ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਂਗਰਸ ਸਰਕਾਰ 'ਤੇ ਲਗਾਏ ਗਏ ਦੋਸ਼ਾਂ ਦਾ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਰਾਰਾ ਜਵਾਬ ਦਿੱਤਾ ਹੈ। 'ਜਗਬਾਣੀ' ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਵੱਲੋਂ ਸੁਖਜਿੰਦਰ ਰੰਧਾਵਾ ਨੂੰ ਪੁੱਛਿਆ ਗਿਆ ਸੀ ਕਿ ਬੀਤੇ ਦਿਨ ਸ਼੍ਰੋਮਣੀ ਅਕਾਲੀ ਦੱਲ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਸ਼ਹਿਰ ਪਟਿਆਲਾ ਵਿਚ ਸਰਕਾਰ ਖਿਲਾਫ ਇਕ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ, ਜਿਸ ਵਿਚ ਅਕਾਲੀ ਦਲ ਵੱਲੋਂ ਦੋਸ਼ ਲਗਾਏ ਗਏ ਸਨ ਕਿ ਪੰਜਾਬ ਵਿਚ ਲਾਅ ਐਂਡ ਆਰਡਰ ਦੀ ਸਥਿਤੀ ਬਿਲਕੁੱਲ ਵਿਗੜ ਚੁੱਕੀ ਹੈ ਅਤੇ ਕੈਪਟਨ ਅਮਰਿੰਦਰ ਗਾਇਬ ਹਨ। ਉਨ੍ਹਾਂ ਕਿਹਾ ਸੀ ਕਿ ਜਿਹੜਾ ਸੀ.ਐਮ. ਵਿਧਾਇਕਾਂ ਨੂੰ ਹੀ ਨਹੀਂ ਮਿਲਦਾ ਉਸ ਨੇ ਆਮ ਲੋਕਾਂ ਨੂੰ ਕੀ ਮਿਲਣਾ ਹੈ, ਜਿਸ ਦੇ ਜਵਾਬ ਵਿਚ ਰੰਧਾਵਾ ਨੇ ਕਿਹਾ ਕਿ ਕੈਪਟਨ ਗਾਇਬ ਨਹੀਂ ਹਨ। ਉਨ੍ਹਾਂ ਕਿਹਾ ਕਿ ਇਹ ਦੋਸ਼ ਉਹ ਲੋਕ ਲਗਾ ਰਹੇ ਹਨ, ਜਿਨ੍ਹਾਂ ਦਾ ਆਪਣਾ ਕੋਈ ਹਾਊਸ ਐਂਡ ਆਰਡਰ ਨਹੀਂ। ਉਨ੍ਹਾਂ ਕਿਹਾ ਕਿ ਜਦੋਂ ਕਾਂਗਰਸ ਜਾਂ ਕੋਈ ਧਰਨਾ ਲਗਾਉਂਦਾ ਸੀ ਤਾਂ ਸੁਖਬੀਰ ਬਾਦਲ ਕਹਿੰਦਾ ਸੀ ਕਿ ਇਹ ਵਿਹਲਿਆਂ ਦੇ ਕੰਮ ਹਨ। ਰੰਧਾਵਾ ਨੇ ਕਿਹਾ ਕਿ ਇਹ ਇਕ ਪਰਿਵਾਰ ਹੈ ਜੋ ਕਿ ਹੁਣ ਬਿਲਕੁੱਲ ਵਿਹਲਾ ਹੋ ਚੁੱਕਾ ਹੈ ਅਤੇ ਬਿਨ੍ਹਾਂ ਸਿਰ-ਪੈਰ ਤੋਂ ਗੱਲਾਂ ਕਰ ਰਿਹਾ ਹੈ। ਉਥੇ ਹੀ ਰੰਧਾਵਾ ਨੇ ਕਿਹਾ ਕਿ ਸੁਖਦੇਵ ਢੀਂਡਸਾ ਵੱਲੋਂ ਇਹ ਕਿਹਾ ਜਾਣਾ ਕਿ ਸੁਖਬੀਰ ਬਾਦਲ ਫਰਜ਼ੀ ਪ੍ਰਧਾਨ ਹੈ ਇਹ ਇਕ ਬਹੁਤ ਵੱਡਾ ਦੋਸ਼ ਹੈ।
ਇਸ ਦੌਰਾਨ ਰੰਧਾਵਾ ਨੇ ਬਿਕਰਮ ਮਜੀਠੀਆ ਵੱਲੋਂ ਉਨ੍ਹਾਂ 'ਤੇ ਗੈਂਗਸਟਰਾਂ ਨਾਲ ਸਬੰਧ ਹੋਣ ਦੇ ਲਗਾਏ ਦੋਸ਼ਾਂ 'ਤੇ ਕਿਹਾ ਕਿ ਮਜੀਠੀਆ ਖੁਦ ਪੰਜਾਬ ਵਿਚ ਚਿੱਟਾ ਅਤੇ ਗੈਂਗਸਟਰ ਲੈ ਕੇ ਆਇਆ ਹੈ। ਉਨ੍ਹਾਂ ਕਿਹਾ ਕਿ ਮਜੀਠੀਆ ਨੇ ਕੈਪਟਨ ਅਤੇ ਲੀਡਰਾਂ ਲਈ ਜੋ ਸ਼ਬਦਾਵਲੀ ਬੋਲੀ ਹੈ ਉਹ ਬਹੁਤ ਹੀ ਸ਼ਰਮਨਾਕ ਹੈ। ਉਥੇ ਹੀ ਰੰਧਾਵਾ ਨੇ ਹਰਸਿਮਰਤ ਕੌਰ ਬਾਦਲ ਵੱਲੋਂ ਇਹ ਕਹੇ ਜਾਣ 'ਤੇ ਜਲ੍ਹਿਆਂਵਾਲਾ ਬਾਗ ਵਿਚੋਂ ਕਾਂਗਰਸ ਦਾ ਨਾਮੋ-ਨਿਸ਼ਾਨ ਮਿਟਾਅ ਦੇਣਾ ਚਾਹੀਦਾ ਹੈ, 'ਤੇ ਬੋਲਦੇ ਹੋਏ ਕਿਹਾ ਕਿ ਜਿਨ੍ਹਾਂ ਨੇ ਜਰਨਲ ਡਾਇਰ ਨੂੰ ਆਪਣੇ ਘਰ ਸੱਦ ਕੇ ਉਨ੍ਹਾਂ ਨਾਲ ਰੋਟੀਆਂ ਖਾਧੀਆਂ ਅਤੇ ਉਹ ਅੱਜ ਕਹਿ ਰਹੇ ਹਨ ਕਿ ਕਾਂਗਰਸ ਦਾ ਨਾਮੋ-ਨਿਸ਼ਾਨ ਮਿਟਾਅ ਦੇਣਾ ਚਾਹੀਦਾ। ਰੰਧਾਵਾ ਨੇ ਕਿਹਾ ਕਿ ਜੋ ਸੋਚ ਉਨ੍ਹਾਂ ਦੀ ਉਸ ਸਮੇਂ ਸੀ ਓਹੀ ਅੱਜ ਹੈ।
ਇਸ ਦੌਰਾਨ ਐਨ.ਆਰ. ਸੀ. ਅਤੇ ਸੀ.ਏ.ਏ. 'ਤੇ ਰੰਧਾਵਾ ਨੇ ਕਿਹਾ ਕਿ ਮੁਲਕ ਅੰਦਰ ਜਿੱਥੇ ਹਿੰਦੂ, ਸਿੱਖ, ਮੁਸਲਮਾਨ ਅਤੇ ਇਸਾਈ ਦੀ ਗੱਲ ਹੋ ਰਹੀ ਹੈ ਉਸ ਦੌਰ ਅੰਦਰ ਮੁਲਕ ਦੀ ਡਿਵੈਲਪਮੈਂਟ ਦੀ ਗੱਲ ਹੋਣੀ ਚਾਹੀਦੀ ਹੈ। ਰੰਧਾਵਾ ਨੇ ਪੀ.ਐਮ. ਮੋਦੀ ਨੂੰ ਮਸ਼ਵਰਾ ਦਿੱਤਾ ਹੈ ਕਿ ਜੇਕਰ ਉਹ ਦੁਨੀਆ ਵਿਚ ਘੁੰਮ ਕੇ ਆਏ ਹਨ ਤਾਂ ਭਾਰਤ ਮੁਲਕ ਦਾ ਮੁਕਾਬਲਾ ਅਮਰੀਕਾ ਅਤੇ ਹੋਰ ਮੁਲਕਾਂ ਨਾਲ ਹੋਣਾ ਚਾਹੀਦਾ ਹੈ ਨਾ ਕਿ ਪਾਕਿਸਤਾਨ ਨਾਲ।
ਕੋਹਰੇ ਦੀ ਚਾਦਰ 'ਚ ਲਿਪਟਿਆ ਲੁਧਿਆਣਾ, ਪੈ ਰਹੀ ਕੜਾਕੇ ਦੀ ਠੰਡ
NEXT STORY