ਲੁਧਿਆਣਾ, (ਵਿੱਕੀ)— 1 ਜੁਲਾਈ ਤੋਂ ਸ਼ੁਰੂ ਹੋਣ ਵਾਲੀਆਂ 10ਵੀਂ ਤੇ 12ਵੀਂ ਦੀਆਂ ਪੈਂਡਿੰਗ ਸਾਲਾਨਾ ਪ੍ਰੀਖਿਆਵਾਂ ਵਿਚ ਸੋਸ਼ਲ ਡਿਸਟੈਂਸਿੰਗ ਨੂੰ ਮੇਨਟੇਨ ਰੱਖਣ ਲਈ ਸੀ. ਬੀ. ਐੱਸ. ਈ. ਨੇ ਪ੍ਰੀਖਿਆ ਕੇਂਦਰਾਂ ਦੀ ਗਿਣਤੀ ਨੂੰ ਪਹਿਲਾਂ ਤੋਂ 5 ਗੁਣਾ ਵਧਾ ਦਿੱਤਾ ਹੈ।
ਐੱਮ. ਐੱਚ. ਆਰ. ਡੀ. ਮੰਤਰੀ ਡਾ. ਰਮੇਸ਼ ਪੋਖਰਿਆਲ ਨਿਸ਼ੰਕ ਨੇ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਟਵਿੱਟਰ 'ਤੇ ਦੱਸਿਆ ਕਿ ਸੀ. ਬੀ. ਐੱਸ. ਈ. ਪੈਂਡਿੰਗ ਪ੍ਰੀਖਿਆਵਾਂ ਹੁਣ ਦੇਸ਼ ਭਰ ਵਿਚ 15 ਹਜ਼ਾਰ ਤੋਂ ਜ਼ਿਆਦਾ ਪ੍ਰੀਖਿਆ ਕੇਂਦਰਾਂ 'ਤੇ ਆਯੋਜਿਤ ਕਰੇਗਾ। ਇਸ ਤੋਂ ਪਹਿਲਾਂ ਬੋਰਡ ਨੇ 3 ਹਜ਼ਾਰ ਸਕੂਲਾਂ ਵਿਚ ਪ੍ਰੀਖਿਆ ਕੇਂਦਰ ਬਣਾਏ ਸਨ ਪਰ ਕੋਰੋਨਾ ਮਹਾਂਮਾਰੀ ਦੇ ਵਧਦੇ ਮਾਮਲਿਆਂ ਦੌਰਾਨ ਸੋਸ਼ਲ ਡਿਸਟੈਂਸਿੰਗ ਰੱਖਣਾ ਕਾਫੀ ਅਹਿਮ ਹੈ। ਇਸ ਲਈ ਇਹ ਫੈਸਲਾ ਲਿਆ ਗਿਆ ਹੈ ਤਾਂ ਕਿ ਪ੍ਰੀਖਿਆ ਕੇਂਦਰਾਂ 'ਚ ਜ਼ਿਆਦਾ ਭੀੜ ਨਾ ਹੋਵੇ।
ਇਕ ਕਲਾਸ 'ਚ ਅਪੀਅਰ ਹੋਣਗੇ 24 ਵਿਦਿਆਰਥੀ
ਜਾਣਕਾਰੀ ਮੁਤਾਬਕ ਪਿਛਲੇ ਦਿਨੀਂ ਕੇਂਦਰ ਸਰਕਾਰ ਨੇ ਕਿਹਾ ਸੀ ਕਿ ਸੀ. ਬੀ. ਐੱਸ. ਈ. ਦੀਆਂ ਬਚੀਆਂ ਪ੍ਰੀਖਿਆਵਾਂ ਵਿਦਿਆਰਥੀ ਹੁਣ ਉਨ੍ਹਾਂ ਸਕੂਲਾਂ ਵਿਚ ਦੇਣਗੇ, ਜਿੱਥੇ ਉਹ ਪੜ੍ਹਾਈ ਕਰ ਰਹੇ ਹਨ। ਇਸ ਦੇ ਲਈ ਸਾਰੇ ਮਾਪਿਆਂ ਨੂੰ ਕਿਹਾ ਗਿਆ ਸੀ ਕਿ ਉਹ ਆਪਣੇ ਬੱਚਿਆਂ ਦੇ ਸਬੰਧ ਵਿਚ ਜ਼ਰੂਰੀ ਸੂਚਨਾ ਸੀ. ਬੀ. ਐੱਸ. ਈ. ਨੂੰ ਸਕੂਲ ਦੇ ਜ਼ਰੀਏ ਮੁਹੱਈਆ ਕਰਵਾਉਣਗੇ। ਦੱਸ ਦੇਈਏ ਕਿ ਬੋਰਡ ਨੇ ਫੈਸਲਾ ਲਿਆ ਹੈ ਕਿ ਪਹਿਲਾਂ ਜਿੱਥੇ ਇਕ ਕਲਾਸ ਵਿਚ 60 ਵਿਦਿਆਰਥੀਆਂ ਨੂੰ ਬਿਠਾਇਆ ਜਾਂਦਾ ਸੀ, ਉਥੇ ਹੁਣ 24 ਵਿਦਿਆਰਥੀ ਕਲਾਸ ਵਿਚ ਪ੍ਰੀਖਿਆ ਦੇਣ ਨੂੰ ਅਪੀਅਰ ਹੋਣਗੇ।
ਐੱਨ. ਸੀ. ਈ. ਆਰ. ਟੀ. ਵੀ ਬਣਾ ਰਹੀ ਨਿਯਮ
ਨਿਸ਼ੰਕ ਨੇ ਕਿਹਾ ਕਿ ਸੋਸ਼ਲ ਡਿਸਟੈਂਸਿੰਗ 'ਚ ਪ੍ਰੀਖਿਆ ਕਰਵਾਉਣ ਤੋਂ ਇਲਾਵਾ ਆਵਾਜਾਈ ਵਿਵਸਥਾ ਤੇ ਟਾਈਮ ਮੈਨੇਜਮੈਂਟ ਨੂੰ ਲੈ ਕੇ ਸਰਕਾਰ ਨੇ ਐੱਨ. ਸੀ. ਈ. ਆਰ. ਟੀ. ਨੂੰ ਨਿਯਮ ਬਣਾਉਣ ਨੂੰ ਕਿਹਾ ਸੀ, ਜਿਸ ਦਾ ਐਲਾਨ ਵੀ ਆਉਣ ਵਾਲੇ ਦਿਨਾਂ ਵਿਚ ਹੋਵੇਗਾ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਕਾਰਨ ਵਿਦਿਆਰਥੀਆਂ ਨੂੰ ਜ਼ਿਆਦਾ ਟਰੈਵਲ ਕਰਨਾ ਸਹੀ ਨਹੀਂ ਹੈ। ਇਸ ਲਈ ਸੀ. ਬੀ. ਐੱਸ. ਈ. ਨੇ ਪ੍ਰੀਖਿਆ ਕੇਂਦਰ ਵਧਾਉਣ ਦਾ ਫੈਸਲਾ ਕੀਤਾ ਹੈ।
ਸੀ. ਬੀ. ਐੱਸ. ਈ. ਵੱਲੋਂ ਸੈਂਟਰ ਵਧਾਉਣ ਦਾ ਲਿਆ ਗਿਆ ਫੈਸਲਾ ਚੰਗਾ ਹੈ। ਇਸ ਨਾਲ ਬੱਚਿਆਂ ਨੂੰ ਪੇਪਰ ਦੇਣ ਦੇ ਲਈ ਦੂਜੇ ਸਕੂਲਾਂ ਵਿਚ ਨਹੀਂ ਜਾਣਾ ਪਵੇਗਾ ਪਰ ਹੁਣ ਸਕੂਲਾਂ ਨੂੰ ਵੀ ਚਾਹੀਦਾ ਹੈ ਕਿ ਸੀ. ਬੀ. ਐੱਸ. ਈ. ਦੀ ਗਾਈਡਲਾਈਨਸ ਮੁਤਾਬਕ ਅਗਜ਼ਾਮੀਨੇਸ਼ਨ ਪ੍ਰਕਿਰਿਆ ਨੂੰ ਪੂਰਾ ਕਰਵਾਉਣ ਤਾਂ ਕਿ ਬੋਰਡ ਦਾ ਦਾ ਕੰਮ ਪਾਰਦਰਸ਼ੀ ਤਰੀਕੇ ਨਾਲ ਮੁਕੰਮਲ ਹੋ ਸਕੇ।
ਛੱਪੜਾਂ ਦੀ ਸਫ਼ਾਈ ਦੇ ਕੰਮ 'ਚ ਹੋਰ ਤੇਜ਼ੀ ਲਿਆ ਕੇ 10 ਜੂਨ ਤੱਕ ਕੀਤਾ ਜਾਵੇ ਮੁਕੰਮਲ : ਬਾਜਵਾ
NEXT STORY