸ਼ਨਲ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਸਵਰਨ ਸਿੰਘ ਕੰਬੋਜ ਦਾ ਕਹਿਣਾ ਹੈ ਕਿ ਪ੍ਰੀਖਿਆ ਦੇਣ ਸਮੇਂ ਬੱਚੇ ਦੇ ਮਨ ਵਿਚ ਕਿਸੇ ਕਿਸਮ ਦਾ ਡਰ ਨਹੀਂ ਹੋਣਾ ਚਾਹੀਦਾ। ਇਮਤਿਹਾਨਾਂ 'ਤੇ ਚਰਚਾ ਵਿਚ ਵੀ ਪ੍ਰਧਾਨ ਮੰਤਰੀ ਬੱਚਿਆਂ ਨੂੰ ਪ੍ਰੀਖਿਆਵਾਂ ਨੂੰ ਤਿਉਹਾਰ ਦੇ ਰੂਪ ਵਿਚ ਮਨਾਉਣ ਲਈ ਕਹਿੰਦੇ ਹਨ, ਬੱਚਿਆ ਦੀ ਚੈਕਿੰਗ ਸਕੈਨ ਰਾਹੀ ਕਰਨਾ ਗਲਤ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੰਡੀਗੜ੍ਹ 'ਚ ਰੋਜ਼ ਫੈਸਟੀਵਲ ਅੱਜ ਤੋਂ ਸ਼ੁਰੂ, ਤਿੰਨੇਂ ਦਿਨ ਹੋਣਗੀਆਂ ਸੰਗੀਤਕ ਰਾਤਾਂ
NEXT STORY