ਸਪੋਰਟਸ ਡੈਸਕ : ਪੁਰਸ਼ ਅੰਡਰ-19 ਏਸ਼ੀਆ ਕੱਪ 2025 ਦੇ ਪਹਿਲੇ ਸੈਮੀਫਾਈਨਲ ਵਿੱਚ ਅੱਜ ਭਾਰਤ ਦਾ ਸਾਹਮਣਾ ਸ਼੍ਰੀਲੰਕਾ ਨਾਲ ਹੋ ਜਾ ਰਿਹਾ ਹੈ। ਦੁਬਈ ਦੇ ਆਈਸੀਸੀ ਅਕੈਡਮੀ ਗਰਾਊਂਡ 'ਤੇ ਖੇਡੇ ਜਾਣ ਵਾਲੇ ਇਸ ਅਹਿਮ ਮੁਕਾਬਲੇ ਵਿੱਚ ਗਿੱਲੇ ਆਊਟਫੀਲਡ ਕਾਰਨ ਅਜੇ ਤੱਕ ਮੈਚ ਸ਼ੁਰੂ ਨਹੀਂ ਹੋ ਸਕਿਆ ਹੈ। ਭਾਰਤੀ ਟੀਮ ਇਸ ਟੂਰਨਾਮੈਂਟ ਵਿੱਚ ਹੁਣ ਤੱਕ ਅਜੇਤੂ ਰਹੀ ਹੈ ਤੇ ਇਸ ਮੈਚ ਨੂੰ ਜਿੱਤ ਕੇ ਫਾਈਨਲ ਵਿੱਚ ਜਗ੍ਹਾ ਬਣਾਉਣ ਦੇ ਇਰਾਦੇ ਨਾਲ ਮੈਦਾਨ ਵਿੱਚ ਉਤਰੇਗੀ।
ਕੀ ਹੈ ਮੈਚ ਰੱਦ ਹੋਣ ਦਾ ਗਣਿਤ?
ਜੇਕਰ ਮੀਂਹ ਜਾਂ ਗਿੱਲੇ ਆਊਟਫੀਲਡ ਕਾਰਨ ਮੈਚ ਸ਼ੁਰੂ ਨਹੀਂ ਹੁੰਦਾ, ਤਾਂ ਇਸ ਲਈ ਕੱਟ-ਆਫ ਸਮਾਂ ਦੁਪਹਿਰ 3:32 ਵਜੇ ਤੈਅ ਕੀਤਾ ਗਿਆ ਹੈ। ਜੇਕਰ ਇਸ ਸਮੇਂ ਤੱਕ ਮੈਚ ਸ਼ੁਰੂ ਨਹੀਂ ਹੁੰਦਾ ਅਤੇ ਰੱਦ ਕਰ ਦਿੱਤਾ ਜਾਂਦਾ ਹੈ, ਤਾਂ ਭਾਰਤੀ ਟੀਮ ਸਿੱਧਾ ਫਾਈਨਲ ਵਿੱਚ ਪਹੁੰਚ ਜਾਵੇਗੀ ਕਿਉਂਕਿ ਭਾਰਤ ਨੇ ਆਪਣੇ ਗਰੁੱਪ ਵਿੱਚ ਟੌਪ ਕੀਤਾ ਸੀ। ਇਸੇ ਤਰ੍ਹਾਂ ਦੂਜੇ ਸੈਮੀਫਾਈਨਲ ਵਿੱਚੋਂ ਬੰਗਲਾਦੇਸ਼ ਫਾਈਨਲ ਵਿੱਚ ਪਹੁੰਚੇਗਾ ਕਿਉਂਕਿ ਉਹ ਵੀ ਆਪਣੇ ਗਰੁੱਪ ਵਿੱਚ ਪਹਿਲੇ ਸਥਾਨ 'ਤੇ ਰਿਹਾ ਸੀ। ਇਹ ਵੀ ਤੈਅ ਹੈ ਕਿ ਜੇਕਰ ਮੈਚ ਹੁੰਦਾ ਹੈ, ਤਾਂ ਇਹ ਪੂਰੇ 50 ਓਵਰਾਂ ਦਾ ਨਹੀਂ ਹੋਵੇਗਾ।
ਭਾਰਤੀ ਬੱਲੇਬਾਜ਼ਾਂ ਦਾ ਦਬਦਬਾ
ਭਾਰਤੀ ਟੀਮ ਨੇ ਹੁਣ ਤੱਕ ਯੂਏਈ, ਪਾਕਿਸਤਾਨ ਅਤੇ ਮਲੇਸ਼ੀਆ ਨੂੰ ਹਰਾ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਟੀਮ ਦੇ ਨੌਜਵਾਨ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਅਤੇ ਅਭਿਗਿਆਨ ਕੁੰਡੂ ਜ਼ਬਰਦਸਤ ਫਾਰਮ ਵਿੱਚ ਹਨ। ਵੈਭਵ ਨੇ ਯੂਏਈ ਦੇ ਖਿਲਾਫ 171 ਦੌੜਾਂ ਦੀ ਪਾਰੀ ਖੇਡੀ ਸੀ, ਜਦਕਿ ਅਭਿਗਿਆਨ ਨੇ ਮਲੇਸ਼ੀਆ ਵਿਰੁੱਧ 125 ਗੇਂਦਾਂ ਵਿੱਚ ਅਜੇਤੂ 209 ਦੌੜਾਂ ਬਣਾ ਕੇ ਧਮਾਕਾ ਕਰ ਦਿੱਤਾ ਸੀ।
ਦੋਵੇਂ ਟੀਮਾਂ ਇਸ ਪ੍ਰਕਾਰ ਹਨ:
• ਭਾਰਤ U19: ਆਯੂਸ਼ ਮਹਾਤਰੇ (ਕਪਤਾਨ), ਵੈਭਵ ਸੂਰਿਆਵੰਸ਼ੀ, ਆਰੋਨ ਜਾਰਜ, ਵਿਹਾਨ ਮਲਹੋਤਰਾ, ਵੇਦਾਂਤ ਤ੍ਰਿਵੇਦੀ, ਅਭਿਗਿਆਨ ਕੁੰਡੂ (ਵਿਕਟਕੀਪਰ), ਕਨਿਸ਼ਕ ਚੌਹਾਨ, ਖਿਲਾਨ ਪਟੇਲ, ਹੇਨਿਲ ਪਟੇਲ, ਦੀਪੇਸ਼ ਦੇਵੇਂਦਰਨ, ਕਿਸ਼ਨ ਕੁਮਾਰ ਸਿੰਘ, ਯੁਵਰਾਜ ਗੋਹਿਲ, ਉਧਵ ਮੋਹਨ, ਨਮਨ ਪੁਸ਼ਪਕ, ਹਰਵੰਸ਼ ਪੰਗਾਲੀਆ।
• ਸ਼੍ਰੀਲੰਕਾ U19: ਵਿਮਥ ਦਿਨਸਾਰਾ (ਕਪਤਾਨ), ਦਿਮਾਂਥਾ ਮਹਾਵਿਥਾਨਾ, ਵਿਰਾਨ ਚਾਮੁਦਿਥ, ਕਿਥਮਾ ਵਿਥਾਨਾਪਥੀਰਾਣਾ, ਕਵਿਜਾ ਗਮਾਗੇ, ਚਮਿਕਾ ਹੀਨਾਤਿਗਾਲਾ, ਦੁਲਨੀਥ ਸੀਗੇਰਾ, ਆਧਮ ਹਿਲਮੀ, ਸੇਠਮੀਕਾ ਸੇਨੇਵਿਰਤਨੇ, ਰਸਿਥ ਨਿਮਸਾਰਾ, ਥਰੂਸ਼ ਨਵੋਦਿਆ, ਮਥੁਲਨ ਕੁਗਾਥਸ, ਵਿਗਨੇਸ਼ਵਰਨ ਅਕਾਸ਼, ਥਰੂਸ਼ ਨੇਥਸਾਰਾ ਅਤੇ ਸਨੂਜਾ ਨਿੰਦੂਵਾੜਾ।
IND vs SA : ਅੱਜ ਲੜੀ ਜਿੱਤਣ ਉਤਰੇਗਾ ਭਾਰਤ, ਸੂਰਯਕੁਮਾਰ ਦੇ ਪ੍ਰਦਰਸ਼ਨ ’ਤੇ ਰਹਿਣਗੀਆਂ ਨਜ਼ਰਾਂ
NEXT STORY