ਜ਼ੀਰਾ (ਅਕਾਲੀਆਂ ਵਾਲਾ) - ਫਿਰੋਜ਼ਪੁਰ ਰੋਡ 'ਤੇ ਸਥਿਤ ਦੂਨ ਵੈਲੀ ਕੈਮਬ੍ਰਿਜ ਸਕੂਲ ਜ਼ੀਰਾ ਵੱਲੋਂ ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੇ ਨਾਲ-ਨਾਲ ਕੌਮਾਂਤਰੀ ਦਿਵਸ ਮਨਾ ਕੇ ਬੱਚਿਆਂ ਨੂੰ ਨਵੀਂ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਸਕੂਲ ਵਿਚ ਭਾਰਤੀ ਸੈਨਾ ਦਾ ਝੰਡਾ ਦਿਵਸ ਮਨਾਇਆ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਸਕੂਲ ਦੇ ਚੇਅਰਮੈਨ ਸੁਭਾਸ਼ ਉੱਪਲ ਨੇ ਕਿਹਾ ਕਿ ਝੰਡਾ ਦਿਵਸ ਦੀ ਸ਼ੁਰੂਆਤ 28 ਅਗਸਤ 1949 ਵਿਚ ਰੱਖਿਆ ਮੰਤਰੀ ਸ. ਪਟੇਲ ਦੇ ਸਹਿਯੇਗ ਨਾਲ ਹੋਈ ਸੀ। ਇਸ ਮੌਕੇ ਫੈਸਲਾ ਲਿਆ ਗਿਆ ਸੀ ਕਿ ਹਰ ਸਾਲ 7 ਦਸੰਬਰ ਨੂੰ ਝੰਡਾ ਦਿਵਸ ਮਨਾਇਆ ਜਾਵੇਗਾ। ਜਿਹੜਾ ਧਨ ਇਕੱਠਾ ਹੋਵੇਗਾ ਉਹ ਜੰਗੀ ਫੌਜੀਆਂ ਦੇ ਜ਼ਖਮੀ ਹੋਣ ਦੇ ਇਲਾਜ 'ਤੇ ਲਗਾਇਆ ਜਾਵੇਗਾ। ਸਕੂਲ ਦੇ ਵਿਹੜੇ ਵਿਚ ਬੱਚਿਆਂ ਨੇ ਝੰਡਾ ਦਿਵਸ 'ਤੇ ਪ੍ਰਣ ਕੀਤਾ ਕਿ ਉਹ ਇਸ ਦਿਨ 'ਤੇ ਜ਼ਰੂਰ ਫੰਡ ਭੇਜਿਆ ਕਰਨਗੇ ਅਤੇ ਬੱਚਿਆਂ ਨੇ ਜੋ ਯੋਗਦਾਨ ਦਿੱਤਾ ਉਹ ਪੈਸਾ ਜ਼ਿਲਾ ਸੈਨਿਕ ਭਲਾਈ ਦਫਤਰ ਫਿਰੋਜ਼ਪੁਰ ਵਿਖੇ ਜਮ੍ਹਾ ਕਰਵਾਇਆ ਜਾਵੇਗਾ।
ਮੱਲਾਂਵਾਲਾ ਚੋਣ ਹਿੰਸਾਂ ਦੌਰਾਨ ਜ਼ੀਰੇ ਦਾ ਨਾਂ ਪੰਜਾਬ ਦੇ ਸਿਆਸੀ ਮੰਚ 'ਤੇ ਬਣਿਆ ਚਰਚਾ ਦਾ ਵਿਸ਼ਾ
NEXT STORY