ਸੰਗਰੂਰ - ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੀ ਪਤਨੀ ਗੁਰਪ੍ਰੀਤ ਕੌਰ ਨਾਲ ਵੋਟ ਪਾਉਣ ਪਹੁੰਚੇ। ਮੁੱਖ ਮੰਤਰੀ ਵਲੋਂ ਸੰਗਰੂਰ ਦੇ ਪਿੰਡ ਮੰਗਵਾਲ ਦੇ ਪੋਲਿੰਗ ਬੂਥ 'ਤੇ ਵੋਟ ਪਾਈ ਗਈ ਹੈ। ਦੱਸ ਦੇਈਏ ਕਿ ਆਪਣੀ ਵੋਟ ਪਾਉਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕ ਜਾਗਰੂਕ ਹਨ ਅਤੇ ਉਹ ਵੱਡੀ ਗਿਣਤੀ ਵਿੱਚ ਵੋਟ ਪਾਉਣ। ਸਾਨੂੰ ਆਪਣੇ ਅਧਿਕਾਰਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਵੋਟ ਪਾਉਣ ਤੋਂ ਬਾਅਦ ਮੁੱਖ ਮੰਤਰੀ ਮਾਨ ਨੇ ਕਿਹਾ ਕਿ 75 ਫ਼ੀਸਦੀ ਤੋਂ ਵੱਧ ਵੋਟਾਂ ਪੈਣ ਦੀ ਉਮੀਦ ਹੈ। ਹਾਲਾਂਕਿ ਮੁੱਖ ਮੰਤਰੀ ਮਾਨ ਜਦੋਂ ਵੋਟ ਪਾਉਣ ਪਹੁੰਚੇ ਤਾਂ ਈਵੀਐੱਮ ਮਸ਼ੀਨ ਵਿੱਚ ਕੁੱਝ ਦਿੱਕਤ ਆਉਣ ਕਰਕੇ ਖ਼ਰਾਬ ਹੋ ਗਈ। ਥੋੜ੍ਹੀ ਦੇਰ ਇੰਤਜਾਰ ਕਰਨ ਤੋਂ ਬਾਅਦ ਮੁੱਖ ਮੰਤਰੀ ਨੇ ਆਪਣੀ ਵੋਟ ਵਾਈ।
ਇਹ ਵੀ ਪੜ੍ਹੋ - ਨਾਭਾ ਦੇ ਸਹੌਲੀ ਪਿੰਡ ’ਚ 103 ਸਾਲਾ ਬੇਬੇ ਨੇ ਪਾਈ ਵੋਟ, ਵਿਧਾਇਕ ਦੇਵ ਮਾਨ ਨੇ ਫੁੱਲਾਂ ਦੀ ਵਰਖਾ ਕਰ ਕੀਤਾ ਸਨਮਾਨ
ਪੰਜਾਬ ਦੇ ਲੋਕਾਂ ਲਈ ਵੱਡਾ ਦਿਨ ਪੰਜਾਬ ਦਾ ਇਤਿਹਾਸ ਰਿਹਾ ਹੈ। ਇਸੇ ਲਈ ਪੰਜਾਬ ਦੇ ਲੋਕ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਜ਼ਰੂਰ ਕਰਨ। ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਵੋਟ ਜ਼ਰੂਰ ਪਾਉਣ। ਥੋੜ੍ਹੀ ਗਰਮੀ ਝੱਲ ਲਓ। ਆਪਣੀ ਵੋਟ ਦਾ ਸਹੀ ਇਸਤੇਮਾਲ ਕਰਕੇ ਚੰਗੀ ਸਰਕਾਰ ਚੁਣੋ। ਜੋ ਤੁਹਾਡੇ ਬੱਚਿਆਂ ਦਾ ਭਵਿੱਖ ਸਵਾਰ ਸਕੇ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਮੈਂ ਪੰਜਾਬੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਘਰਾਂ ਤੋਂ ਬਾਹਰ ਨਿਕਲਣ ਅਤੇ ਵੋਟ ਪਾ ਕੇ ਚੰਗੇ ਨੁਮਾਇੰਦੇ ਚੁਣਨ। ਪੰਜਾਬ ਦੀਆਂ 13 ਦੀਆਂ 13 ਸੀਟ ਹੋਟ ਹਨ, ਮੈਂ ਪੰਜਾਬ ਦੇ ਲਗਭੱਗ ਸਾਰੇ ਹਲਕਿਆਂ ਵਿੱਚ ਜਾਕੇ ਆਇਆ ਹਾਂ। ਅਸੀਂ ਲੋਕ ਵਿੱਚ ਜਾਕੇ ਆਪਣੀ ਸਰਕਾਰ ਵੱਲੋਂ 2 ਸਾਲ ਵਿੱਚ ਕੀਤੇ ਕੰਮ ਨੂੰ ਲੈਕੇ ਗਿਆ ਸੀ। ਲੋਕਾਂ ਨੇ ਸਾਨੂੰ ਬਹੁਤ ਪਿਆਰ ਦਿੱਤਾ ਹੈ।
ਇਹ ਵੀ ਪੜ੍ਹੋ - ਲੋਕ ਸਭਾ ਚੋਣਾਂ 2024 : ਫਤਹਿਗੜ੍ਹ ਸਾਹਿਬ ਦੇ ਲੋਕਾਂ 'ਚ ਵੋਟਾਂ ਨੂੰ ਲੈ ਕੇ ਉਤਸ਼ਾਹ, ਲੱਗੀਆਂ ਲੰਮੀਆਂ ਲਾਈਨਾਂ
ਇਸ ਮੌਕੇ ਉਨ੍ਹਾਂ ਦੀ ਪਤਨੀ ਡਾ: ਗੁਰਪ੍ਰੀਤ ਕੌਰ ਨੇ ਕਿਹਾ ਕਿ ਮੈਂ ਔਰਤਾਂ ਨੂੰ ਅਪੀਲ ਕਰਦੀ ਹਾਂ ਕਿ ਉਹ ਵੱਡੀ ਗਿਣਤੀ 'ਚ ਆਪਣੇ ਘਰਾਂ ਤੋਂ ਬਾਹਰ ਆ ਕੇ ਵੋਟ ਪਾਉਣ। ਸਾਨੂੰ ਇੱਕ ਚੰਗੀ ਸਰਕਾਰ ਚੁਣਨ ਵਿੱਚ ਵੀ ਯੋਗਦਾਨ ਪਾਉਣਾ ਚਾਹੀਦਾ ਹੈ, ਜੋ ਸਾਡੇ ਲਈ ਕੰਮ ਕਰ ਸਕੇ।
ਇਹ ਵੀ ਪੜ੍ਹੋ : ਬਠਿੰਡਾ-ਮਾਨਸਾ 'ਚ ਵੋਟਿੰਗ ਸ਼ੁਰੂ, ਵੋਟਰਾਂ ਲਈ ਬਣਾਏ ਗਏ ਰੰਗਦਾਰ ਮਾਡਲ ਬੂਥ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੁਰਦਾਸਪੁਰ ਤੋਂ ਕਾਂਗਰਸੀ ਉਮੀਦਵਾਰ ਰੰਧਾਵਾ ਨੇ ਪਾਈ ਵੋਟ, ਬੋਲੇ-ਵੋਟਰਾਂ 'ਤੇ ਹੈ ਪੂਰਾ ਭਰੋਸਾ
NEXT STORY