ਚੰਡੀਗੜ੍ਹ : ਰਾਫੇਲ ਡੀਲ 'ਚ ਵਿਵਾਦਾਂ 'ਚ ਘਿਰੀ ਕੇਂਦਰ ਸਰਕਾਰ ਨੂੰ ਗੁਰਦਾਸਪੁਰ ਦੇ ਸਾਂਸਦ ਸੁਨੀਲ ਜਾਖੜ ਨੇ ਲੰਮੇ ਹੱਥੀ ਲਿਆ ਹੈ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰਾਸ਼ਟਰੀ ਸੁਰੱਖਿਆ ਬੱਚਿਆਂ ਦੀ ਖੇਡ ਨਹੀਂ ਹੈ। ਪ੍ਰਧਾਨ ਮੰਤਰੀ ਨੂੰ ਦੇਸ਼ ਦੀ ਸੁਰੱਖਿਆ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ ਸਗੋਂ ਸਵ. ਸਾਬਕਾ ਪ੍ਰਧਾਨ ਮੰਤਰੀ ਦੀ ਸੋਚ 'ਤੇ ਪਹਿਰਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੇ ਮਾਮਲੇ 'ਤੇ ਭਾਜਪਾ ਦੋਗਲੀ ਨੀਤੀ ਨਾ ਕਰੇ। ਚੇਅਰਮੈਨ ਆਫ ਰਿਲਾਇੰਸ ਕੰਪਨੀ ਵਲੋਂ ਜਾਰੀ ਲੀਗਲ ਨੋਟਿਸ 'ਤੇ ਸਬੰਧੀ ਕਿਹਾ ਕਿ ਇਹ ਲੀਗਲ ਨੋਟਿਸ ਇਸ ਲਈ ਦਿੱਤਾ ਗਿਆ ਹੈ ਕਿਉਂਕਿ ਕਾਂਗਰਸ ਨੇ ਰਾਫੇਲ ਏਅਰਕ੍ਰਾਫਟ ਡੀਲ ਦੀ ਸੱਚਾਈ ਮੰਗੀ ਸੀ, ਪਰ ਇਸ ਦੀ ਜਾਣਕਾਰੀ ਜਦੋਂ ਭਾਜਪਾ ਕੋਲੋਂ ਮੰਗੀ ਤਾਂ ਉਨ੍ਹਾਂ ਨੇ ਇਸ ਬਦਲੇ ਲੀਗਲ ਨੋਟਿਸ ਜਾਰੀ ਕਰ ਦਿੱਤਾ।
ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੇ ਰਾਫੇਲ ਏਅਰਕ੍ਰਾਫਟ ਡੀਲ ਦਾ ਮੁੱਦਾ ਵੀ ਸਾਂਸਦ 'ਚ ਚੁੱਕਿਆ ਸੀ ਪਰ ਇਸ ਨੂੰ ਗੈਰਭਰੋਸਗੀ ਮਤਾ ਲਿਆ ਗਿਆ। ਭਾਜਪਾ ਨੇ ਸਫਾਈ ਦੇਣ ਦੀ ਬਜਾਏ ਉਲਟਾ ਅਮਿਤ ਸ਼ਾਹ ਨੇ ਪ੍ਰੈੱਸ ਕਾਨਫਰੰਸ ਕਰਕੇ ਇਹ ਕਿਹਾ ਕਿ ਉਨ੍ਹਾਂ ਨੂੰ ਇਸ ਡੀਲ 'ਚ ਦਿੱਕਤ ਹੈ। ਜਦੋਂ ਇਹ ਪੁੱਛਣਾ ਚਾਹਿਆ ਕਿ ਆਖਿਰ ਕਿਉਂ ਭਾਜਪਾ ਨੇ ਅੰਬਾਨੀ ਗਰੁੱਪ ਨੂੰ ਏਅਰਕ੍ਰਾਫਟ ਬਣਾਉਣ ਦੀ ਜਿੰਮੇਵਾਰੀ ਸੌਂਪੀ ਹੈ, ਜਿਨ੍ਹਾਂ ਨੂੰ ਇਸਦਾ ਤਜੁਰਬਾ ਨਹੀਂ ਹੈ। ਉਨ੍ਹਾਂ ਨੂੰ ਤਾਂ ਸ਼ਾਇਦ ਕਾਗਜ਼ ਦਾ ਜਹਾਜ਼ ਵੀ ਨਹੀਂ ਬਣਾਉਣਾ ਆਉਂਦਾ।
ਬਕਰੀਦ : ਲੁਧਿਆਣਾ ਦੀ ਮੰਡੀ 'ਚ ਖਿੱਚ ਦਾ ਕੇਂਦਰ ਬਣਿਆ 120 ਕਿਲੋ ਦਾ ਬੱਕਰਾ (ਵੀਡੀਓ)
NEXT STORY