ਗੁਰਾਇਆ (ਮੁਨੀਸ਼, ਹੇਮੰਤ) : ਭੋਲੇ-ਭਾਲੇ ਲੋਕਾਂ ਨਾਲ ਠੱਗੀ ਮਾਰਨ ਵਾਲਾ ਗਿਰੋਹ ਸਰਗਰਮ ਹੈ, ਜੋ ਫੋਨ ’ਤੇ ਆਪਣੀ ਰਿਸ਼ਤੇਦਾਰੀ ਕੱਢ ਕੇ ਜਾਂ ਆਪਣੇ ਆਪ ਨੂੰ ਫਸਿਆ ਹੋਇਆ ਦੱਸ ਕੇ ਲੋਕਾਂ ਨਾਲ ਠੱਗੀਆਂ ਮਾਰ ਰਹੇ ਹਨ। ਅਜਿਹੇ ਲੋਕ ਪੁਲਸ ਦੀ ਗ੍ਰਿਫਤ ਤੋਂ ਦੂਰ ਹਨ ਅਤੇ ਆਏ ਦਿਨ ਭੋਲੇ-ਭਾਲੇ ਲੋਕ ਲੱਖਾਂ ਕਰੋੜਾਂ ਰੁਪਏ ਦੀ ਠੱਗੀ ਦਾ ਸ਼ਿਕਾਰ ਹੋ ਰਹੇ ਹਨ। ਤਾਜ਼ਾ ਮਾਮਲਾ ਨੇੜਲੇ ਪਿੰਡ ਢੀਂਡਸਾ ਦਾ ਸਾਹਮਣੇ ਆਇਆ ਹੈ, ਜਿੱਥੇ ਦੇ ਕਿਸਾਨ ਨਾਲ ਲੱਖਾਂ ਰੁਪਏ ਦੀ ਠੱਗੀ ਹੋਈ ਹੈ, ਜੋ ਹੁਣ ਪੁਲਸ ਕੋਲ ਇਨਸਾਫ਼ ਲਈ ਗੇੜੇ ਲਾ ਰਿਹਾ ਹੈ।
ਇਹ ਵੀ ਪੜ੍ਹੋ : ਹੁਣ ਸਕੂਲ ਖੁੱਲ੍ਹਦੇ ਹੀ ਪ੍ਰਾਰਥਨਾ ਸਭਾ ’ਚ ਗੂੰਜੇਗਾ ਜੀ-20 ਦਾ ਸੁਨੇਹਾ
ਇਸ ਸਬੰਧੀ ਠੱਗੀ ਦਾ ਸ਼ਿਕਾਰ ਹੋਏ ਪੀੜਤ ਕਿਸਾਨ ਕੁਲਦੀਪ ਸਿੰਘ ਉਰਫ ਦੀਪਾ ਪੁੱਤਰ ਦਿਆਲ ਸਿੰਘ ਵਾਸੀ ਪਿੰਡ ਢੀਂਡਸਾ ਨੇ ਦੱਸਿਆ ਕਿ ਉਸ ਨੂੰ ਵਿਦੇਸ਼ੀ ਨੰਬਰ ਤੋਂ ਫੋਨ ਆਇਆ, ਜਿਸ ਨੇ ਉਸ ਦੇ ਵਿਦੇਸ਼ ਕੈਨੇਡਾ ’ਚ ਰਹਿੰਦੇ ਰਿਸ਼ਤੇਦਾਰ ਦਾ ਨਾਂ ਲੈ ਕੇ ਉਸਦੀ ਆਵਾਜ਼ ’ਚ ਉਸ ਨਾਲ ਗੱਲ ਕੀਤੀ ਤੇ ਉਸ ਨੂੰ ਕਿਹਾ ਕੇ ਲੋਹੜੀ ’ਤੇ ਉਹ ਆਪਣੇ ਪਰਿਵਾਰ ਨਾਲ ਵਿਦੇਸ਼ ਤੋਂ ਪੰਜਾਬ ਆ ਰਿਹਾ ਹੈ, ਜਿਸ ਨੇ ਉਸ ਪਾਸੋਂ ਮੇਰਾ ਬੈਂਕ ਦਾ ਖਾਤਾ ਮੰਗਿਆ ਤੇ ਕਿਹਾ ਕਿ ਉਸਦੇ ਖਾਤੇ ’ਚ ਪੈਸੇ ਭੇਜ ਰਿਹਾ ਹੈ, ਜੋ ਇੱਥੇ ਆ ਕੇ ਲੈ ਲਵੇਗਾ।
ਇਹ ਵੀ ਪੜ੍ਹੋ : ਕੰਝਾਵਲਾ ਮਾਮਲਾ : ਪੋਸਟਮਾਰਟਮ ਰਿਪੋਰਟ ਆਈ ਸਾਹਮਣੇ, ਪੀੜਤਾ ਨਾਲ ਨਹੀਂ ਹੋਇਆ ਰੇਪ, ਸਹੇਲੀ ਨੇ ਕੀਤੇ ਕਈ ਖੁਲਾਸੇ
ਉਸ ਨੇ ਕਿਹਾ ਕਿ 11 ਲੱਖ ਤੋਂ ਵੱਧ ਦੀ ਰਾਸ਼ੀ ਉਸ ਨੇ ਉਸਨੂੰ ਭੇਜਣ ਦੀ ਗੱਲ ਕਹੀ। ਕੁਝ ਹੀ ਸਮੇਂ ਬਾਅਦ ਬਿਨਾਂ ਨੰਬਰ ਤੋਂ ਉਸ ਦੇ ਮੋਬਾਈਲ ’ਤੇ ਫੋਨ ਆਇਆ, ਜਿਨ੍ਹਾਂ ਨੇ ਉਸ ਨੂੰ ਕਿਹਾ ਕਿ ਉਹ ਮੁੰਬਈ ਬੈਂਕ ਤੋਂ ਬੋਲ ਰਹੇ ਹਨ, ਉਸ ਦੇ ਖਾਤੇ ਵਿਚ ਲੱਖਾਂ ਰੁਪਏ ਦੀ ਰਕਮ ਆਈ ਹੈ, ਕਿੱਥੋਂ ਆਈ ਹੈ, ਇਸ ਬਾਰੇ ਪੁੱਛਗਿੱਛ ਕਰਨ ਲੱਗ ਪਏ, ਜਿਸ ਕਰ ਕੇ ਉਸ ਨੂੰ ਯਕੀਨ ਹੋ ਗਿਆ ਕਿ ਉਸ ਦੇ ਖਾਤੇ ’ਚ ਪੈਸੇ ਆ ਗਏ ਹਨ। ਪੀੜਤ ਨੇ ਦੱਸਿਆ ਕਿ ਲਗਾਤਾਰ ਵਿਦੇਸ਼ ਤੋਂ ਉਸ ਨੂੰ ਫੋਨ ਆ ਰਹੇ ਸਨ, ਜਿਸ ਨੇ ਕਿਹਾ ਕਿ ਉਸ ਨੇ ਪੰਜਾਬ ਆਉਣਾ ਹੈ ਲੇਕਿਨ ਉਸ ਨੂੰ ਟਿਕਟਾਂ ਲਈ ਕੁਝ ਰੁਪਏ ਘੱਟ ਗਏ ਹਨ, ਉਹ ਉਸ ਨੂੰ ਬੈਂਕ ਖਾਤਾ ਭੇਜ ਰਿਹਾ ਹੈ, ਉਸ ’ਚ ਪੈਸੇ ਪਾ ਦਵੇ, ਜਿਸ ਤੋਂ ਬਾਅਦ ਉਨ੍ਹਾਂ ਵੱਲੋਂ 1 ਲੱਖ 64 ਹਜ਼ਾਰ ਰੁਪਏ ਉਸ ਖਾਤੇ ’ਚ ਜਮ੍ਹਾ ਕਰਵਾ ਦਿੱਤੇ।
ਇਹ ਵੀ ਪੜ੍ਹੋ : ਦਵਾਈ ਲੈ ਕੇ ਘਰ ਪਰਤ ਰਹੇ ਪਿਓ-ਧੀ ਨਾਲ ਵਾਪਰਿਆ ਹਾਦਸਾ, ਘਰ 'ਚ ਵਿਛ ਗਏ ਸੱਥਰ
ਕੁਲਦੀਪ ਨੇ ਦੱਸਿਆ ਕਿ ਬੈਂਕ ਮੁਲਾਜ਼ਮ ਨੇ ਉਸ ਨੂੰ ਕਿਹਾ ਵੀ ਸੀ ਕਿ ਇਹ ਬਿਹਾਰ ਦਾ ਬੈਂਕ ਖਾਤਾ ਹੈ, ਉਸ ਨੂੰ ਲੱਗਾ ਕਿ ਸ਼ਾਇਦ ਏਜੈਂਟ ਦਾ ਖਾਤਾ ਹੋਵੇਗਾ, ਜਿਸ ਕਰ ਕੇ ਉਨ੍ਹਾਂ ਨੇ ਪੈਸੇ ਜਮ੍ਹਾ ਕਰਵਾ ਦਿੱਤੇ ਪਰ ਬਾਅਦ ’ਚ ਕੋਈ ਵੀ ਫ਼ੋਨ ਨੰਬਰ ਨਾ ਤਾਂ ਮਿਲ ਰਿਹਾ ਸੀ ਤੇ ਨਾ ਹੀ ਕੋਈ ਫ਼ੋਨ ਆਇਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਠੱਗੀ ਦਾ ਸ਼ਿਕਾਰ ਹੋ ਗਏ ਹਨ। ਕੋਈ ਹੋਰ ਠੱਗੀ ਦਾ ਸ਼ਿਕਾਰ ਨਾ ਹੋਵੇ, ਇਸ ਲਈ ਉਹ ਮੀਡੀਆ ਰਾਹੀਂ ਲੋਕਾਂ ਨੂੰ ਸੁਚੇਤ ਵੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਆਪਣੀ ਸ਼ਿਕਾਇਤ ਲੈ ਕੇ ਥਾਣਾ ਗੁਰਾਇਆ ਗਏ ਸਨ ਪਰ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਅਤੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਜਾਰੀ ਕੀਤੇ ਪੋਰਟਲ ’ਤੇ ਸ਼ਿਕਾਇਤ ਦਰਜ ਕਰਵਾਈ ਜਾਵੇ। ਉਨ੍ਹਾਂ ਪ੍ਰਸ਼ਾਸਨ ਅਤੇ ਸਰਕਾਰ ਤੋਂ ਇਨਸਾਫ਼ ਦੀ ਗੁਹਾਰ ਲਾਈ ਹੈ।
ਪੱਕੇ ਨਹੀਂ ਹੋਏ ਠੇਕਾ ਕਰਮਚਾਰੀ: ਪਨਬੱਸ-PRTC ਯੂਨੀਅਨ ਬਿਨਾਂ ਸੂਚਨਾ ਕਰੇਗੀ ਬੱਸਾਂ ਦਾ ‘ਚੱਕਾ ਜਾਮ’
NEXT STORY