ਫਾਜ਼ਿਲਕਾ (ਸੁਖਵਿੰਦਰ ਥਿੰਦ) : ਸਰਹੱਦੀ ਖੇਤਰ 'ਤੇ ਪੈਂਦੀ ਢਾਣੀ ਸੱਦਾ ਸਿੰਘ ਜਿੱਥੇ ਹੜ੍ਹ ਦੀ ਮਾਰ ਹੇਠ ਪਿਛਲੇ ਕਈ ਦਿਨਾਂ ਤੋਂ ਘਿਰੀ ਹੋਈ ਹੈ, ਉੱਥੇ ਹੀ ਹੁਣ ਬੀਤੇ ਦਿਨੀਂ ਇਕ 11 ਸਾਲ ਦੇ ਮਾਸੂਮ ਬੱਚੇ ਦੀ ਮੌਤ ਹੋਣ ਕਾਰਨ ਪੂਰੇ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ ਹੈ। ਜਾਣਕਾਰੀ ਦਿੰਦਿਆਂ ਝਾਂਗਾ ਸਿੰਘ ਵਾਸੀ ਢਾਣੀ ਸੱਦਾ ਸਿੰਘ ਨੇ ਦੱਸਿਆ ਕਿ ਉਹ ਗਰੀਬ ਪਰਿਵਾਰ ਤੋਂ ਹੈ ਅਤੇ ਮਿਹਨਤ-ਮਜ਼ਦੂਰੀ ਕਰਕੇ ਆਪਣਾ ਪਰਿਵਾਰ ਪਾਲ਼ਦਾ ਹੈ। ਪਿਛਲੇ ਕਈਂ ਦਿਨਾਂ ਤੋਂ ਇਲਾਕੇ 'ਚ ਹੜ੍ਹ ਦੀ ਮਾਰ ਜਾਰੀ ਹੈ, ਜਿਸ ਕਰਕੇ ਉਸ ਦੇ ਇਲਾਕੇ 'ਚ ਪਾਣੀ ਭਰ ਗਿਆ ਹੈ। ਮਜ਼ਦੂਰੀ ਵੀ ਨਹੀਂ ਮਿਲ ਰਹੀ।
ਇਹ ਵੀ ਪੜ੍ਹੋ : ਦਿਨ-ਦਿਹਾੜੇ ਲੁੱਟ ਦੀ ਵੱਡੀ ਵਾਰਦਾਤ, 70 ਸਾਲਾ ਬਜ਼ੁਰਗ ਔਰਤ ਦੀ ਕੁੱਟਮਾਰ ਕਰ ਘਰ 'ਚੋਂ ਲੁੱਟੇ ਗਹਿਣੇ ਤੇ ਨਕਦੀ
ਉਨ੍ਹਾਂ ਦੱਸਿਆ ਕਿ ਉਸ ਦਾ ਪੁੱਤਰ ਬੂਟਾ ਸਿੰਘ ਪਿਛਲੇ ਕਈ ਦਿਨਾਂ ਤੋਂ ਬਿਮਾਰ ਸੀ ਤੇ ਜਦੋਂ ਉਸ ਨੇ ਹੜ੍ਹਾਂ ਦੀ ਮਾਰ ਵੇਖੀ ਤਾਂ ਉਹ ਸਹਿਮ ਗਿਆ ਅਤੇ ਬੀਤੇ ਦਿਨੀਂ ਉਸ ਦੀ ਮੌਤ ਹੋ ਗਈ। ਉਸ ਨੇ ਦੱਸਿਆ ਕਿ ਹੁਣ ਉਸ ਦੇ ਕੋਲ ਇਕ ਧੀ ਹੀ ਹੈ, ਜੋ ਉਸ ਨੇ ਗੋਦ ਲਈ ਹੋਈ ਹੈ। ਪਿੰਡ ਦੇ ਲੋਕਾਂ ਵੱਲੋਂ ਉਸ ਦਾ ਦੁੱਖ ਵੰਡਾਇਆ ਜਾ ਰਿਹਾ ਹੈ। ਇਸ ਸਬੰਧੀ ਜਿਵੇਂ ਹੀ ਪ੍ਰਸ਼ਾਸਨ ਨੂੰ ਇਸ ਸਬੰਧੀ ਪਤਾ ਲੱਗਾ ਤਾਂ ਉਹ ਵੀ ਮੌਕੇ 'ਤੇ ਪਹੁੰਚਿਆ ਅਤੇ ਪਰਿਵਾਰ ਨਾਲ ਗੱਲਬਾਤ ਕੀਤੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੁਧਿਆਣਾ ਤੋਂ ਗਾਰਮੈਂਟ ਐਕਸਪੋਰਟ ਦੀ ਆੜ ’ਚ ਪਿਤਾ-ਪੁੱਤਰ ਚਲਾ ਰਹੇ ਇੰਟਰਨੈਸ਼ਨਲ ਡਰੱਗ ਮਨੀ ਟਰਾਂਸਫਰ ਦਾ ਧੰਦਾ
NEXT STORY