ਨੰਗਲ (ਜ.ਬ.) - ਨੰਗਲ-ਊਨਾ ਮੁੱਖ ਰਸਤੇ 'ਤੇ ਸੜਕ ਨਾਲ ਝਾੜੀਆਂ 'ਚ ਇਕ ਸਾਢੇ 3 ਸਾਲ ਦੀ ਬੱਚੀ ਦੀ ਲਾਸ਼ ਕੱਪੜੇ 'ਚ ਲਪੇਟੀ ਹੋਈ ਮਿਲੀ। ਇਸ ਸੰਬੰਧੀ ਨੰਗਲ ਚੌਕੀ ਦੇ ਇੰਚਾਰਜ ਨਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਝਾੜੀਆਂ 'ਚ ਇਕ ਛੋਟੇ ਬੱਚੇ ਦੀ ਲਾਸ਼ ਕੱਪੜੇ 'ਚ ਲਪੇਟੀ ਹੋਈ ਪਈ ਹੈ। ਮੌਕੇ 'ਤੇ ਪੁੱਜ ਕੇ ਪੜਤਾਲ ਕੀਤੀ ਤਾਂ ਲਾਸ਼ ਬੱਚੀ ਦੀ ਸੀ। ਮ੍ਰਿਤਕ ਬੱਚੀ ਦਾ ਸਰੀਰ ਕਮਜ਼ੋਰ ਤੇ ਕਾਲਾ ਪਿਆ ਹੋਇਆ ਸੀ। ਉਸ ਦੇ ਕੌਫੀ ਰੰਗ ਦੀ ਸ਼ਰਟ ਪਾਈ ਹੋਈ ਸੀ ਤੇ ਉਸ ਨੂੰ ਹਲਕੇ ਗੁਲਾਬੀ ਰੰਗ ਦੇ ਤੌਲੀਏ 'ਚ ਲਪੇਟ ਕੇ ਸੁੱਟਿਆ ਗਿਆ ਲੱਗਦਾ ਸੀ। ਬੱਚੀ ਦਾ ਕੱਦ 2 ਕੁ ਫੁੱਟ ਹੈ। ਫਿਲਹਾਲ ਪੁਲਸ ਨੇ ਲਾਸ਼ ਨੂੰ ਸ਼ਨਾਖਤ ਲਈ ਬੀ. ਬੀ. ਐੱਮ. ਬੀ. ਦੇ ਮੁਰਦਾਘਰ 'ਚ 72 ਘੰਟਿਆਂ ਲਈ ਰਖਵਾ ਦਿੱਤਾ ਹੈ।
ਇਕ ਵਿਅਕਤੀ ਦੀ ਮੌਤ ਦੇ ਮਾਮਲੇ 'ਚ ਅਣਪਛਾਤੇ ਵਾਹਨ ਚਾਲਕ ਖਿਲਾਫ ਮੁੱਕਦਮਾ ਦਰਜ
NEXT STORY