ਗੁਰਦਾਸਪੁਰ (ਵਿਨੋਦ) : ਪਿੰਡ ਬੁੱਢਾ ਕੋਟ ਵਿਚ ਮੰਗਲਵਾਰ ਨੂੰ 7 ਸਾਲਾ ਬੱਚੀ ਦੀ ਘਰ ਦੇ ਨੇੜਲੇ ਗੰਨੇ ਦੇ ਖੇਤ ਵਿਚੋਂ ਲਾਸ਼ ਮਿਲਣ ਕਾਰਨ ਪਰਿਵਾਰ ਅਤੇ ਪੁਲਸ ਪ੍ਰਸ਼ਾਸਨ 'ਚ ਹੜਕੰਪ ਮਚ ਗਿਆ। ਦੱਸਿਆ ਜਾ ਰਿਹਾ ਹੈ ਕਿ ਸਿਮਰਨਜੀਤ ਕੌਰ ਪੁੱਤਰੀ ਜਸਬੀਰ ਸਿੰਘ ਵਾਸੀ ਪਿੰਡ ਮਾਖਣਪੁਰ (ਨਰੋਟ ਮਿਹਰਾ) ਆਪਣੀ ਮਾਂ ਮਨਦੀਪ ਕੌਰ ਨਾਲ ਨਾਨਕੇ ਪਿੰਡ ਬੁੱਢਾ ਕੋਟ ਵਿਖੇ ਆਈ ਹੋਈ ਸੀ।
ਕੀ ਕਹਿਣਾ ਬੱਚੀ ਦੀ ਮਾਂ ਦਾ
ਇਸ ਸਬੰਧੀ ਮ੍ਰਿਤਕ ਦੀ ਮਾਂ ਮਨਦੀਪ ਕੌਰ ਨੇ ਦੱਸਿਆ ਕਿ ਸਿਮਰਨਜੀਤ ਮੰਗਲਵਾਰ ਸਵੇਰੇ ਰੋਟੀ ਖਾਣ ਤੋਂ ਬਾਅਦ ਗੁਆਂਢੀਆਂ ਦੇ ਬੱਚਿਆਂ ਨਾਲ ਖੇਡ ਰਹੀ ਸੀ ਕਿ ਅਚਾਨਕ 9 ਵਜੇ ਦੇ ਕਰੀਬ ਲਾਪਤਾ ਹੋ ਗਈ। ਜਿਸ ਦੀ ਉਨ੍ਹਾਂ ਵੱਲੋਂ ਘਰ ਨੇੜੇ ਭਾਲ ਕੀਤੀ ਗਈ। ਇਸ ਉਪਰੰਤ ਬੱਚੀ ਨਾ ਮਿਲਣ 'ਤੇ ਉਨ੍ਹਾਂ ਨੇ ਪਿੰਡ ਕੋਟ ਬੁੱਢਾ ਦੇ ਸਰਪੰਚ ਮੁਖਤਿਆਰ ਸਿੰਘ ਨਾਲ ਗੱਲਬਾਤ ਕੀਤੀ। ਉਨ੍ਹਾਂ ਵੱਲੋਂ ਕੁੱਝ ਪ੍ਰਵਾਸੀ ਮਜ਼ੂਦਰਾਂ ਅਤੇ ਪਿੰਡ ਵਾਸੀਆਂ ਦੀ ਮਦਦ ਨਾਲ ਜਦੋਂ ਭਾਲ ਕੀਤੀ ਗਈ ਤਾਂ ਸਿਮਰਨਜੀਤ ਦੀ ਮ੍ਰਿਤਕ ਦੇਹ ਨੇੜਲੇ ਗੰਨੇ ਦੇ ਖੇਤ 'ਚ ਪਈ ਮਿਲੀ।
ਇਸ ਦੀ ਸੂਚਨਾ ਸਰਪੰਚ ਅਤੇ ਘਰ ਵਾਲਿਆਂ ਨੇ ਥਾਣਾ ਸੇਖਵਾਂ ਨੂੰ ਦਿੱਤੀ। ਥਾਣਾ ਧਾਰੀਵਾਲ ਦੇ ਐੱਸ.ਐੱਚ. ਓ. ਅਮਨਦੀਪ ਸਿੰਘ ਰੰਧਾਵਾ ਪੁਲਸ ਪਾਰਟੀ ਸਮੇਤ ਘਟਨਾ ਸਥਾਨ 'ਤੇ ਪਹੁੰਚੇ। ਇਸ ਉਪਰੰਤ ਉਨ੍ਹਾਂ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜ਼ਿਲਾ ਪੁਲਸ ਕਪਤਾਨ ਅਤੇ ਹੋਰ ਪੁਲਸ ਅਧਿਕਾਰੀਆਂ ਨੂੰ ਸੂਚਨਾ ਦਿੱਤੀ। ਉਪਰੰਤ ਐੱਸ.ਪੀ.ਡੀ. ਹਰਵਿੰਦਰ ਸਿੰਘ ਸੰਧੂ, ਡੀ.ਐੱਸ.ਪੀ. ਸਪੈਸ਼ਲ ਬ੍ਰਾਂਚ ਗੁਰਬੰਸ ਸਿੰਘ ਬੈਂਸ ਅਤੇ ਡਿਪਟੀ.ਡੀ.ਅਜੇ.ਰਾਜ ਸਿੰਘ ਵੀ ਘਟਨਾ ਸਥਾਨ 'ਤੇ ਪਹੁੰਚ ਗਏ।
ਇਸ ਮੌਕੇ ਜ਼ਿਲਾ ਪੁਲਸ ਪ੍ਰਸ਼ਾਸਨ ਵੱਲੋਂ ਖੋਜੀ ਕੁੱਤਿਆਂ ਦਾ ਦਸਤਾ ਵੀ ਮੌਕੇ 'ਤੇ ਭੇਜਿਆ ਗਿਆ। ਪੁਲਸ ਅਧਿਕਾਰੀਆਂ ਨੇ ਖੋਜੀ ਕੁੱਤਿਆਂ ਦੀ ਸਹਾਇਤਾ ਨਾਲ ਘਰ ਤੋਂ ਲੈ ਕੇ ਕਮਾਦ ਸਮੇਤ ਹੋਰ ਥਾਵਾਂ 'ਤੇ ਵੀ ਛਾਣਬੀਨ ਕੀਤੀ।
ਕੀ ਕਹਿਣਾ ਲੜਕੀ ਦੇ ਪਿਤਾ ਦਾ
ਇਸ ਮੌਕੇ ਮ੍ਰਿਤਕ ਲੜਕੀ ਦੇ ਪਿਤਾ ਜਸਬੀਰ ਸਿੰਘ ਨੇ ਪਰਿਵਾਰ ਸਮੇਤ ਪਹੁੰਚ ਕੇ ਲੜਕੀ ਦੀ ਮੌਤ ਲਈ ਆਪਣੇ ਹੀ ਸਹੁਰੇ ਪਰਿਵਾਰ ਨੂੰ ਦੋਸ਼ੀ ਦੱਸਿਆ। ਪੁਲਸ ਵੱਲੋਂ ਜਸਬੀਰ ਸਿੰਘ ਤੋਂ ਲਿਖਤੀ ਸ਼ਕਾਇਤ ਹਾਸਲ ਕੀਤੀ ਗਈ ਹੈ।
ਕੀ ਕਹਿਣਾ ਪੁਲਸ ਅਧਿਕਾਰੀ ਦਾ
ਇਸ ਸਬੰਧੀ ਜਦੋਂ ਮੌਕੇ ਦੇ ਪੜਤਾਲੀ ਅਫਸਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਐੱਸ.ਪੀ. ਹਰਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਮ੍ਰਿਤਕ ਲੜਕੀ ਦੇ ਸਰੀਰ ਉੱਪਰ ਕਿਸੇ ਤਰ੍ਹਾਂ ਦੇ ਜ਼ਖਮ ਜਾਂ ਹੋਰ ਨਿਸ਼ਾਨ ਨਹੀਂ ਹਨ। ਮੌਤ ਦੀ ਸਹੀ ਸੂਚਨਾ ਪੋਸਟਮਾਰਟਮ ਦੀ ਰਿਪੋਰਟ ਅਤੇ ਇਸ ਮਾਮਲੇ ਵਿਚ ਕੀਤੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ।
ਸਮੋਗ ਕਾਰਨ ਵਾਪਰ ਰਹੇ ਸੜਕ ਹਾਦਸਿਆਂ ਨੂੰ ਕੰਟਰੋਲ ਕਰਨ ਲਈ ਵਾਹਨ ਹੌਲੀ ਚਲਾਏ ਜਾਣ : ਅਵਤਾਰ ਸੋਢੀ
NEXT STORY