ਲੁਧਿਆਣਾ (ਸਲੂਜਾ) : ਪੰਜਾਬ ਦੀ ਉਦਯੋਗਿਕ ਨਗਰੀ ਲੁਧਿਆਣਾ ਮੌਸਮ ਦੇ ਮਿਜਾਜ਼ ਦੇ ਮਾਮਲੇ 'ਚ ਸ਼ਿਮਲਾ ਦਾ ਰੂਪ ਧਾਰਨ ਕਰ ਗਿਆ। ਇੱਥੇ ਦੱਸਣਯੋਗ ਹੈ ਕਿ ਇਸ ਤਰ੍ਹਾਂ ਦੇ ਮੌਸਮ ਦਾ ਆਨੰਦ ਲੈਣ ਲਈ ਵੱਡੀ ਗਿਣਤੀ 'ਚ ਲੋਕ ਸ਼ਿਮਲਾ ਸਮੇਤ ਪਹਾੜੀ ਇਲਾਕਿਆਂ 'ਚ ਹਰ ਸਾਲ ਹੀ ਜਾਂਦੇ ਹਨ। ਬੀਤੇ ਦਿਨ ਸਵੇਰ ਤੋਂ ਲੈ ਕੇ ਸ਼ਾਮ ਢਲਣ ਤੱਕ ਕੋਹਰੇ ਦੀ ਚਾਦਰ 'ਚ ਲਿਪਟੇ ਰਹਿਣ ਨਾਲ ਲੁਧਿਆਣਾ 'ਚ ਕੋਹਰਾ ਆਸਮਾਨ ਤੋਂ ਇਸ ਤਰ੍ਹਾਂ ਡਿਗਦਾ ਰਿਹਾ, ਜਿਵੇਂ ਕਿ ਹਲਕੀ ਬਾਰਸ਼ ਹੋ ਰਹੀ ਹੋਵੇ।
ਮੌਸਮ ਮਾਹਿਰਾਂ ਮੁਤਾਬਕ ਅਜਿਹੇ ਹਾਲਾਤ ਪੱਛਮੀ ਚੱਕਰਵਾਤ ਅਤੇ ਪਹਾੜੀ ਇਲਾਕਿਆਂ 'ਚ ਪੈ ਰਹੀ ਬਰਫ ਨਾਲ ਪੈਦਾ ਹੋਏ ਹਨ। ਵਿਜ਼ੀਬਿਲਟੀ ਕੋਹਰੇ ਦੇ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਹੈ। ਕੁਝ ਦੂਰੀ 'ਤੇ ਨਾ ਅੱਗੇ ਜਾ ਰਿਹਾ ਕੋਈ ਵਿਅਕਤੀ ਅਤੇ ਨਾ ਹੀ ਕੋਈ ਵਾਹਨ ਨਜ਼ਰ ਆ ਰਿਹਾ ਸੀ। ਸੂਰਜ ਦੇਵਾਦ ਦੇ ਇਕ ਮਿੰਟ ਲਈ ਵੀ ਦਰਸ਼ਨ ਨਹੀਂ ਹੋਏ। ਸੀਤ ਲਹਿਰ ਦਾ ਪ੍ਰਕੋਪ ਇੰਨਾ ਜ਼ਬਰਦਸਤ ਰਿਹਾ ਕਿ ਹਰ ਕੋਈ ਆਪਣੇ-ਆਪਣੇ ਰੈਣ-ਬਸੇਰੇ 'ਚ ਹੀ ਸਿਮਟ ਕੇ ਰਹਿ ਗਿਆ। ਸਿਰ ਤੋਂ ਲੈ ਕੇ ਪੈਰਾਂ ਤੱਕ ਗਰਮ ਕੱਪੜੇ ਪਾਉਣ ਦੇ ਬਾਵਜੂਦ ਸੀਤ ਲਹਿਰ ਸਰੀਰ ਨੂੰ ਕੰਬਣੀ ਛੇੜ ਰਹੀ ਸੀ।
ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਗੁਰੂ ਨਗਰੀ 'ਚ ਕੱਢਿਆ ਗਿਆ ਸ਼ਹੀਦੀ ਮਾਰਚ
NEXT STORY