ਬਠਿੰਡਾ (ਅਮਿਤ)—ਬਠਿੰਡਾ ਦੀ ਥਰਮਲ ਝੀਲ ਨੇੜੇ ਬਣੀ ਓਡੀਸਾ ਕਾਲੋਨੀ ਪ੍ਰਵਾਸੀ ਮਜ਼ਦੂਰ ਰਹਿੰਦੇ ਹਨ। ਬੀਤੇ ਦਿਨ 400 ਦੇ ਕਰੀਬ ਪ੍ਰਵਾਸੀ ਮਜ਼ਦੂਰ ਥਰਮਲ ਦੀ ਸਰਕਾਰੀ ਜ਼ਮੀਨ 'ਚ ਕਬਜ਼ਾ ਕਰਨ ਪਹੁੰਚ ਗਏ। ਜਿਸ ਕਾਰਨ ਦੋਵੇਂ ਹੀ ਧਿਰਾਂ 'ਚ ਤਕਰਾਰ ਹੋ ਗਈ। ਮੌਕੇ 'ਤੇ ਪਹੁੰਚੇ ਥਰਮਲ ਦੇ ਅਧਿਕਾਰੀਆਂ ਅਤੇ ਪੁਲਸ ਨੇ ਪਹੁੰਚ ਕੇ ਕਬਜ਼ਾ ਕਰਨ ਵਾਲੇ ਲੋਕਾਂ ਨੂੰ ਉੱਥੋਂ ਖਦੇੜਿਆ। ਥਰਮਲ ਕਰਮਚਾਰੀਆਂ ਨੂੰ ਸਰਕਾਰੀ ਅਧਿਕਾਰੀਆਂ ਨੇ ਨਿਰਦੇਸ਼ ਦਿੱਤਾ ਕਿ ਉਹ ਥਰਮਲ ਦੀ ਸਰਕਾਰੀ ਜ਼ਮੀਨ 'ਤੇ ਚੌਕਸੀ ਰੱਖੀ ਹੋਈ ਹੈ ਅਤੇ ਗੈਰ-ਕਾਨੂੰਨੀ ਕਬਜ਼ਾ ਕਰਨ ਵਾਲੇ ਦੀ ਸੂਚਨਾ ਦੇ ਸਕਣ।
ਉੱਥੇ ਦੂਜੇ ਪਾਸੇ ਕਾਲੋਨੀ 'ਚ ਰਹਿਣ ਵਾਲੇ ਪ੍ਰਵਾਸੀ ਮਜ਼ਦੂਰਾਂ ਨੇ ਕਿਹਾ ਕਿ ਉਹ 40 ਸਾਲ ਤੋਂ ਇਸ ਜਗ੍ਹਾ 'ਤੇ ਰਹਿ ਰਹੇ ਹਨ ਇਹ ਥਰਮਲ ਦੀ ਸਰਕਾਰੀ ਜ਼ਮੀਨ ਹੈ ਜਿੱਥੇ ਥਰਮਲ ਦੇ ਕਰਮਚਾਰੀ ਵੀ ਰਹਿੰਦੇ ਹਨ, ਪਰ ਬੀਤੇ ਦਿਨ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ 400 ਲੋਕ ਇੱਥੇ ਗੈਰ-ਕਾਨੂੰਨੀ ਰੂਪ ਨਾਲ ਕਬਜ਼ਾ ਕਰਨ ਪਹੁੰਚ ਗਏ, ਜਦੋਂ ਉਨ੍ਹਾਂ ਦਾ ਵਿਰੋਧ ਕੀਤਾ ਤਾਂ ਉਹ ਲੜਾਈ-ਝਗੜੇ 'ਤੇ ਉਤਰਨ ਲੱਗੇ। ਇਸ ਦੌਰਾਨ ਪੁਲਸ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ, ਜਿਸ ਦੇ ਬਾਅਦ ਉੱਥੋਂ ਕਬਜ਼ਾ ਧਾਰਕਾਂ ਨੂੰ ਖਦੇੜਿਆ ਗਿਆ। ਜ਼ਿਕਰਯੋਗ ਹੈ ਕਿ ਥਰਮਲ ਦੀ 8 ਏਕੜ ਜਗ੍ਹਾ ਹੈ ਜਿੱਥੇ 15 ਏਕੜ ਜ਼ਮੀਨ ਖਾਲੀ ਪਈ ਹੈ।
ਬਿੱਲੀ ਮੁਰਗੀ ਦੇ ਬੱਚੇ ਖਾ ਗਈ, ਤਾਂ ਗੁੱਸੇ 'ਚ ਆਏ ਪਤੀ ਨੇ ਪਤਨੀ ਦੀ ਕੀਤੀ ਝਾੜ
NEXT STORY