ਲੁਧਿਆਣਾ (ਰਿਸ਼ੀ) : ਥਾਣਾ ਦੁੱਗਰੀ ਦੇ ਇਲਾਕੇ ਧਾਂਦਰਾ ਰੋਡ ’ਤੇ ਸਾਊਥਰਨ ਬਾਈਪਾਸ ਨੇੜੇ ਵੀਰਵਾਰ ਨੂੰ ਇਕ ਮੋਟਰਸਾਈਕਲ ’ਤੇ ਆਏ 3 ਨਕਾਬਪੋਸ਼ ਬਦਮਾਸ਼ ਪੰਘੂੜੇ ’ਚ ਸੌਂ ਰਹੇ 3 ਮਹੀਨਿਆਂ ਦੇ ਬੱਚੇ ਨੂੰ ਅਗਵਾ ਕਰ ਕੇ ਲੈ ਗਏ। ਵਾਰਦਾਤ ਤੋਂ ਪਹਿਲਾਂ ਮਾਸੂਮ ਦੀ ਮਾਂ, ਮਾਮਾ, ਨਾਨੀ ਸਮੇਤ ਵਿਹੜੇ ’ਚ ਮੌਜੂਦ ਹੋਰ ਔਰਤਾਂ ਨਾਲ ਕੁੱਟਮਾਰ ਕਰ ਕੇ ਉਨ੍ਹਾਂ ਨੂੰ ਇਕ ਕਮਰੇ ’ਚ ਬੰਦ ਕਰ ਦਿੱਤਾ। ਇਸ ਘਟਨਾ ਦਾ ਪਤਾ ਲਗਦੇ ਹੀ ਜੁਆਇੰਟ ਸੀ. ਪੀ. ਨਰਿੰਦਰ ਭਾਰਗਵ, ਡੀ. ਸੀ. ਪੀ. ਕ੍ਰਾਈਮ ਵਰਿੰਦਰ ਸਿੰਘ ਬਰਾੜ ਸਮੇਤ ਭਾਰੀ ਪੁਲਸ ਫੋਰਸ ਮੌਕੇ ’ਤੇ ਪੁੱਜੇ ਅਤੇ ਜਾਂਚ 'ਚ ਜੁੱਟ ਗਏ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸ਼ਹਿਰ ’ਚ ਹਾਈ ਅਲਰਟ ਕਰ ਕੇ ਕਮਿਸ਼ਨਰੇਟ ਪੁਲਸ ਵੱਲੋਂ ਸ਼ਹਿਰ ਦੇ ਐਂਟਰੀ ਪੁਆਇੰਟ ਸੀਲ ਕਰ ਦਿੱਤੇ ਗਏ ਹਨ। ਜਗ੍ਹਾ-ਜਗ੍ਹਾ ਨਾਕਾਬੰਦੀ ਕਰ ਕੇ ਸ਼ੱਕੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਸੀ।
ਇਹ ਵੀ ਪੜ੍ਹੋ : ਨਹਾਉਂਦੀ ਸਾਲੇਹਾਰ ਦੀਆਂ ਤਸਵੀਰਾਂ ਖਿੱਚ ਗੰਦੀ ਜ਼ਿੱਦ 'ਤੇ ਅੜਿਆ ਰਿਹਾ ਨਣਦੋਈਆ, ਅਖ਼ੀਰ ਜੋ ਹੋਇਆ...
ਪੁਲਸ ਦੇ ਹੱਥ ਫ਼ਰਾਰ ਹੋਏ ਅਗਵਾਕਾਰਾਂ ਦੀ ਸੀ. ਸੀ. ਟੀ. ਵੀ. ਫੁਟੇਜ ਲੱਗੀ ਹੈ। ਪੁਲਸ ਦੀਆਂ ਕਈ ਟੀਮਾਂ ਜਾਂਚ ਵਿਚ ਜੁੱਟੀਆਂ ਹਨ। ਮਾਸੂਮ ਦੀ ਮਾਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਜਾਣਕਾਰੀ ਦਿੰਦਿਆਂ ਮਾਂ ਨੇਹਾ ਨੇ ਦੱਸਿਆ ਕਿ ਉਸ ਦਾ ਵਿਆਹ ਡੇਢ ਸਾਲ ਪਹਿਲਾਂ ਸਾਜਨ ਨਾਲ ਹੋਇਆ ਹੈ। ਉਹ ਮੂਲ ਰੂਪ ਤੋਂ ਯੂ. ਪੀ. ਦੇ ਰਹਿਣ ਵਾਲੇ ਹਨ। 1 ਮਹੀਨਾ ਪਹਿਲਾਂ ਹੀ ਉਕਤ ਵਿਹੜੇ ਵਿਚ ਕਿਰਾਏ ’ਤੇ ਰਹਿਣ ਲੱਗੇ ਹਨ। ਪਤੀ ਮੰਜੇ ਬਣਾਉਣ ਦਾ ਕੰਮ ਕਰਦਾ ਹੈ। ਰੋਜ਼ਾਨਾ ਵਾਂਗ ਸਵੇਰੇ ਸਮੇਂ ਪਤੀ ਘਰੋਂ ਕੰਮ ’ਤੇ ਚਲਾ ਗਿਆ, ਜਿਸ ਤੋਂ ਬਾਅਦ ਉਹ ਆਪਣੀ ਮਾਂ ਨਾਲ ਕਮਰੇ ’ਚ ਮੌਜੂਦ ਸੀ ਤਾਂ ਉਸੇ ਸਮੇਂ ਇਕ ਮੋਟਰਸਾਈਕਲ ’ਤੇ 3 ਬਦਮਾਸ਼ ਆਏ, ਜਿਨ੍ਹਾਂ ਨੇ ਚਿਹਰੇ ’ਤੇ ਰੁਮਾਲ ਬੰਨ੍ਹੇ ਹੋਏ ਸਨ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਭਾਰ ਤੋਲਣ ਵਾਲੀਆਂ ਇਲੈਕਟ੍ਰਾਨਿਕ ਮਸ਼ੀਨਾਂ ਦੇ ਨਿਰਮਾਤਾਵਾਂ ਨੂੰ ਵੱਡੀ ਰਾਹਤ
2 ਬਦਮਾਸ਼ ਹੱਥਾਂ ’ਚ ਡੰਡੇ ਫੜੀ ਅੰਦਰ ਦਾਖ਼ਲ ਹੋਏ, ਜਦੋਂ ਕਿ 1 ਮੋਟਰਸਾਈਕਲ ’ਤੇ ਹੀ ਬਾਹਰ ਬੈਠਾ ਰਿਹਾ। ਆਉਂਦੇ ਹੀ ਉਸ ਤੋਂ ਮੰਜੇ ਬਾਰੇ ਪੁੱਛਣ ਲੱਗੇ, ਤਾਂ ਉਸ ਨੇ ਕੀਮਤ ਬਾਰੇ ਪਤੀ ਨੂੰ ਪਤਾ ਹੋਣ ਦੀ ਗੱਲ ਕਹੀ। ਫਿਰ ਨੇਹਾ ਤੋਂ ਉਸ ਦੇ ਪਤੀ ਬਾਰੇ ਪੁੱਛਿਆ। ਜਦੋਂ ਉਸ ਨੇ ਕਿਹਾ ਕਿ ਉਹ ਘਰ ’ਚ ਨਹੀਂ ਹੈ ਤਾਂ ਉਸ ਦੇ ਛੋਟੇ ਭਰਾ ਨੂੰ ਫੜ ਕੇ ਲੈ ਗਏ। ਜਦੋਂ ਆਪਣੇ ਭਰਾ ਦੇ ਪਿੱਛੇ ਗਈ ਤਾਂ ਸਾਰੇ ਬਦਮਾਸ਼ਾਂ ਨੇ ਉਨ੍ਹਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਫਿਰ ਪੰਘੂੜੇ ’ਚੋਂ 3 ਮਹੀਨਿਆਂ ਦੇ ਪੁੱਤਰ ਨਿਹਾਲ ਨੂੰ ਚੁੱਕ ਕੇ ਲੈ ਗਏ। ਜਾਣ ਤੋਂ ਪਹਿਲਾਂ ਸਾਰਿਆਂ ਨੂੰ ਇਕ ਕਮਰੇ ’ਚ ਬੰਦ ਕਰ ਦਿੱਤਾ। ਫਿਰ ਇਕ ਔਰਤ ਨੇ ਫੋਨ ਕਰ ਕੇ ਆਪਣੇ ਰਿਸ਼ਤੇਦਾਰਾਂ ਨੂੰ ਬੁਲਾਇਆ, ਜਿਨ੍ਹਾਂ ਨੇ ਆ ਕੇ ਕਮਰਾ ਖੋਲ੍ਹ ਕੇ ਸਾਰਿਆਂ ਨੂੰ ਬਾਹਰ ਕੱਢਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬ ਸਰਕਾਰ ਵੱਲੋਂ ਭਾਰ ਤੋਲਣ ਵਾਲੀਆਂ ਇਲੈਕਟ੍ਰਾਨਿਕ ਮਸ਼ੀਨਾਂ ਦੇ ਨਿਰਮਾਤਾਵਾਂ ਨੂੰ ਵੱਡੀ ਰਾਹਤ
NEXT STORY