ਚੰਡੀਗੜ੍ਹ(ਭੁੱਲਰ) : ਫੂਡ ਸੇਫਟੀ ਦੇ ਮੱਦੇਨਜ਼ਰ ਸੂਬੇ ਵੱਲੋਂ ਕੀਤੇ ਉਪਰਾਲਿਆਂ ਨੂੰ ਪਛਾਣਦਿਆਂ ਕੇਂਦਰ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਨੇ ਵਿਸ਼ਵ ਖ਼ੁਰਾਕ ਸੁਰੱਖਿਆ ਦਿਵਸ ਮੌਕੇ ਪੰਜਾਬ ਨੂੰ 'ਸਰਟੀਫਿਕੇਟ ਆਫ ਅਚੀਵਮੈਂਟ' ਨਾਲ ਨਿਵਾਜਿਆ। ਇਹ ਜਾਣਕਾਰੀ ਫੂਡ ਸੇਫ਼ਟੀ ਤੇ ਡਰੱਗ ਪ੍ਰਬੰਧਨ ਪੰਜਾਬ ਦੇ ਕਮਿਸ਼ਨਰ ਕਾਹਨ ਸਿੰਘ ਪੰਨੂ ਨੇ ਨਵੀਂ ਦਿੱਲੀ ਵਿਖੇ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਵਲੋਂ ਸਰਟੀਫਿਕੇਟ ਪ੍ਰਾਪਤ ਕਰਨ ਉਪਰੰਤ ਦਿੱਤੀ। ਇਹ ਸਰਟੀਫਿਕੇਟ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ਵਰਧਨ ਵਲੋਂ ਖੁਦ ਪ੍ਰਦਾਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਨੂੰ ਇਹ ਸਰਟੀਫਿਕੇਟ 1 ਅਪ੍ਰੈਲ 2018 ਤੋਂ 31 ਮਾਰਚ 2019 ਦੌਰਾਨ 'ਸਟੇਟ ਫੂਡ ਸੇਫਟੀ ਇੰਡੈਕਸ (ਐੱਸ. ਐੱਫ. ਐੱਸ. ਆਈ.)' ਵਿਚ ਫੂਡ ਸੇਫਟੀ ਸਬੰਧੀ ਵੱਖ-ਵੱਖ ਮਾਪਦੰਡਾਂ ਅਨੁਸਾਰ ਚੰਗੀ ਕਾਰਗੁਜ਼ਾਰੀ ਕਰਨ ਵਾਲਿਆਂ ਵਿਚੋਂ ਇਕ ਸੂਬਾ ਹੋਣ ਕਰਕੇ ਦਿੱਤਾ ਗਿਆ ਹੈ।
ਪੰਜਾਬੀਆਂ ਤੇ ਵਿਸ਼ੇਸ਼ ਕਰਕੇ ਅੰਮ੍ਰਿਤਸਰੀਆਂ ਲਈ ਇਹ ਹੋਰ ਵੀ ਮਾਣ ਦੀ ਗੱਲ ਹੈ ਕਿਉਂਕਿ ਭਾਰਤ ਸਰਕਾਰ ਵੱਲੋਂ ਅੰਮ੍ਰਿਤਸਰ ਦੀ ਸਟ੍ਰੀਟ ਨੂੰ ਸੂਬੇ ਦੀ ਪਹਿਲੀ 'ਸਾਫ ਸੁਥਰੀ ਫੂਡ ਹੱਬ ਸਟ੍ਰੀਟ' ਐਲਾਨਿਆ ਗਿਆ ਹੈ। 'ਸਾਫ ਸੁਥਰੀ ਫੂਡ ਹੱਬ ਸਟ੍ਰੀਟ ' ਬਣਾਉਣ ਸਬੰਧੀ ਕੀਤੇ ਉਪਰਾਲਿਆਂ ਬਾਰੇ ਹੋਰ ਜਾਣਕਾਰੀ ਦਿੰਦਿਆਂ ਸ਼੍ਰੀ ਪੰਨੂ ਨੇ ਕਿਹਾ ਕਿ ਫੂਡ ਸੇਫਟੀ ਤੇ ਡਰੱਗ ਪ੍ਰਬੰਧਨ ਪੰਜਾਬ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਨੇੜੇ ਸਥਿਤ ਇਸ ਫੂਡ ਸਟ੍ਰੀਟ ਨੂੰ ਸਾਫ ਸੁਥਰੀ ਫੂਡ ਹੱਬ ਸਟ੍ਰੀਟ ਦੇ ਐਵਾਰਡ ਲਈ ਸੁਝਾਇਆ ਗਿਆ ਸੀ। ਦੇਸ਼ ਭਰ ਅਤੇ ਵਿਦੇਸ਼ਾਂ ਤੋਂ ਹਰ ਰੋਜ਼ ਲੱਖਾਂ ਸ਼ਰਧਾਲੂ ਸ੍ਰੀ ਹਰਿਮੰਦਰ ਸਾਹਿਬ ਆਉਂਦੇ ਹਨ, ਇਸ ਲਈ ਇਹ ਮੰਨਿਆ ਗਿਆ ਕਿ ਇਸ ਫੂਡ ਸਟ੍ਰੀਟ ਵਿਚ ਖ਼ੁਰਾਕੀ ਵਸਤਾਂ ਵੇਚਣ ਵਾਲਿਆਂ ਨੂੰ ਸਫਾਈ ਦੇ ਮਾਪਦੰਡਾਂ ਸਬੰਧੀ ਜਾਗਰੂਕ ਕਰਨ ਦੀ ਲੋੜ ਹੈ।
ਮੋਗਾ: ਦਰਦਨਾਕ ਸੜਕ ਹਾਦਸੇ 'ਚ ਕਬੱਡੀ ਖਿਡਾਰੀ ਦੀ ਮੌਤ (ਵੀਡੀਓ)
NEXT STORY