ਚੰਡੀਗੜ੍ਹ (ਹਾਂਡਾ) : ਚੰਡੀਗੜ੍ਹ ਦੇ ਇਕ ਨੌਜਵਾਨ ਨੇ ਕੈਨੇਡਾ ਦੇ ਇਕ ਕਾਲਜ ਖਿਲਾਫ਼ ਉਥੇ ਦੀ ਕੋਰਟ 'ਚ ਕੇਸ ਕੀਤਾ ਅਤੇ ਹਜ਼ਾਰਾਂ ਵਿਦਿਆਰਥੀਆਂ ਦੀ ਤਰਜ਼ਮਾਨੀ ਕਰਦਿਆਂ ਜਿੱਤ ਵੀ ਲਿਆ। ਇਸ ਤੋਂ ਬਾਅਦ ਹੁਣ ਉਥੋਂ ਦੇ ਇਕ ਕਾਲਜ ਨੂੰ ਦੁਨੀਆ ਭਰ ਦੇ 2000 ਦੇ ਕਰੀਬ ਵਿਦਿਆਰਥੀਆਂ ਨੂੰ ਸਵਾ 5 ਕਰੋੜ ਫ਼ੀਸ ਅਤੇ ਸਾਢੇ 5 ਕਰੋੜ ਲਿਟੀਗੇਸ਼ਨ ਖਰਚ ਦੇ ਰੂਪ 'ਚ ਅਦਾ ਕਰਨਾ ਹੋਵੇਗਾ। ਕੈਨੇਡਾ 'ਚ ਇਹ ਪਹਿਲਾ ਅਜਿਹਾ ਮਾਮਲਾ ਹੈ, ਜਿਸ 'ਚ ਵਿਦਿਆਰਥੀਆਂ ਨੇ ਉਥੋਂ ਦੀ ਸਰਕਾਰ ਅਤੇ ਵਿੱਦਿਅਕ ਸੰਸਥਾਨ ਨੂੰ ਕੋਰਟ 'ਚ ਗਲਤ ਸਾਬਿਤ ਕੀਤਾ ਹੋਵੇ। ਇਸ ਤੋਂ ਪਹਿਲਾਂ ਕਿਸੇ ਵਿਦਿਆਰਥੀ ਨੇ ਕੈਨੇਡਾ ਸਰਕਾਰ ਜਾਂ ਉਥੋਂ ਦੇ ਵਿੱਦਿਅਕ ਸੰਸਥਾਨ ਨੂੰ ਕਟਹਿਰੇ 'ਚ ਖੜ੍ਹਾ ਕਰਨ ਦੀ ਹਿੰਮਤ ਨਹੀਂ ਕੀਤੀ ਕਿਉਂਕਿ ਵਕੀਲਾਂ ਦੀ ਭਾਰੀ ਭਰਕਮ ਫ਼ੀਸ ਅਦਾ ਕਰਨਾ ਕਿਸੇ ਦੇ ਵੱਸ 'ਚ ਨਹੀਂ।
ਚੰਡੀਗੜ੍ਹ ਤੋਂ ਕੈਨੇਡਾ ਗਏ ਅਨੀਸ਼ ਗੋਇਲ ਨਾਮ ਦੇ ਵਿਦਿਆਰਥੀ ਨਾਲ ਵੀ ਅਜਿਹਾ ਹੀ ਹੋਇਆ ਪਰ ਉਸ ਨੇ ਵਿਦਿਆਰਥੀਆਂ ਨੂੰ ਇਕ ਮੰਚ 'ਤੇ ਲਿਆ ਕੇ ਕੈਨੇਡਾ ਦੀ ਕੋਰਟ 'ਚ ਲੜਾਈ ਲੜੀ ਅਤੇ ਇਤਿਹਾਸਿਕ ਜਿੱਤ ਵੀ ਹਾਸਲ ਕੀਤੀ ਹੈ। ਅਨੀਸ਼ ਨੇ ਚਿਤਕਾਰਾ ਕਾਲਜ ਤੋਂ ਬੀ. ਟੈਕ. ਦੀ ਡਿਗਰੀ ਲੈਣ ਤੋਂ ਬਾਅਦ ਕੈਨੇਡਾ ਦੇ ਨਿਆਗਰਾ ਕਾਲਜ 'ਚ ਪੋਸਟ ਗ੍ਰੈਜੂਏਟ ਕੋਰਸ 'ਚ ਦਾਖਲਾ ਲਿਆ, ਜੋ 3 ਸਾਲ 'ਚ ਪੂਰਾ ਹੋ ਗਿਆ। ਉਸ ਤੋਂ ਬਾਅਦ ਕੈਨੇਡਾ 'ਚ ਇਮੀਗ੍ਰੇਸ਼ਨ ਆਫ਼ਿਸ 'ਚ ਵਰਕ ਪਰਮਿਟ ਲਈ ਅਪਲਾਈ ਕੀਤਾ ਪਰ ਅਧਿਕਾਰੀਆਂ ਨੇ ਇਹ ਕਹਿ ਕੇ ਮਨ੍ਹਾ ਕਰ ਦਿੱਤਾ ਕਿ ਨਿਆਗਰਾ ਕਾਲਜ ਦੇ ਆਨਲਾਈਨ ਕੋਰਸ ਯੋਗ ਹੀ ਨਹੀਂ ਹਨ। ਉਸ ਤੋਂ ਇਲਾਵਾ ਸਾਲ 2013 ਤੋਂ 2016 ਤੱਕ ਦੁਨੀਆ ਭਰ ਤੋਂ ਆਏ 2000 ਤੋਂ ਜ਼ਿਆਦਾ ਵਿਦਿਆਰਥੀ ਨਿਆਗਰਾ ਕਾਲਜ ਤੋਂ ਗ੍ਰੈਜੂਏਟ ਜਾਂ ਪੋਸਟ ਗ੍ਰੈਜੂਏਟ ਡਿਪਲੋਮਾ ਕਰ ਚੁੱਕੇ ਸਨ, ਜਿਨ੍ਹਾਂ ਨੂੰ ਅਨੀਸ਼ ਨੇ ਇਕ ਮੰਚ 'ਤੇ ਲਿਆ ਕੇ ਜਾਗਰੂਕ ਕੀਤਾ ਅਤੇ ਸਮੂਹਿਕ ਰੂਪ ਨਾਲ ਕੋਰਟ 'ਚ ਪਟੀਸ਼ਨ ਦਾਖਲ ਕਰ ਕੇ ਨਿਆਂ ਦੀ ਮੰਗ ਕੀਤੀ।
ਅਨੀਸ਼ ਨੇ ਕੋਰਟ 'ਚ ਦਲੀਲ ਦਿੱਤੀ ਕਿ ਦੁਨੀਆ ਭਰ ਤੋਂ ਵਿਦਿਆਰਥੀ ਕੈਨੇਡਾ 'ਚ ਪੜ੍ਹਾਈ ਕਰ ਕੇ ਕੰਮ ਕਰਨ ਆਉਂਦੇ ਹਨ। ਇਥੇ ਰਹਿ ਕੇ ਕਰੀਅਰ ਬਣਾਉਣਾ ਚਾਹੁੰਦੇ ਹਨ, ਜਿਨ੍ਹਾਂ ਦੀ ਮਿਹਨਤ ਅਤੇ ਈਮਾਨਦਾਰੀ ਦੀ ਮਿਸਾਲ ਦਿੱਤੀ ਜਾਂਦੀ ਹੈ। ਆਪਣੀ ਮਿਹਨਤ ਨਾਲ ਉਨ੍ਹਾਂ ਕੈਨੇਡਾ ਨੂੰ ਵਿਕਸਿਤ ਕਰਨ 'ਚ ਯੋਗਦਾਨ ਦਿੱਤਾ ਹੈ। ਅਜਿਹੇ 'ਚ ਉਨ੍ਹਾਂ ਦੇ ਭਵਿੱਖ ਨਾਲ ਖਿਲਵਾੜ ਨਹੀਂ ਕੀਤਾ ਜਾ ਸਕਦਾ। ਕੋਰਟ ਨੇ ਅਨੀਸ਼ ਅਤੇ ਹੋਰ ਵਿਦਿਆਰਥੀਆਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਕਾਲਜ ਨੂੰ ਸੈਟਲਮੈਂਟ ਕਰਨ ਦੇ ਹੁਕਮ ਦਿੱਤੇ ਹਨ। ਕਾਲਜ ਨੂੰ ਵਿਦਿਆਰਥੀਆਂ ਤੋਂ ਲਈ ਫ਼ੀਸ ਦੇ ਰੂਪ 'ਚ 7,50,950 ਡਾਲਰ (ਕਰੀਬ ਸਵਾ 5 ਕਰੋੜ ਰੁਪਏ) ਅਤੇ ਕੇਸ ਖਰਚ ਦੇ ਰੂਪ 'ਚ 2.50 ਲੱਖ ਡਾਲਰ (ਕਰੀਬ 1.40 ਕਰੋੜ ਰੁਪਏ) ਵਾਪਸ ਕਰਨੇ ਹੋਣਗੇ। ਅਨੀਸ਼ ਗੋਇਲ ਨੇ ਨਿਆਗਰਾ ਕਾਲਜ ਤੋਂ ਵਾਪਸ ਮਿਲੇ 20 ਹਜ਼ਾਰ ਡਾਲਰ ਕੈਨੇਡਾ ਦੇ ਚੈਰਿਟੀ ਫੰਡ 'ਚ ਦੇ ਦਿੱਤੇ ਹਨ।
ਰਿਜ਼ਰਵ ਬੈਂਕ ਦੇ ਰੀਜਨਲ ਡਾਇਰੈਕਟਰ ਨੇ ਕੈਪਟਨ ਨਾਲ ਕੀਤੀ ਮੁਲਾਕਾਤ
NEXT STORY