ਤਰਨਤਾਰਨ, (ਸ਼ਕਤੀ ਸ਼ਰਮਾ)- ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੱਦੇ ’ਤੇ ਮੁੱਖ ਮੰਤਰੀ ਪੰਜਾਬ ਦੀ ਵਾਅਦਾ ਖਿਲਾਫੀ ਦਾ ਗੁੱਸਾ ਕੱਢਦਿਆਂ ਤਰਨਤਾਰਨ ਜ਼ਿਲੇ ਦੇ ਅਧਿਆਪਕਾਂ ਵੱਲੋਂ ਰੋਸ ਮੁਜ਼ਾਹਰਾ ਕਰਦਿਆਂ ਮੁੱਖ ਮੰਤਰੀ ਦਾ ਪੁਤਲਾ ਚਾਰ ਖੰਭਾ ਚੌਕ ਵਿਚ ਸਾਡ਼ਿਆ ਗਿਆ। ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਕਰਦਿਆਂ ਅਧਿਆਪਕ ਆਗੂ ਨਛੱਤਰ ਸਿੰਘ, ਬਲਦੇਵ ਸਿੰਘ, ਬਖਸ਼ੀਸ਼ ਜਵੰਦਾ, ਕਾਰਜ ਕੈਰੋਂ, ਕਰਮ ਸਿੰਘ, ਗੁਰਵਿੰਦਰ ਸਿੰਘ, ਰਮਨਜੀਤ ਸਿੰਘ ਨੇ ਕਿਹਾ ਕਿ 27 ਅਪ੍ਰੈਲ ਨੂੰ ਮੁੱਖ ਮੰਤਰੀ ਨੇ ਮੀਟਿੰਗ ਕਰਕੇ ਵਾਅਦਾ ਕੀਤਾ ਸੀ ਕਿ ਸ਼ਾਹਕੋਟ ਚੋਣ ਤੋਂ ਬਾਅਦ 4 ਜੂਨ ਨੂੰ ਮੀਟਿੰਗ ਕਰਕੇ ਅਧਿਆਪਕ ਪੱਕੇ ਕਰਨ ਦਾ ਠੋਸ ਹੱਲ ਕੱਢ ਲਿਆ ਜਾਵੇਗਾ ਪਰ ਉਸ ਤੋਂ ਬਾਅਦ ਮੁੱਖ ਮੰਤਰੀ ਮੀਟਿੰਗਾਂ ਟਾਲਦਾ ਹੀ ਰਿਹਾ ਤੇ ਮੁਡ਼ ਵੱਖ-ਵੱਖ ਕਿਸਮ ਦੇ ਵਲੰਟੀਅਰਜ਼ ਨੂੰ ਸਿਰਫ ਇਕ ਹਜ਼ਾਰ ਰੁਪਏ ਦਾ ਮਾਮੂਲੀ ਵਾਧਾ ਦੇ ਕੇ ਇਕ ਮਜ਼ਾਕ ਕੀਤਾ ਹੈ ਤੇ ਸੋਸਾਇਟੀ ਅਧੀਨ ਰੈਗੂਲਰ ਕੰਪਿਊਟਰ ਟੀਚਰਜ਼ ਅਤੇ ਰਮਸਾ ਐੱਸ.ਐੱਸ.ਏ. ਟੀਚਰਜ਼ ਨੂੰ ਸਿਰਫ ਦਸ ਹਜ਼ਾਰ ਤਨਖਾਹ ’ਤੇ ਮੁਡ਼ ਤਿੰਨ ਸਾਲ ਕੰਮ ਕਰਨ ਦਾ ਜੁਆਬ ਦਿੱਤਾ ਹੈ ਜੋ ਕਿ ਹਰ ਪੱਖੋਂ ਅਸਹਿ ਹੈ। ਇਸ ਕਰਕੇ ਅਧਿਆਪਕ ਅੱਜ ਅਰਥੀ ਫੂਕ ਮੁਜ਼ਾਹਰੇ ਕਰਕੇ 5 ਅਗਸਤ ਨੂੰ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵੱਲ ਵਹੀਰਾਂ ਘੱਤਣਗੇ ਅਤੇ ਪਟਿਆਲਾ ਸ਼ਹਿਰ ਵਿਚ ਵਿਸ਼ਾਲ ਮਾਰਚ ਹੋਵੇਗਾ। ਤਰਨਤਾਰਨ ਤੋਂ ਵੀ ਵੱਡੀ ਗਿਣਤੀ ਵਿਚ ਅਧਿਆਪਕ ਸ਼ਾਮਲ ਹੋਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਕਾਰ ਵਲਟੋਹਾ, ਤਸਬੀਰ ਸਿੰਘ, ਕਰਨਵੀਰ ਸਿੰਘ, ਦਿਲਬਾਗ ਸਿੰਘ ਸ਼ਿੰਗਾਰਾ ਸਿੰਘ, ਭੁਪਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।
ਪਾਵਰਕਾਮ ਦੀ ਸਾਹਨੇਵਾਲ ਡਵੀਜ਼ਨ ’ਚ ਕਰੋਡ਼ਾਂ ਰੁਪਏ ਦਾ ਫਰਜ਼ੀ ਬਿਲਿੰਗ ਘਪਲਾ
NEXT STORY