ਚੰਡੀਗੜ੍ਹ (ਨਿਆਮੀਆਂ)-ਚੰਡੀਗਡ਼੍ਹ ਪੋਲੀਟੈਕਨਿਕ ਕਾਲਜ ਘਡ਼ੂੰਆਂ ਵਿਖੇ ਪੰਜਾਬ ਊਰਜਾ ਵਿਕਾਸ ਵਿਭਾਗ (ਪੇਡਾ) ਪੰਜਾਬ ਵਲੋਂ ਕਾਲਜ ਦੇ ਸਹਿਯੋਗ ਨਾਲ ਅੰਤਰ ਡਿਪਲੋਮਾ ਡੀਬੇਟ ਮੁਕਾਬਲਾ ਕਰਵਾਇਆ ਗਿਆ। ਕਾਲਜ ਦੇ ਪ੍ਰਿੰਸੀਪਲ ਡਾ. ਗੁਰਮੀਤ ਸਿੰਘ ਸਵਾਗ ਨੇ ਦੱਸਿਆ ਕਿ ਇਸ ਡੀਬੇਟ ਪ੍ਰਤੀਯੋਗਿਤਾ ਵਿਚ ਪੰਜਾਬ ਦੇ ਵੱਖ-ਵੱਖ ਡਿਪਲੋਮਾ ਕਾਲਜਾਂ ਤੋਂ ਕੁੱਲ 17 ਟੀਮਾਂ ਨੇ ਹਿੱਸਾ ਲਿਆ। ਡੀਬੇਟ ਮੁਕਾਬਲਾ ਦੋ ਗੇਡ਼ਾਂ ਵਿਚ ਕਰਵਾਇਆ ਗਿਆ, ਜਿਸ ਵਿਚ ਪਹਿਲੇ ਗੇਡ਼ ’ਚ ਵਿਦਿਆਰਥੀਆਂ ਨੇ ਦੋ ਵਿਸ਼ੇ ‘ਇਮਾਰਤਾਂ ਤੇ ਉਦਯੋਗ ਵਿਚ ਊਰਜਾ ਸੁਰੱਖਿਆਕਰਨ’ ਅਤੇ ‘ਕੀ ਭਾਰਤ ਊਰਜਾ ਸੁਰੱਖਿਆ ਤੇ ਕੁਸ਼ਲਤਾ ਦੇ ਸਬੰਧ ’ਚ ਅੱਗੇ ਵੱਧ ਰਿਹਾ ਹੈ?’ ਸਬੰਧੀ ਆਪਣੇ ਵਿਚਾਰ ਸਭਾ ਦੇ ਅੱਗੇ ਰੱਖੇ, ਜਦਕਿ ਦੂਸਰੇ ਗੇਡ਼, ਜੋ ਕਿ ਇਕ ਸਾਮੂਹਿਕ ਡੀਬੇਟ ਸੀ, ਵਿਚ ‘ਕੀ ਭਾਰਤ ਸਰਕਾਰ ਊਰਜਾ ਸੁਰੱਖਿਆ ਤੇ ਸਥਿਰਤਾ ਦੀ ਦਿਸ਼ਾ ਵਿਚ ਕੰਮ ਕਰ ਰਹੀ ਹੈ?’ ਵਿਸ਼ੇ ਸਬੰਧੀ ਪੋਲੀਟੈਕਨਿਕ ਵਿਦਿਆਰਥੀਆਂ ਨੇ ਖੁੱਲ੍ਹੀ ਬਹਿਸ ਕੀਤੀ। ਪ੍ਰਿੰਸੀਪਲ ਸਵਾਗ ਨੇ ਕਿਹਾ ਕਿ ਇਸ ਅੰਤਰ ਡਿਪਲੋਮਾ ਡੀਬੇਟ ਪ੍ਰਤੀਯੋਗਿਤਾ ਵਿਚ ਥਾਪਰ ਪੋਲੀਟੈਕਨਿਕ ਪਟਿਆਲਾ ਦਾ ਵਿਦਿਆਰਥੀ ਮੇਹੂਲ ਨਾਰੰਗ ਪਹਿਲੇ, ਜਦਕਿ ਸਕੂਲ ਆਫ ਪੋਲੀਟੈਕਨਿਕ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਤੋਂ ਵਿਸ਼ਾਖਾ ਸੈਣੀ ਦੂਸਰੇ ਤੇ ਇਸੇ ਪੋਲੀਟੈਕਨਿਕ ਤੋਂ ਅਰਜੁਨ ਮਹਾਤੋ ਤੀਜਾ ਸਥਾਨ ਪ੍ਰਾਪਤ ਕਰਨ ਵਿਚ ਕਾਮਯਾਬ ਰਿਹਾ। ਚੰਡੀਗਡ਼੍ਹ ਯੂਨੀਵਰਸਿਟੀ ਘਡ਼ੂੰਆਂ ਦੇ ਪ੍ਰੋ-ਵਾਈਸ ਚਾਂਸਲਰ ਡਾ. ਬੀ. ਐੱਸ. ਸੋਹੀ ਵਲੋਂ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ।
ਹਰ ਨਵਾਂ ਕੰਮ ਸ਼ੁਰੂ ਕਰਨ ਵੇੇਲੇ ਗੁਰੂ ਅੱਗੇ ਅਰਦਾਸ ਕਰਨੀ ਚਾਹੀਦੀ ਹੈ : ਢਿੱਲੋਂ
NEXT STORY