ਗੁਰਦਾਸਪੁਰ : 'ਮੀ-ਟੂ' ਦੇ ਵਿਵਾਦ 'ਚ ਫਸੇ ਕੈਬਨਿਟ ਮੰਤਰੀ ਚਰਨਜੀਤ ਚੰਨੀ ਦੇ ਮਾਮਲੇ 'ਤੇ ਬੋਲਦੇ ਹੋਏ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਜਦੋਂ ਤਕ ਉਕਤ ਮਹਿਲਾ ਅਫਸਰ ਵਲੋਂ ਲਿਖਤ 'ਚ ਸ਼ਿਕਾਇਤ ਨਹੀਂ ਦਿੱਤੀ ਜਾਂਦੀ, ਉਦੋਂ ਤਕ ਮੰਤਰੀ ਖਿਲਾਫ ਕਾਰਵਾਈ ਨਹੀਂ ਕੀਤੀ ਜਾ ਸਕਦੀ। ਬਾਜਵਾ ਨੇ ਕਿਹਾ ਕਿ ਸਿਰਫ ਅਖਬਾਰੀ ਗੱਲਾਂ 'ਤੇ ਮੰਤਰੀ ਖਿਲਾਫ ਐਕਸ਼ਨ ਨਹੀਂ ਲਿਆ ਜਾ ਸਕਦਾ ਹੈ। ਬਾਜਵਾ ਕਾਹਨੂੰਵਾਨ 'ਚ ਲੋਕਾਂ ਨੂੰ ਮੁਫਤ ਗੈਸ ਕੁਨੈਕਸ਼ਨ ਵੰਡਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਇਸ ਦੇ ਨਾਲ ਬਾਜਵਾ ਨੇ ਕਿਹਾ ਕਿ ਅੰਮ੍ਰਿਤਸਰ ਰੇਲ ਹਾਦਸੇ ਲਈ ਰੇਲਵੇ ਨੂੰ ਕਸੂਰਵਾਰ ਦੱਸਿਆ ਹੈ। ਰੇਲਵੇ ਵਲੋਂ ਮਾਮਲੇ 'ਚ ਕਲੀਨ ਚਿੱਟ ਦਿੱਤੇ ਜਾਣ 'ਤੇ ਟਿੱਪਣੀ ਕਰਦਿਆਂ ਬਾਜਵਾ ਨੇ ਕਿਹਾ ਕਿ ਅਜਿਹੀਆਂ ਕਲੀਨ ਚਿੱਟਾਂ ਦੀ ਰੇਲਵੇ ਕੋਲ ਭਰਮਾਰ ਹੈ। ਸੀ. ਬੀ. ਆਈ. ਵਿਵਾਦ 'ਤੇ ਬਾਜਵਾ ਨੇ ਕਿਹਾ ਕਿ ਰਾਫੇਲ ਮੁੱਦੇ 'ਤੇ ਆਪਣੇ ਆਪ ਨੂੰ ਘਿਰਦਾ ਦੇਖ ਹੀ ਮੋਦੀ ਸਰਕਾਰ ਨੇ ਸੀ. ਬੀ. ਆਈ. ਚੀਫ ਦੀ ਬਦਲੀ ਕੀਤੀ ਹੈ।
ਫਿਰੋਜ਼ਪੁਰ: ਟਰੱਕ-ਟਰਾਲੇ ਦੀ ਜ਼ਬਰਦਸਤ ਟੱਕਰ, ਜ਼ਿੰਦਾ ਸੜਿਆ ਡਰਾਈਵਰ (ਵੀਡੀਓ)
NEXT STORY