ਕਪੂਰਥਲਾ, (ਭੂਸ਼ਣ)- ਕੇਂਦਰੀ ਜੇਲ ਕਪੂਰਥਲਾ ਅਤੇ ਜਲੰਧਰ ਦੇ ਪ੍ਰਸ਼ਾਸਨ ਨੇ ਇਕ ਅਹਿਮ ਕਦਮ ਚੁੱਕਦੇ ਹੋਏ ਜੇਲ ਵਿਚ ਬੰਦ ਕੈਦੀਅਾਂ ਅਤੇ ਹਵਾਲਾਤੀਅਾਂ ਨੂੰ ਉੱਚ ਸਿੱਖਿਆ ਦਿਵਾਉਣ ਦੇ ਮਕਸਦ ਨਾਲ 136 ਕੈਦੀਅਾਂ ਦੇ ਨਾਂ ਇੰਦਰਾ ਗਾਂਧੀ ਓਪਨ ਯੂਨਿਰਵਸਿਟੀ ਦੇ ਵੱਖ-ਵੱਖ ਕੋਰਸਾਂ ’ਚ ਦਾਖਲੇ ਲਈ ਭੇਜੇ ਗਏ ਹਨ ਤਾਂਕਿ ਉਹ ਆਪਣੇ ਮਨਪੰਸਦ ਦੇ ਵਿਸ਼ਿਅਾਂ ’ਚ ਪਡ਼੍ਹਾਈ ਕਰ ਕੇ ਜੇਲ ਤੋਂ ਰਿਹਾ ਹੋਣ ਦੇ ਬਾਅਦ ਆਪਣਾ ਭਵਿੱਖ ਸੁਨਹਿਰੀ ਬਣਾ ਸਕਣ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੇਂਦਰੀ ਜੇਲ ਦੇ ਏ. ਆਈ. ਜੀ. ਐੱਸ. ਪੀ. ਨੇ ਕਿਹਾ ਕਿ ਜੇਲ ਵਿਚ ਬੰਦ ਅੌਰਤਾਂ ਨੂੰ ਆਪਣੀ ਸਜ਼ਾ ਭੁਗਤਣ ਦੇ ਬਾਅਦ ਜੇਲ ਤੋਂ ਬਾਹਰ ਜਾਣ ਅਤੇ ਆਪਣਾ ਸਵੈ-ਰੋਜ਼ਗਾਰ ਸ਼ੁਰੂ ਕਰਨ ਦੇ ਮਨੋਰਥ ਦੇ ਨਾਲ ਡਰੈੱਸ ਡਿਜਾਇੰਗ, ਨੀਸੋਪਾਲ, ਸਾਬਨ ਅਤੇ ਪਾਪਡ਼ ਵਡ਼ੀਅਾਂ ਆਦਿ ਤਿਆਰ ਕਰਨ ਦੀ ਸਿਖਲਾਈ ਦੇਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ।
ਇਸੇ ਤਰ੍ਹਾਂ ਹਵਾਲਾਤੀਅਾਂ ਅਤੇ ਕੈਦੀ ਅੌਰਤਾਂ ਤੇ ਉਨ੍ਹਾਂ ਦੇ ਨਾਲ ਬੱਚਿਅਾਂ ਨੂੰ ਕਾਨੂੰਨੀ ਸੇਵਾਵਾਂ ਉਪਲੱਬਧ ਕਰਵਾਉਣ ਦੇ ਇਲਾਵਾ ਉਨ੍ਹਾਂ ਦੀ ਡਾਕਟਰੀ ਜਾਂਚ ਅਤੇ ਹੋਰ ਸੁਵਿਧਾਵਾਂ ਪ੍ਰਦਾਨ ਕੀਤੀਅਾਂ ਜਾ ਰਹੀਅਾਂ ਹਨ । ਇਸ ਦੇ ਇਲਾਵਾ ਨਸ਼ੇ ਦੇ ਆਦੀ ਕੈਦੀਅਾਂ ਦਾ ਨਸ਼ਾ ਛੁਡਾਉਣ ਲਈ ਜੇਲ ’ਚ ਓਟ ਕਲੀਨਿਕ ਸਥਾਪਤ ਕੀਤਾ ਗਿਆ ਹੈ । ਜਿਥੇ ਸਿਹਤ ਵਿਭਾਗ ਵੱਲੋਂ ਨਸ਼ੇ ਦੇ ਸ਼ਿਕਾਰ ਕੈਦੀਅਾਂ ਨੂੰ ਰੋਜ਼ਾਨਾ ਆਪਣੀ ਹਾਜ਼ਰੀ ਵਿਚ ਦਵਾਈ ਦਿੱਤੀ ਜਾਂਦੀ ਹੈ ਅਤੇ ਕਾਊਂਸਲਿੰਗ ਵੱਲੋਂ ਉਨ੍ਹਾਂ ਦਾ ਮਨੋਬਲ ਵਧਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕੈਦੀਅਾਂ ਦੀ ਸੋਚ ਬਦਲ ਕੇ ਉਨ੍ਹਾਂ ਨੂੰ ਇਕ ਜ਼ਿੰਮੇਵਾਰ ਨਾਗਰਿਕ ਬਣਾਉਣਾ ਸਾਡਾ ਮੁੱਖ ਫਰਜ਼ ਹੈ।
ਅਦਾਲਤੀ ਕੰਪਲੈਕਸ ’ਚ ਵਿਅਕਤੀ ਦੀ ਕੁੱਟਮਾਰ ਕਰਨ ਵਾਲਿਅਾਂ ਖਿਲਾਫ਼ ਕੇਸ ਦਰਜ
NEXT STORY