ਚੰਡੀਗੜ੍ਹ (ਰੌਏ) : ਕੁੱਝ ਲੋਕਾਂ ਲਈ ਨੰਬਰ ਸਿਰਫ ਪਛਾਣ ਹਨ ਪਰ ਸ਼ਹਿਰ ਦੇ ਖ਼ਾਸ ਵਰਗ ਲਈ ਇਹ ਮਾਣ ਤੋਂ ਘੱਟ ਨਹੀਂ ਹਨ। ਇਹੀ ਕਾਰਨ ਹੈ ਕਿ ਸੀ.ਐੱਚ01-ਸੀ ਜ਼ੈੱਡ-0001 ਵਰਗਾ ਨੰਬਰ 31 ਲੱਖ 'ਚ ਵਿਕਿਆ। ਰਜਿਸਟਰਿੰਗ ਅਤੇ ਲਾਇਸੈਂਸਿੰਗ ਅਥਾਰਟੀ ਨੇ 18 ਤੋਂ 20 ਮਈ ਤੱਕ 0001 ਤੋਂ 9999 ਤੱਕ ਨਵੀਂ ਸੀਰੀਜ਼ ਸੀ. ਐੱਚ.01-ਸੀ ਜ਼ੈੱਡ ਦੇ ਵਾਹਨ ਰਜਿਸਟ੍ਰੇਸ਼ਨ ਨੰਬਰਾਂ (ਫੈਂਸੀ ਤੇ ਚੁਆਇਸ) ਨਾਲ ਪਿਛਲੀ ਸੀਰੀਜ਼ ਦੇ ਬਚੇ ਨੰਬਰਾਂ ਦੀ ਈ-ਨਿਲਾਮੀ ਕੀਤੀ।
ਇਹ ਵੀ ਪੜ੍ਹੋ : ਹੁਸ਼ਿਆਰਪੁਰ ਤੋਂ ਵੱਡੀ ਖ਼ਬਰ : ਅੱਧੀ ਰਾਤੀਂ ਵਾਪਰਿਆ ਵੱਡਾ ਹਾਦਸਾ, ਸੁੱਤੇ ਪਏ ਲੋਕਾਂ ਦੇ ਕੰਬ ਗਏ ਦਿਲ
ਇਸ ਨਾਲ 2,94,21000 ਰੁਪਏ ਪ੍ਰਾਪਤ ਹੋਏ ਹਨ। ਸੀ. ਐੱਚ-01-ਸੀ. ਜ਼ੈੱਡ-0007 ਦੀ ਦੂਜੀ ਸਭ ਤੋਂ ਵੱਧ ਬੋਲੀ 13 ਲੱਖ 60 ਹਜ਼ਾਰ ਰੁਪਏ ਲਾਈ ਗਈ। ਇਸ ਤੋਂ ਇਲਾਵਾ ਸੀ. ਐੱਚ.-01-ਸੀ. ਜ਼ੈੱਡ 9999 ਨੂੰ 9 ਲੱਖ, 40 ਹਜ਼ਾਰ ਰੁਪਏ 'ਚ ਨਿਲਾਮ ਕੀਤਾ ਗਿਆ।
ਇਹ ਵੀ ਪੜ੍ਹੋ : ਅੱਗ ਵਰ੍ਹਾਊ ਗਰਮੀ ਦੌਰਾਨ ਪੰਜਾਬੀਆਂ ਲਈ ਰਾਹਤ ਭਰੀ ਖ਼ਬਰ, ਪੂਰੇ ਸੂਬੇ 'ਚ ਜਾਰੀ ਹੋਇਆ ALERT
ਇਸੇ ਤਰ੍ਹਾਂ ਸੀ. ਐੱਚ.-01-ਸੀ. ਜ਼ੈੱਡ 0003 ਨੰਬਰ 7,73,000 ਰੁਪਏ, ਸੀ. ਐੱਚ.-01-ਸੀ. ਜ਼ੈੱਡ 0005 ਨੰਬਰ 7,66,000 ਰੁਪਏ, ਸੀ. ਐੱਚ.-01-ਸੀ. ਜ਼ੈੱਡ 0008 ਨੰਬਰ 6,39000 ਰੁਪਏ, ਸੀ. ਐੱਚ.-01-ਸੀ. ਜ਼ੈੱਡ 0006 ਨੰਬਰ 5,25,000 ਰੁਪਏ, ਸੀ. ਐੱਚ.-01-ਸੀ. ਜ਼ੈੱਡ 0010 ਨੰਬਰ 5,05,000 ਰੁਪਏ ਅਤੇ ਸੀ. ਐੱਚ.-01-ਸੀ. ਜ਼ੈੱਡ 1000 ਨੰਬਰ 4,22,000 ਰੁਪਏ 'ਚ ਨਿਲਾਮ ਹੋਇਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ 23 ਤਾਰੀਖ਼ ਨੂੰ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ-ਕਾਲਜ
NEXT STORY