ਚੰਡੀਗੜ੍ਹ (ਰਾਏ) : ਚੰਡੀਗੜ੍ਹ 'ਚ ਦਸੰਬਰ ਮਹੀਨੇ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਮੰਗਲਵਾਰ ਨੂੰ ਯੂ. ਟੀ. ਗੈਸਟ ਹਾਊਸ 'ਚ ਡਰਾਅ ਦੀ ਪ੍ਰਕਿਰਿਆ ਪੂਰੀ ਹੋ ਗਈ ਹੈ। ਇਸ ਵਾਰ ਸ਼ਹਿਰ ਦੇ 35 ਵਾਰਡਾਂ 'ਚ ਚੋਣਾਂ ਹੋਣਗੀਆਂ, ਜੋ ਕਿ ਪਹਿਲਾਂ 26 ਵਾਰਡਾਂ 'ਚ ਹੁੰਦੀਆਂ ਸਨ। 9 ਜਨਰਲ ਸ਼੍ਰੇਣੀਆਂ ਲਈ ਔਰਤਾਂ ਅਤੇ 7 ਰਾਖਵੀਆਂ ਸ਼੍ਰੇਣੀਆਂ ਲਈ ਵਾਰਡ ਰਿਜ਼ਰਵ ਕੀਤੇ ਗਏ ਹਨ। ਡਰਾਅ 'ਚ ਹਿੱਸਾ ਲੈਣ ਲਈ ਸਾਰੀਆਂ ਮੁੱਖ ਪਾਰਟੀਆਂ ਦੇ 2-2 ਪ੍ਰਤੀਨਿਧਾਂ ਨੂੰ ਬੁਲਾਇਆ ਗਿਆ ਸੀ।
ਸਿਆਸੀਆਂ ਪਾਰਟੀਆਂ ਦੇ ਪ੍ਰਧਾਨਾਂ ਨੂੰ ਇਨ੍ਹਾਂ 2 ਆਗੂਆਂ ਦੇ ਨਾਂ ਐਡਵਾਂਸ 'ਚ ਭੇਜਣ ਲਈ ਕਿਹਾ ਗਿਆ ਹੈ। ਅੱਜ ਡਰਾਅ ਦੇ ਸਮੇਂ ਇੱਥੋਂ ਦੇ ਭਾਜਪਾ ਪ੍ਰਧਾਨ ਅਰੁਣ ਸੂਦ ਅਤੇ ਕਾਂਗਰਸ ਪ੍ਰਧਾਨ ਸੁਭਾਸ਼ ਚਾਵਲਾ ਖ਼ੁਦ ਮੌਕੇ 'ਤੇ ਮੌਜੂਦ ਰਹੇ। ਚੋਣ ਕਮਿਸ਼ਨ ਪਹਿਲਾਂ ਹੀ ਤੈਅ ਕਰ ਚੁੱਕਾ ਹੈ ਕਿ ਡਰਾਅ ਤੋਂ ਬਾਅਦ ਨਵੰਬਰ ਦੇ ਆਖ਼ਰੀ ਦਿਨਾਂ 'ਚ ਨਾਮਾਂਕਣ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਵਾਰ ਕਮਿਸ਼ਨ ਨੇ ਚੋਣ ਕੇਂਦਰਾਂ ਦੀ ਗਿਣਤੀ 445 ਤੋਂ ਵਧਾ ਕੇ 700 ਕਰ ਦਿੱਤੀ ਹੈ।
ਦਰਬਾਰ ਸਾਹਿਬ ਨੂੰ ਲੈ ਕੇ ਢੱਡਰੀਆਂਵਾਲੇ ਦੇ ਬਿਆਨ ’ਤੇ SGPC ਨੂੰ ਇਤਰਾਜ, ਬੀਬੀ ਜਗੀਰ ਕੌਰ ਨੇ ਦਿੱਤੀ ਇਹ ਤਾੜਨਾ
NEXT STORY