ਬਠਿੰਡਾ (ਵਰਮਾ) : ਅਮਲੋਹ ਦੀ ਅਦਾਲਤ ਨੇ ਰਾਮਪੁਰਾ ਫੂਲ ਦੇ ਇੱਕ ਪਿਓ-ਪੁੱਤ ਨੂੰ ਚੈੱਕ ਬਾਊਂਸ ਮਾਮਲੇ 'ਚ ਦੋਸ਼ੀ ਕਰਾਰ ਦਿੰਦਿਆਂ 1-1 ਸਾਲ ਦੀ ਸਜ਼ਾ ਸੁਣਾਈ ਹੈ। ਜਾਣਕਾਰੀ ਅਨੁਸਾਰ ਰਮਨੀਕ ਸਟੀਲਜ਼ ਗੋਬਿੰਦਗੜ੍ਹ ਦੇ ਸੰਚਾਲਕ ਅਸ਼ੋਕ ਕੁਮਾਰ ਦਾ ਰਾਮਪੁਰਾ ਫੂਲ ਵਾਸੀ ਅਵੇਸ਼ ਗੋਇਲ ਅਤੇ ਉਸ ਦੇ ਪਿਤਾ ਰਾਕੇਸ਼ ਕੁਮਾਰ ਨਾਲ ਕਾਰੋਬਾਰੀ ਪੈਸਿਆਂ ਦਾ ਲੈਣ-ਦੇਣ ਸੀ। ਦੋਵੇਂ ਪਿਓ-ਪੁੱਤ ਪ੍ਰਾਈਮ ਕਾਸਟਿੰਗ ਪ੍ਰਾਈਵੇਟ ਲਿਮਟਿਡ, ਰਾਮਪੁਰਾ ਫੂਲ ਬਠਿੰਡਾ ਦੇ ਡਾਇਰੈਕਟਰ ਹਨ। ਇਹ ਦੋਵੇਂ ਗੋਬਿੰਦਗੜ੍ਹ ਦੀ ਉਕਤ ਫਰਮ ਤੋਂ ਕੱਚਾ ਮਾਲ ਖ਼ਰੀਦਦੇ ਸਨ ਅਤੇ ਇਨ੍ਹਾਂ ਨਾਲ ਲੱਖਾਂ ਰੁਪਏ ਦਾ ਲੈਣ-ਦੇਣ ਸੀ।
2015 ਦੌਰਾਨ ਵੀ ਉਪਰੋਕਤ ਦੋਹਾਂ ਮੁਲਜ਼ਮਾਂ ਨੇ ਫਰਮ ਤੋਂ ਲੱਖਾਂ ਰੁਪਏ ਦਾ ਕੱਚਾ ਮਾਲ ਖਰੀਦਿਆ ਸੀ। ਉਕਤ ਸਾਮਾਨ ਦੀ ਕੀਮਤ ਅਦਾ ਕਰਨ ਲਈ ਪਿਓ-ਪੁੱਤ ਨੇ ਫਰਮ ਨੂੰ 4 ਲੱਖ ਰੁਪਏ ਦਾ ਚੈੱਕ ਦਿੱਤਾ ਜੋ ਬਾਊਂਸ ਹੋ ਗਿਆ। ਸਮੇਂ ਸਿਰ ਪੈਸੇ ਨਾ ਦੇਣ ਕਾਰਨ ਫਰਮ ਦੇ ਡਾਇਰੈਕਟਰ ਅਸ਼ੋਕ ਕੁਮਾਰ ਨੇ ਅਦਾਲਤ ਵਿੱਚ ਕੇਸ ਦਾਇਰ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਦੋਵੇਂ ਦੋਸ਼ੀ ਨਿਰਦੇਸ਼ਕਾਂ ਨੇ ਨੇਗੋਸ਼ੀਏਬਲ ਇੰਸਟਰੂਮੈਂਟਸ ਐਕਟ ਦੀ ਧਾਰਾ 138 ਤਹਿਤ ਸਜ਼ਾਯੋਗ ਅਪਰਾਧ ਕੀਤਾ ਹੈ। ਇਸ ਲਈ ਅਦਾਲਤ ਨੇ ਦੋਵਾਂ ਨੂੰ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ ਦੀ ਧਾਰਾ 138 ਤਹਿਤ ਦੋਸ਼ੀ ਕਰਾਰ ਦਿੰਦਿਆਂ ਇਕ-ਇਕ ਸਾਲ ਦੀ ਸਜ਼ਾ ਸੁਣਾਈ ਹੈ।
ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਖ਼ਿਲਾਫ਼ ਜਲੰਧਰ ਪੁਲਸ ਨੇ ਕੱਸਿਆ ਸ਼ਿਕੰਜਾ, ਕੀਤੀ ਸਖ਼ਤ ਕਾਰਵਾਈ
NEXT STORY