ਚੰਡੀਗੜ੍ਹ - ਸਾਲ ਦੇ ਆਖਰੀ ਦਿਨਾਂ 'ਚ ਬੈਂਕਾਂ 'ਚ ਸਾਲ ਦੀ ਸਭ ਤੋਂ ਵੱਡੀ ਹੜਤਾਲ ਹੋਣ ਜਾ ਰਹੀ ਹੈ, ਜਿਸ ਦੇ ਚੱਲਦਿਆਂ 21 ਤੋਂ 26 ਦਸੰਬਰ ਤੱਕ ਬੈਂਕ ਬੰਦ ਰਹਿਣਗੇ। ਇਨ੍ਹਾਂ ਪੰਜ ਦਿਨਾਂ 'ਚ ਕੋਈ ਵੀ ਬੈਂਕ ਦਾ ਕੰਮ ਨਹੀਂ ਹੋ ਸਕੇਗਾ। ਇਸ ਤੋਂ ਇਲਾਵਾ ਏ.ਟੀ.ਐੱਮ. 'ਚ ਕੈਸ਼ ਦੀ ਕਮੀ ਨਾਲ ਵੀ ਦੋ-ਚਾਰ ਹੋਣਾ ਪੈ ਸਕਦਾ ਹੈ।
ਦੱਸ ਦੇਈਏ ਕਿ ਬੈਂਕ ਕਰਮਚਾਰੀਆਂ ਵਲੋਂ ਦੋ ਦਿਨ ਦੀ ਹੜਤਾਲ ਹੈ। 21 ਤੇ 26 ਦਸੰਬਰ ਨੂੰ ਬੈਂਕ ਕਰਮਚਾਰੀ ਹੜਤਾਲ 'ਤੇ ਹੋਣਗੇ ਤੇ 22 ਦਸੰਬਰ ਨੂੰ ਦੂਜੇ ਸ਼ਨੀਵਾਰ ਦੀ ਛੁੱਟੀ, 23 ਨੂੰ ਐਤਵਾਰ, 25 ਨੂੰ ਕ੍ਰਿਸਮਿਸ ਦੀ ਬੈਂਕਾਂ 'ਚ ਛੁੱਟੀ ਹੈ ਪਰ 24 ਦਸਬੰਰ ਨੂੰ ਬੈਂਕ ਖੁੱਲ੍ਹੇ ਰਹਿਣਗੇ। ਇਸ ਲਈ ਤੁਹਾਨੂੰ ਬੈਂਕ ਦਾ ਕੋਈ ਵੀ ਕੰਮ ਹੈ ਤਾਂ ਉਸ ਨੂੰ 20 ਦਸੰਬਰ ਤੱਕ ਕਰ ਲਿਓ।
ਲੁਧਿਆਣਾ 'ਚ ਮੌਸਮ ਠੰਡਾ ਤੇ ਖੁਸ਼ਕ, ਧੁੰਦ ਪੈਣ ਦੀ ਸੰਭਾਵਨਾ
NEXT STORY