ਜਲੰਧਰ : ਲੋਕ ਸਭਾ ਚੋਣਾਂ ਲਈ ਅਕਾਲੀ ਦਲ ਨੇ ਜਲੰਧਰ ਤੋਂ ਚਰਨਜੀਤ ਸਿੰਘ ਅਟਵਾਲ ਨੂੰ ਆਪਣਾ ਉਮੀਦਵਾਰ ਚੁਣਿਆ ਹੈ। ਚਰਨਜੀਤ ਸਿੰਘ ਅਟਵਾਲ ਸਿਆਸੀ ਨੇਤਾ ਦੇ ਨਾਲ-ਨਾਲ ਵਕੀਲ ਅਤੇ ਥੀਏਟਰ ਕਲਾਕਾਰ ਵੀ ਰਹਿ ਚੁੱਕੇ ਹਨ। ਸਿਆਸੀ ਜੀਵਨ ਸ਼ੁਰੂ ਕਰਨ ਤੋਂ ਪਹਿਲਾਂ ਅਟਵਾਲ ਇਕ ਵਕੀਲ ਰਹਿ ਚੁੱਕੇ ਹਨ ਅਤੇ ਉਨ੍ਹਾਂ ਨੇ ਵਕਾਲਤ ਵੀ ਕੀਤੀ ਹੈ।
ਇੰਝ ਸ਼ੁਰੂ ਹੋਇਆ ਸਿਆਸੀ ਜੀਵਨ
ਚਰਨਜੀਤ ਸਿੰਘ ਅਟਵਾਲ ਜਦੋਂ ਗੁਰੂ ਨਾਨਕ ਖਾਲਸਾ ਕਾਲਜ ਗੁੱਜਰਾਂਵਾਲਾ 'ਚ ਬੀ. ਏ. ਭਾਗ ਪਹਿਲਾ 'ਚ ਪੜ੍ਹਦੇ ਸਨ ਤਾਂ ਉਸ ਸਮੇਂ ਪਹਿਲੀ ਵਾਰ ਬਾਬਾ ਜੀਵਨ ਸਿੰਘ ਕਾਨਫਰੰਸ ਕੀਤੀ ਗਈ, ਜਿਸ 'ਚ ਅਕਾਲੀ ਆਗੂਆਂ ਨੇ ਹਿੱਸਾ ਲਿਆ। ਚਰਨਜੀਤ ਸਿੰਘ ਅਟਵਾਲ ਨੇ ਪਹਿਲੀ ਚੋਣ 1969 'ਚ ਆਜ਼ਾਦ ਦੇ ਤੌਰ 'ਤੇ ਲੜੀ, ਜਿਸ 'ਚ ਉਨ੍ਹਾਂ ਦੀ ਅਕਾਲੀ ਦਲ ਵਲੋਂ ਹਮਾਇਤ ਕੀਤੀ ਗਈ।
- 1977 'ਚ ਅਟਵਾਲ ਹਲਕਾ ਦਾਖਾ ਤੋਂ ਚੋਣ ਲੜੇ ਅਤੇ ਵਿਧਾਇਕ ਬਣੇ।
- 1997 'ਚ ਚੋਣਾਂ ਲੜ ਕੇ ਉਹ ਫਿਰ ਵਿਧਾਇਕ ਬਣ ਗਏ।
- 2004 'ਚ ਸੰਸਦ ਮੈਂਬਰ ਬਣ ਕੇ ਦੇਸ਼ ਦੇ ਡਿਪਟੀ ਸਪੀਕਰ ਬਣੇ।
- 1997 ਤੋਂ 2002 ਤੱਕ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਹੇ।
- 2004 ਤੋਂ 2009 ਤੱਕ ਲੋਕ ਸਭਾ ਦੇ ਡਿਪਟੀ ਸਪੀਕਰ ਰਹੇ।
ਇਸ ਤੋਂ ਬਾਅਦ ਉਨ੍ਹਾਂ ਨੇ ਦੁਬਾਰਾ ਹਲਕਾ ਪਾਇਲ ਤੋਂ ਚੋਣ ਲੜੀ ਅਤੇ ਕਾਂਗਰਸ ਦੇ ਸਭ ਤੋਂ ਵੱਡੇ ਗੜ੍ਹ 'ਚੋਂ ਫਤਿਹ ਹਾਸਲ ਕਰਕੇ ਦੁਬਾਰਾ ਪੰਜਾਬ ਦੇ ਸਪੀਕਰ ਬਣ ਗਏ।
ਵਕਾਲਤ ਤੇ ਥੀਏਟਰ
ਚਰਨਜੀਤ ਸਿੰਘ ਅਟਵਾਲ ਨੇ ਵਕਾਲਤ ਕਰਨ ਤੋਂ ਬਾਅਦ ਲੁਧਿਆਣਾ 'ਚ ਆਪਣੀ ਪ੍ਰੈਕਟਿਸ ਸ਼ੁਰੂ ਕੀਤੀ। ਇਸ ਦੌਰਾਨ ਉਹ 17-18 ਸਾਲ ਜ਼ਿਲਾ ਅਕਾਲੀ ਜੱਥਾ ਲੁਧਿਆਣਾ ਦੇ ਜਨਰਲ ਸਕੱਤਰ ਵੀ ਰਹੇ। ਚਰਨਜੀਤ ਸਿੰਘ ਅਟਵਾਲ ਨੂੰ ਬਚਪਨ ਤੋਂ ਹੀ ਥੀਏਟਰ ਦਾ ਸ਼ੌਂਕ ਸੀ ਕਿਉਂਕਿ ਉਹ ਸ਼ੁਰੂ ਤੋਂ ਹੀ ਰਾਮਲੀਲਾ ਦੇਖਦੇ ਸਨ ਅਤੇ ਉਨ੍ਹਾਂ ਨੂੰ ਉੱਥੋਂ ਹੀ ਇਹ ਸ਼ੌਂਕ ਜਾਗਿਆ। ਕਲਾਕਾਰ ਦੇ ਤੌਰ 'ਤੇ ਪੇਸ਼ ਹੋਣ ਦਾ ਮੌਕਾ ਉਨ੍ਹਾਂ ਨੂੰ ਆਪਣੇ ਕਾਲਜ ਦੇ ਦਿਨਾਂ 'ਚ ਮਿਲਿਆ। ਚਰਨਜੀਤ ਸਿੰਘ ਅਟਵਾਲ ਨੇ ਜ਼ਿਆਦਾ ਧਾਰਮਿਕ ਡਰਾਮੇ ਹੀ ਕੀਤੇ ਹਨ। ਆਪਣੇ ਡਰਾਮੇ 'ਤੱਤੀ ਹਵਾ ਨਾ ਲੱਗੇ' 'ਚ ਉਨ੍ਹਾਂ ਨੇ ਮੀਆਂ ਮੀਰ ਦਾ ਕਿਰਦਾਰ ਅਦਾ ਕੀਤਾ ਸੀ। ਉਨ੍ਹਾਂ ਦਾ ਇਹ ਕਿਰਦਾਰ ਲੋਕਾਂ ਨੂੰ ਇੰਨਾ ਪਸੰਦ ਆਇਆ ਕਿ ਉਨ੍ਹਾਂ ਦੀਆਂ ਅੱਖਾਂ 'ਚੋਂ ਹੰਝੂ ਨਿਕਲ ਆਏ। ਇਸੇ ਤਰ੍ਹਾਂ ਚਰਨਜੀਤ ਸਿੰਘ ਅਟਵਾਲ ਆਪਣੀ ਜ਼ਿੰਦਗੀ 'ਚ ਅੱਗੇ ਵਧਦੇ ਗਏ।
400 ਲੋਕਾਂ ਨੇ ਸਰਕਾਰੀ ਜ਼ਮੀਨ 'ਤੇ ਕੀਤੀ ਕਬਜ਼ੇ ਦੀ ਕੋਸ਼ਿਸ਼ (ਵੀਡੀਓ)
NEXT STORY