ਜਲੰਧਰ- ਮਨਜਿੰਦਰ ਸਿਰਸਾ ਦੇ ਟਵੀਟ ਨੂੰ ਲੈ ਕੇ ਪੁੱਛੇ ਸਵਾਲ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਦਰਅਸਲ ਸਿਰਸਾ ਨੇ ਟਵੀਟ ਕਰਦਿਆਂ ਮੰਤਰੀ ਕਟਾਰੂਚੱਕ ਦੇ ਅਸਤੀਫ਼ੇ ਦੀ ਗੱਲ ਕਹੀ ਸੀ। ਅੱਜ ਜਦੋਂ ਮੀਡੀਆ ਵੱਲੋਂ ਇਸ ਟਵੀਟ ਬਾਰੇ ਪੁੱਛਿਆ ਗਿਆ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਲਾਲ ਚੰਦ ਕਟਾਰੂਚੱਕ ਦਾ ਅਸਤੀਫ਼ਾ ਮਨਜਿੰਦਰ ਸਿੰਘ ਸਿਰਸਾ ਕੋਲ ਆਇਆ ਹੋਵੇਗਾ, ਸਾਡੇ ਕੋਲ ਨਹੀਂ ਅਤੇ ਨਾ ਹੀ ਸਾਡੇ ਕੋਲ ਕੋਈ ਵੀਡੀਓ ਆਈ ਹੈ।
ਇਹ ਵੀ ਪੜ੍ਹੋ- 15 ਮਹੀਨਿਆਂ 'ਚ ਲੁਧਿਆਣਾ ਦੇ 50 ਪੁਲਸ ਮੁਲਾਜ਼ਮਾਂ ਦੀ ਮੌਤ, ਕਾਰਨ ਜਾਣ ਹੋਵੋਗੇ ਹੈਰਾਨ
ਮੁੱਖ ਮੰਤਰੀ ਨੇ ਕਿਹਾ ਕਿ ਮਨਜਿੰਦਰ ਸਿਰਸਾ ਅਸਤੀਫ਼ਾ ਦੇਣ 'ਚ ਕਾਫ਼ੀ ਮਾਹਿਰ ਹਨ। ਉਨ੍ਹਾਂ ਕਿਹਾ ਕਿ ਦਰਅਸਲ ਜਲੰਧਰ ਜ਼ਿਮਨੀ ਚੋਣ 'ਚ 'ਆਪ' ਨੂੰ ਮਿਲ ਰਹੇ ਸਮਰਥਨ ਤੋਂ ਵਿਰੋਧੀ ਪੂਰੀ ਤਰ੍ਹਾਂ ਬੌਖਲਾਏ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ ਵਿਰੋਧੀਆਂ ਨੂੰ ਕੋਈ ਮੁੱਦਾ ਨਹੀਂ ਮਿਲ ਰਿਹਾ। ਇਸ ਲਈ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹਨ।
ਇਹ ਵੀ ਪੜ੍ਹੋ- ਨਹਿਰ ’ਚ ਕਾਰ ਡਿੱਗਣ ਕਾਰਨ ਰੁੜ੍ਹੇ 3 ਬੈਂਕ ਮੁਲਾਜ਼ਮਾਂ ਦੀਆਂ ਮ੍ਰਿਤਕ ਦੇਹਾਂ ਬਰਾਮਦ
ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਸੁਖਪਾਲ ਖਹਿਰਾ 'ਤੇ ਵੀ ਸ਼ਬਦੀ ਹਮਲੇ ਕੀਤੇ। ਕਟਾਰੂਚੱਕ ਨੂੰ ਲੈ ਕੇ ਖਹਿਰਾ ਵੱਲੋਂ ਚੁੱਕੇ ਜਾ ਰਹੇ ਸਵਾਲ 'ਤੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕੇ ਖਹਿਰਾ ਨੂੰ ਪੁੱਛਿਓ ਕਿ Punjab Democratic Alliance ਦੌਰਾਨ ਕਟਾਰੂਚੱਕ ਨੂੰ ਲੋਕ ਸਭਾ ਸੀਟ ਲਈ ਗੁਰਦਾਸਪੁਰ ਤੋਂ ਟਿਕਟ ਕਿਸ ਦੀ ਪ੍ਰਧਾਨਗੀ ਹੇਠ ਦਿੱਤੀ ਗਈ ਹੈ। ਮਾਨ ਨੇ ਕਿਹਾ ਕਿ ਇਨ੍ਹਾਂ ਦੇ ਹੁਣ ਪਰਚੇ ਖੁੱਲ੍ਹ ਗਏ ਹਨ ਇਸ ਕਰਕੇ ਬੌਖਲਾਏ ਹੋਏ ਹਨ। ਮੁੱਖ ਮੰਤਰੀ ਨੇ ਖਹਿਰਾ ਨੂੰ ਨਸੀਹਤ ਦਿੰਦਿਆਂ ਕਿਹਾ ਕੇ ਲੋਕਾਂ ਨੇ ਸਾਨੂੰ 5 ਸਾਲ ਦਿੱਤੇ ਹਨ,ਉਹ ਹੁਣ ਸਾਡੇ ਤੋਂ ਖੋਹ ਨਹੀਂ ਸਕਦੇ। ਇਸ ਲਈ ਇਨ੍ਹਾਂ ਨੂੰ ਸ਼ਾਂਤੀ ਤੇ ਸਬਰ ਬਣਾਈ ਰੱਖਣਾ ਚਾਹੀਦਾ ਹੈ।
ਇਹ ਵੀ ਪੜ੍ਹੋ- ਨੈਸ਼ਨਲ ਹਾਈਵੇ ਦਬੁਰਜੀ ਬਾਈਪਾਸ ਨੇੜੇ ਵਾਪਰਿਆ ਹਾਦਸਾ, ਨੌਜਵਾਨ ਦੀ ਮੌਕੇ 'ਤੇ ਹੋਈ ਦਰਦਨਾਕ ਮੌਤ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਲੋਕ ਸਭਾ ਜ਼ਿਮਨੀ ਚੋਣ: ਜਲੰਧਰ 'ਚ 6 ਮਈ ਨੂੰ ਰੋਡ ਸ਼ੋਅ ਕਰਨਗੇ ਅਰਵਿੰਦ ਕੇਜਰੀਵਾਲ
NEXT STORY