ਚੰਡੀਗੜ੍ਹ : ਚੰਡੀਗੜ੍ਹ ਹਵਾਈ ਅੱਡੇ ਤੋਂ ਹੋਰ ਪੰਜ ਉਡਾਣਾਂ ਬੰਦ ਹੋ ਜਾਣਗੀਆਂ। ਇਸ ਹਫਤੇ 28 ਅਕਤੂਬਰ ਤੋਂ ਸਰਦ ਰੁੱਤ ਸਮਾਂ ਸਾਰਣੀ ਸ਼ੁਰੂ ਹੋ ਜਾਵੇਗੀ ਅਤੇ ਉਸ ਦਿਨ ਤੋਂ ਦਿੱਲੀ, ਲੇਹ, ਬੇਂਗਲੁਰੂ ਅਤੇ ਮੁੰਬਈ ਲਈ ਪੰਜਾਬ ਜਹਾਜ਼ ਉਡਾਣਾਂ ਭਰਨੀਆਂ ਬੰਦ ਕਰ ਦੇਣਗੇ। ਇਹ ਜਹਾਜ਼ ਸਵੇਰੇ 7.35 ਤੋਂ 11.30 ਵਜੇ ਤੱਕ ਉਡਾਣ ਭਰਦੇ ਹਨ। ਇਹ ਉਡਾਣਾਂ ਸਰਦ ਰੁੱਤ ਦੌਰਾਨ ਦੂਰ ਤੱਕ ਸਾਫ ਨਾ ਦਿਸਣ ਕਾਰਨ ਬੰਦ ਕੀਤੀਆਂ ਜਾਂਦੀਆਂ ਹਨ। ਚੰਡੀਗੜ੍ਹ ਏਅਰਪੋਰਟ 'ਤੇ ਅਜੇ ਤੱਕ ਆਈ. ਐੱਲ. ਐੱਸ. ਥ੍ਰੀ ਨਹੀਂ ਲਾਇਆ ਗਿਆ ਹੈ। ਉਂਝ ਚੰਡੀਗੜ੍ਹ ਦੇ ਹਵਾਈ ਅੱਡੇ ਤੋਂ ਇਸੇ ਸਾਲ ਦੇ ਆਖਰੀ ਮਹੀਨੇ ਤੀਜੀ ਕੌਮਾਂਤਰੀ ਉਡਾਣ ਸ਼ੁਰੂ ਕੀਤੀ ਜਾ ਰਹੀ ਹੈ। ਬੈਂਕਾਕ ਲਈ ਪਹਿਲਾ ਜਹਾਜ਼ 11 ਦਸੰਬਰ ਨੂੰ ਉਡਾਣ ਭਰੇਗਾ। ਇਸ ਦੇ ਲਈ ਬੁਕਿੰਗ ਸ਼ੁਰੂ ਹੋ ਗਈ ਹੈ। ਇੰਟਰਨੈਸ਼ਨਲ ਏਅਰ ਪੋਰਟ ਅਥਾਰਟੀ ਮੁਤਾਬਕ ਤਿੰਨ ਹਜ਼ਾਰ ਮੀਟਰ ਤੱਕ ਸਾਫ ਦਿਖਣ ਤੋਂ ਬਗੈਰ ਕੋਈ ਵੀ ਜਹਾਜ਼ ਉਡਾਣ ਨਹੀਂ ਭਰ ਸਕਦਾ। ਚੰਡੀਗੜ੍ਹ ਹਵਾਈ ਅੱਡੇ ਤੋਂ ਪਹਿਲਾਂ ਦੁਬਾਈ ਅਤੇ ਸ਼ਾਰਜਾਹ ਲਈ 2 ਕੌਮਾਂਤਰੀ ਉਡਾਣਾਂ ਸਤੰਬਰ 2016 'ਚ ਸ਼ੁਰੂ ਕੀਤੀਆਂ ਗਈਆਂ ਸਨ। ਬੈਂਕਾਕ ਲਈ ਇਸ ਤੋਂ ਪਹਿਲਾਂ ਵੀ ਉਡਾਣਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਬੁਕਿੰਗ ਇਸ ਵਾਰ ਹੀ ਸ਼ੁਰੂ ਹੋਈ ਹੈ।
ਸਿਮਰਨਜੀਤ ਬੈਂਸ ਦੇ ਖਿਲਾਫ ਦਰਜ ਕੇਸ ਰੱਦ ਕਰਨ ਤੇ ਲੰਗਾਹ 'ਤੇ ਨਵਾਂ ਕੇਸ ਦਰਜ ਕਰਨ ਦੀ ਸਿਫਾਰਿਸ਼
NEXT STORY