ਨਵੀਂ ਦਿੱਲੀ—ਭਾਰਤੀ ਟੀਮ ਨੇ ਦੂਜੇ ਵਨਡੇ 'ਚ ਸ਼੍ਰੀਲੰਕਾ ਨੂੰ 141 ਦੌੜਾਂ ਦੇ ਵੱਡੇ ਸਕੋਰ ਨਾਲ ਹਰਾ ਦਿੱਤਾ। ਜਿਸ 'ਚ ਰੋਹਿਤ ਸ਼ਰਮਾ ਨੇ ਸ਼ਾਨਦਾਰ 208 ਦੌੜਾਂ ਦੀ ਅਜੇਤੂ ਪਾਰੀ ਖੇਡੀ ਜਿਸ 'ਚ ਰੋਹਿਤ ਨੇ 13 ਚੌਕੇ ਅਤੇ 12 ਛੱਕੇ ਲਗਾਏ। ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਟੀਮ ਨੂੰ ਜਿੱਤ ਲਈ ਵਧਾਈ ਦਿੱਤੀ ਅਤੇ ਰੋਹਿਤ ਸ਼ਰਮਾ ਦੇ ਦੋਹਰੇ ਸੈਂਕੜੇ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਨੇ ਭਾਰਤੀ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ।
ਜ਼ਿਕਰਯੋਗ ਹੈ ਕਿ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਤਿੰਨ ਵਨਡੇ ਮੈਚਾਂ ਦੀ ਸੀਰੀਜ਼ ਦਾ ਅੱਜ ਦੂਜਾ ਵਨਡੇ ਮੈਚ ਮੋਹਾਲੀ ਵਿਖੇ ਖੇਡਿਆ ਗਿਆ।ਪਹਿਲਾਂ ਬੱਲੇਬਾਜ਼ੀ ਕਰਨ ਆਈ ਭਾਰਤੀ ਟੀਮ 'ਚ ਰੋਹਿਤ ਸ਼ਰਮਾ ਨੇ ਆਪਣਾ ਸ਼ਾਨਦਾਰ ਦੋਹਰਾ ਸੈਂਕੜਾ ਲਗਾਉਂਦੇ ਹੋਏ 208 ਦੌੜਾਂ ਬਣਾਈਆਂ। ਰੋਹਿਤ ਸ਼ਰਮਾ ਅਤੇ ਸ਼੍ਰੇਅਸ ਅਈਅਰ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਭਾਰਤ ਨੇ ਸ਼੍ਰੀਲੰਕਾ ਨੂੰ 393 ਦੌੜਾਂ ਦਾ ਵੱਡਾ ਚੁਣੌਤੀਪੂਰਨ ਟੀਚਾ ਦਿੱਤਾ ਹੈ।ਜਿਸ ਤੋਂ ਬਾਅਦ ਸ਼੍ਰੀਲੰਕਾਈ ਟੀਮ 251 ਦੌੜਾਂ ਹੀ ਬਣਾ ਸਕੀ। ਜਿਸ ਕਰਕੇ ਸ਼੍ਰੀਲੰਕਾ ਨੂੰ 141 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨ ਪਿਆ।
ਵਿਆਹ ਦੀਆਂ ਤਸਵੀਰਾਂ ਵੇਚਣਗੇ ਵਿਰਾਟ-ਅਨੁਸ਼ਕਾ, ਪੈਸੇ ਇਕੱਠੇ ਕਰ ਇਸ ਨੇਕ ਕੰਮ ਨੂੰ ਦੇਣਗੇ ਅੰਜਾਮ
NEXT STORY