ਫਗਵਾਡ਼ਾ, (ਹਰਜੋਤ)- ਕੱਲ ਇਥੇ ਅਦਾਲਤੀ ਕੰਪਲੈਕਸ ਦੇ ਗੇਟ ’ਤੇ ਤਰੀਕ ਭੁਗਤਣ ਆਏ ਇਕ ਨੌਜਵਾਨ ਦੀ ਕੁੱਟਮਾਰ ਕਰਨ ਦੇ ਦੋਸ਼ ’ਚ ਸਿਟੀ ਪੁਲਸ ਨੇ ਪੰਜ ਵਿਅਕਤੀਆਂ ਖਿਲਾਫ਼ ਧਾਰਾ 323, 148, 149 ਤਹਿਤ ਕੇਸ ਦਰਜ ਕੀਤਾ ਹੈ।
ਐੱਸ. ਐੱਚ. ਓ. ਸਿਟੀ ਜਤਿੰਦਰਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਜ਼ਖਮੀ ਹੋਏ ਵਿਅਕਤੀ ਰਮਨ ਕੁਮਾਰ ਪੁੱਤਰ ਸੋਮਨਾਥ ਵਾਸੀ ਪਿੰਡ ਪਲਾਹੀ ਦੀ ਸ਼ਿਕਾਇਤ ’ਤੇ ਅਮਨ ਬਸਰਾ ਪੁੱਤਰ ਕੁਲਦੀਪ ਦਾਣੀ ਵਾਸੀ ਪਲਾਹੀ ਗੇਟ, ਹਰਪ੍ਰੀਤ ਹਨੀ ਪੁੱਤਰ ਰੋਸ਼ਨ ਲਾਲ ਵਾਸੀ ਖਲਵਾਡ਼ਾ, ਸੋਨੂੰ ਮੰਤਰੀ ਵਾਸੀ ਹਦੀਆਬਾਦ, ਪ੍ਰਦੀਪ ਕੁਮਾਰ ਹਦੀਆਬਾਦ, ਹੈਪੀ ਤੇ 3-4 ਨਾ ਮਾਲੂਮ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ।
ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਨੇ ਕਰਵਾਇਆ ‘ਡੋਪ’ ਟੈਸਟ
NEXT STORY