ਚੰਡੀਗੜ੍ਹ (ਅਸ਼ਵਨੀ) : ਪੰਜਾਬ ਕਾਂਗਰਸ ਵਿਚ ਮੱਚੇ ਘਮਸਾਨ ’ਤੇ ਕਾਂਗਰਸ ਹਾਈਕਮਾਨ ਨੇ ਤਿੱਖੀ ਨਜ਼ਰ ਟਿਕਾਅ ਲਈ ਹੈ। ਕਾਂਗਰਸ ਹਾਈਕਮਾਨ ਹੁਣ ਇਸ ਘਮਸਾਨ ਨੂੰ ਛੇਤੀ ਤੋਂ ਛੇਤੀ ਸ਼ਾਂਤ ਕਰ ਕੇ ਨਿਪਟਾਉਣ ਦੀ ਤਿਆਰੀ ਵਿਚ ਹੈ। ਕਾਂਗਰਸ ਦੇ ਜਨਰਲ ਸਕੱਤਰ ਕੇ. ਸੀ. ਵੇਣੂਗੋਪਾਲ ਨੇ ਵੀ ਸ਼ੁੱਕਰਵਾਰ ਨੂੰ ਦੋ ਟੁਕ ਸ਼ਬਦਾਂ ਵਿਚ ਸਪੱਸ਼ਟ ਕਰ ਦਿੱਤਾ ਕਿ ਇਹ ਪਾਰਟੀ ਦਾ ਅੰਦਰੂਨੀ ਮਾਮਲਾ ਹੈ। ਪਾਰਟੀ ਸਾਰੇ ਘਟਨਾਕਰਮਾਂ ’ਤੇ ਤਿੱਖੀ ਨਜ਼ਰ ਰੱਖ ਰਹੀ ਹੈ ਅਤੇ ਛੇਤੀ ਹੀ ਇਸ ਨੂੰ ਸੁਲਝਾ ਲਿਆ ਜਾਵੇਗਾ।
ਇਹ ਵੀ ਪੜ੍ਹੋ : ਲਾਕਡਾਊਨ ਦੌਰਾਨ ਘਰਾਂ ’ਚ ਬੈਠੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਨੇ ਕੀਤਾ ਵੱਡਾ ਐਲਾਨ
ਉੱਧਰ, ਕਾਂਗਰਸ ਹਾਈਕਮਾਨ ਦੇ ਸਿੱਧੇ ਦਖ਼ਲ ਨੂੰ ਵੇਖਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਵੀ ਫਿਲਹਾਲ ਚੁੱਪੀ ਧਾਰ ਲਈ ਹੈ। ਰੋਜ਼ਾਨਾ ਕਦੇ ਸਰਕਾਰ ਤਾਂ ਕਦੇ ਸਿੱਧੇ ਮੁੱਖ ਮੰਤਰੀ ਨੂੰ ਘੇਰਨ ਵਾਲੇ ਨਵਜੋਤ ਸਿੱਧੂ ਨੇ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ਤੋਂ ਦੂਰੀ ਬਣਾਈ ਰੱਖੀ ਅਤੇ ਜਨਤਕ ਤੌਰ ’ਤੇ ਕੋਈ ਬਿਆਨਬਾਜ਼ੀ ਨਹੀਂ ਕੀਤੀ। ਇਸ ਚੁੱਪੀ ਤੋਂ ਇਕ ਦਿਨ ਪਹਿਲਾਂ ਹੀ ਸਿੱਧੂ ਨੇ ਵਿਧਾਇਕਾਂ ਅਤੇ ਪਾਰਟੀ ਕਰਮਚਾਰੀਆਂ ਨੂੰ ਦਿੱਲੀ ਦਸਤਕ ਦੇਣ ਦਾ ਨਾਅਰਾ ਬੁਲੰਦ ਕੀਤਾ ਸੀ। ਸਿੱਧੂ ਨੇ ਸੋਸ਼ਲ ਮੀਡੀਆ ’ਤੇ ਲਿਖਿਆ ਕਿ ਹੁਣ ਵਿਧਾਇਕਾਂ ਅਤੇ ਪਾਰਟੀ ਕਰਮਚਾਰੀਆਂ ਨੂੰ ਦਿੱਲੀ ਜਾ ਕੇ ਹਾਈਕਮਾਨ ਨੂੰ ਸੱਚ ਲਾਜ਼ਮੀ ਦੱਸਣਾ ਚਾਹੀਦਾ ਹੈ, ਜੋ ਉਹ ਲਗਾਤਾਰ ਦੱਸ ਰਹੇ ਹਨ।
ਇਹ ਵੀ ਪੜ੍ਹੋ : ਕਾਂਗਰਸ ’ਚ ਚੱਲ ਰਹੀ ਖਿੱਚ-ਧੂਹ ਦਰਮਿਆਨ ਸੁਨੀਲ ਜਾਖੜ ਦਾ ਵੱਡਾ ਬਿਆਨ
ਸਿੱਧੂ ਦੀ ਇਸ ਬਿਅਨਬਾਜ਼ੀ ਵਿਚਕਾਰ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕਾਫ਼ੀ ਤਿੱਖੀ ਪ੍ਰਤੀਕਿਰਿਆ ਦਿੱਤੀ ਸੀ। ਜਾਖੜ ਨੇ ਪਾਰਟੀ ਨੇਤਾਵਾਂ ਨੂੰ ਸਾਰੇ ਨੇਤਾਵਾਂ ਤੋਂ ਸੁਚੇਤ ਕੀਤਾ ਸੀ, ਜੋ ਆਫ਼ਤ ਵਿਚ ਮੌਕੇ ਲੱਭ ਰਹੇ ਹਨ। ਉਨ੍ਹਾਂ ਨੇ ਕਿਹਾ ਸੀ ਕਾਂਗਰਸ ਹਾਈਕਮਾਨ ਸਾਰੇ ਮੁੱਦੇ ’ਤੇ ਪੂਰੀ ਤਰ੍ਹਾਂ ਗੰਭੀਰ ਹੈ ਅਤੇ ਇਨਸਾਫ਼ ਜ਼ਰੂਰ ਹੋਵੇਗਾ। ਉਨ੍ਹਾਂ ਕਿਹਾ ਕਿ ਅਜਿਹੇ ਸਮੇਂ ਵਿਚ ਜਦੋਂ ਕੁਝ ਲੋਕ ਮੌਕਾ ਲੱਭ ਕੇ ਜਿਸ ਤਰ੍ਹਾਂ ਦਾ ਵਿਵਹਾਰ ਕਰ ਰਹੇ ਹਨ, ਉਸ ਨੂੰ ਕਿਸੇ ਵੀ ਤਰੀਕੇ ਨਾਲ ਠੀਕ ਨਹੀਂ ਕਿਹਾ ਜਾ ਸਕਦਾ ਹੈ। ਸਿਆਸੀ ਮਾਹਿਰਾਂ ਦੀ ਮੰਨੀਏ ਤਾਂ ਜਾਖੜ ਅਤੇ ਵੇਣੂਗੋਪਾਲ ਦੇ ਬਿਆਨ ਤੋਂ ਸਪੱਸ਼ਟ ਹੈ ਕਿ ਕਾਂਗਰਸ ਹਾਈਕਮਾਨ ਨੇ ਹੁਣ ਪੰਜਾਬ ਕਾਂਗਰਸ ’ਚ ਮੱਚੇ ਘਮਸਾਨ ਨੂੰ ਨਿਪਟਾਉਣ ਲਈ ਕਮਰ ਕੱਸ ਲਈ ਹੈ। ਹਾਈਕਮਾਨ ਨੇ ਸਪੱਸ਼ਟ ਸੰਦੇਸ਼ ਦੇ ਦਿੱਤਾ ਹੈ ਕਿ ਪਾਰਟੀ ਦੇ ਅਕਸ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ, ਇਸ ਲਈ ਬੇਵਜ੍ਹਾ ਬਿਆਨਬਾਜ਼ੀ ਤੋਂ ਪ੍ਰਹੇਜ਼ ਕੀਤਾ ਜਾਵੇ। ਇਹੀ ਕਾਰਣ ਹੈ ਕਿ ਲਗਾਤਾਰ ਮੁੱਖ ਮੰਤਰੀ ’ਤੇ ਨਿਸ਼ਾਨਾ ਲਾ ਰਹੇ ਨਵਜੋਤ ਸਿੱਧੂ ਨੇ ਵੀ ਫਿਲਹਾਲ ਚੁੱਪੀ ਧਾਰ ਲਈ ਹੈ।
ਇਹ ਵੀ ਪੜ੍ਹੋ : ਕਾਂਗਰਸ ’ਚ ਚੱਲ ਰਹੀ ਖਾਨਾਜੰਗੀ ਦੌਰਾਨ ਵੱਡੀ ਖ਼ਬਰ, ਵਿਧਾਇਕਾਂ ਨਾਲ ਜਲਦ ਮੁਲਾਕਾਤ ਕਰ ਸਕਦੇ ਨੇ ਰਾਹੁਲ ਗਾਂਧੀ
ਗੋਲੀਕਾਂਡ ’ਤੇ ਹਾਈ ਕੋਰਟ ਦੇ ਹੁਕਮ ਤੋਂ ਬਾਅਦ ਲਗਾਤਾਰ ਹਮਲਾਵਰ ਰਹੇ ਸਿੱਧੂ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ 9 ਅਪ੍ਰੈਲ 2021 ਨੂੰ ਕੋਟਕਪੂਰਾ, ਬਹਿਬਲਕਲਾਂ ਗੋਲੀਕਾਂਡ ’ਤੇ ਜਾਰੀ ਹੁਕਮ ਦੇ ਬਾਅਦ ਤੋਂ ਨਵਜੋਤ ਸਿੰਘ ਸਿੱਧੂ ਲਗਾਤਾਰ ਸਰਕਾਰ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ’ਤੇ ਹਮਲਾਵਰ ਰਹੇ ਹਨ। ਇਸ ਦੌਰਾਨ ਸ਼ਾਇਦ ਹੀ ਕੋਈ ਦਿਨ ਲੰਘਿਆ ਹੋਵੇ, ਜਦੋਂ ਸਿੱਧੂ ਸਰਕਾਰ ਦੀ ਕਾਰਜਪ੍ਰਣਾਲੀ ਜਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਕਟਹਿਰੇ ਵਿਚ ਖੜ੍ਹਾ ਕਰਨ ਤੋਂ ਖੁੰਝੇ ਹੋਣ। ਪੰਜਾਬ ਕਾਂਗਰਸ ਦੇ ਵਿਧਾਇਕਾਂ ਅਤੇ ਕਰਮਚਾਰੀਆਂ ਨੂੰ ਦਿੱਲੀ ਦਸਤਕ ਦੇਣ ਦਾ ਨਾਅਰਾ ਬੁਲੰਦ ਕਰਨ ਤੋਂ ਬਾਅਦ ਮੰਨਿਆ ਜਾ ਰਿਹਾ ਸੀ ਕਿ ਹਾਈਕਮਾਨ ਵਲੋਂ ਕੋਈ ਸੁਣਵਾਈ ਨਾ ਹੋਣ ਕਾਰਨ ਸਿੱਧੂ ਹੁਣ ਜ਼ਿਆਦਾ ਹਮਲਾਵਰ ਹੋਣਗੇ ਪਰ ਹਾਈਕਮਾਨ ਦੇ ਦਖ਼ਲ ਨਾਲ ਸਿੱਧੂ ਨੇ ਕਰੀਬ ਡੇਢ ਮਹੀਨੇ ਬਾਅਦ ਫਿਲਹਾਲ ਚੁੱਪੀ ਧਾਰ ਲਈ ਹੈ।
ਇਹ ਵੀ ਪੜ੍ਹੋ : ਕੋਰੋਨਾ ਦੀ ਔਖੀ ਘੜੀ ’ਚ ਕੈਪਟਨ ਅਮਰਿੰਦਰ ਸਿੰਘ ਦਾ ਇਕ ਹੋਰ ਐਲਾਨ, ਚੁੱਕਿਆ ਇਹ ਵੱਡਾ ਕਦਮ
ਇਕ ਪਾਸੇ ਜੀ23 ਤਾਂ ਦੂਜੇ ਪਾਸੇ ਅਮਰਿੰਦਰ ਸਿੰਘ, ਹਾਈਕਮਾਨ ਦੀ ਕੋਸ਼ਿਸ਼ ਸੱਪ ਵੀ ਮਰ ਜਾਵੇ, ਲਾਠੀ ਵੀ ਨਾ ਟੁੱਟ
ਪੰਜਾਬ ਕਾਂਗਰਸ ਵਿਚ ਘਮਸਾਨ ’ਤੇ ਹਾਈਕਮਾਨ ਸੰਭਲ ਕੇ ਕਦਮ ਰੱਖ ਰਹੀ ਹੈ। ਹਾਈਕਮਾਨ ਦੀ ਕੋਸ਼ਿਸ਼ ਅਨੁਸ਼ਾਨਾਤਮਕ ਕਾਰਵਾਈ ’ਤੇ ਜ਼ੋਰ ਦੇਣ ਦੀ ਥਾਂ ਤਮਾਮ ਨੇਤਾਵਾਂ ਵਿਚ ਸੁਲ੍ਹਾ-ਸਫਾਈ ਕਰਵਾਉਣ ਦੀ ਹੈ। ਅਜਿਹਾ ਇਸ ਲਈ ਵੀ ਹੈ ਕਿ ਹਾਈਕਮਾਨ ਮੌਜੂਦਾ ਸਮੇਂ ਵਿਚ ਪੰਜਾਬ ਵਰਗੇ ਮਜ਼ਬੂਤ ਕਾਂਗਰਸ ਦੀ ਸੱਤਾ ਵਾਲੇ ਗੜ੍ਹ ਵਿਚ ਸੰਨ੍ਹਮਾਰੀ ਦਾ ਕੋਈ ਜ਼ੋਖਮ ਚੁੱਕਣ ਦੀ ਸਥਿਤੀ ਵਿਚ ਨਹੀਂ ਹੈ। ਇਹ ਇਸ ਲਈ ਵੀ ਹੈ ਕਿ ਰਾਜਸਥਾਨ ਤੋਂ ਲੈ ਕੇ ਉਤਰਾਖੰਡ ਤੱਕ ਕਾਂਗਰਸ ਧੜੇਬਾਜ਼ੀ ਦਾ ਸ਼ਿਕਾਰ ਹੈ। ਉਸ ’ਤੇ ਹਾਈਕਮਾਨ ਦੇ ਪੱਧਰ ’ਤੇ ਜੀ23 ਗੁਟ ਨੇ ਵੀ ਬਾਗੀ ਤੇਵਰ ਅਖਤਿਆਰ ਕੀਤੇ ਹੋਏ ਹਨ, ਜੋ ਕਾਂਗਰਸ ਪ੍ਰਧਾਨ ਦੀ ਚੋਣ ’ਤੇ ਨਜ਼ਰਾਂ ਟਿਕਾਈ ਬੈਠਾ ਹੈ। ਜੀ23 ਦੇ ਤੌਰ ’ਤੇ ਪਰਿਭਾਸ਼ਿਤ ਕਾਂਗਰਸੀ ਕੱਦਾਵਰ ਨੇਤਾਵਾਂ ਦਾ ਇਹ ਗੁਟ ਕਾਂਗਰਸ ਦੀ ਕਮਾਨ ਗਾਂਧੀ ਪਰਿਵਾਰ ਦੇ ਹੱਥ ਸੌਂਪਣ ਨੂੰ ਲੈ ਕੇ ਸਮੇਂ-ਸਮੇਂ ’ਤੇ ਸਵਾਲ ਖੜ੍ਹਾ ਕਰਦਾ ਰਿਹਾ ਹੈ। ਬਿਹਾਰ ਚੋਣਾਂ ਦੇ ਬਾਅਦ ਤੋਂ ਬਾਅਦ ਵੀ ਸੀਨੀਅਰ ਲੀਡਰਸ਼ਿਪ ’ਤੇ ਜੀ23 ਗੁਟ ਨੇ ਸਵਾਲ ਖੜ੍ਹੇ ਕੀਤੇ ਸਨ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਖੁੱਲ੍ਹ ਕੇ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੇ ਪੱਖ ਵਿਚ ਮੈਦਾਨ ਸੰਭਾਲਿਆ ਸੀ।
ਇਹ ਵੀ ਪੜ੍ਹੋ : ਲਾਕਡਾਊਨ ’ਚ ਜੇਕਰ ਤੁਸੀਂ ਜਨਮ ਦਿਨ ਮਨਾਉਣ ਦੀ ਸੋਚ ਰਹੇ ਹੋ ਤਾਂ ਸਾਵਧਾਨ, ਕੇਕ ਕੱਟਣ ’ਤੇ ਪੁੱਜ ਸਕਦੇ ਹੋ ਜੇਲ
ਪਾਰਟੀ ਦੇ ਅੰਦਰੂਨੀ ਮੁੱਦਿਆਂ ਨੂੰ ਉਠਾਉਣ ਵਾਲੇ ਨੇਤਾਵਾਂ ’ਤੇ ਨਿਸ਼ਾਨਾ ਲਾਉਂਦੇ ਹੋਏ ਕੈਪਟਨ ਨੇ ਕਿਹਾ ਹੈ ਕਿ ਕਾਂਗਰਸ ਪਾਰਟੀ ਵਿਚ ਹੁਣ ਵੀ ਲੋਕਤੰਤਰ ਹੈ। ਸੋਨੀਆ ਗਾਂਧੀ ਜਦੋਂ ਤਕ ਚਾਹੁਣਗੇ ਉਹ ਕਾਂਗਰਸ ਦੀ ਪ੍ਰਧਾਨ ਰਹਿਣਗੇ। ਕੈਪਟਨ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਪਾਰਟੀ ਦੇ ਮਜਮੂਨਾਂ ਨੂੰ ਜਨਤਕ ਮੰਚ ’ਤੇ ਚੁੱਕਣਾ ਹੈ ਅਤੇ ਉਨ੍ਹਾਂ ਦੇ ਕੋਈ ਮੱਤਭੇਦ ਹਨ, ਉਹ ਚਾਹੁਣ ਤਾਂ ਕਾਂਗਰਸ ਛੱਡ ਕੇ ਜਾ ਸਕਦੇ ਹਨ। ਸਾਫ਼ ਹੈ ਕਿ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਦੇ ਪੱਖ ਵਿਚ ਕੈਪਟਨ ਅਮਰਿੰਦਰ ਸਿੰਘ ਇਕ ਵੱਡਾ ਚਿਹਰਾ ਹਨ। ਉੱਧਰ, 2022 ਦੀਆਂ ਚੋਣਾਂ ਨੂੰ ਵੇਖਦੇ ਹੋਏ ਹਾਈਕਮਾਨ ਲਈ ਨਵਜੋਤ ਸਿੰਘ ਸਿੱਧੂ ਵਰਗੇ ਚਿਹਰੇ ਨੂੰ ਵੀ ਗੁਆਉਣਾ ਵੀ ਭਾਰੀ ਪੈ ਸਕਦਾ ਹੈ। ਇਹੀ ਕਾਰਣ ਹੈ ਕਿ ਹਾਈਕਮਾਨ ਦਾ ਫੋਕਸ ਸੁਲ੍ਹਾ-ਸਫਾਈ ’ਤੇ ਹੈ ਤਾਂ ਕਿ ਸੱਪ ਵੀ ਮਰ ਜਾਵੇ ਅਤੇ ਸੋਟਾ ਵੀ ਨਾ ਟੁੱਟੇ।
ਇਹ ਵੀ ਪੜ੍ਹੋ : ਪ੍ਰਤਾਪ ਬਾਜਵਾ ਦੀ ਕੈਪਟਨ ਨੂੰ ਚਿਤਾਵਨੀ, 45 ਦਿਨਾਂ ਦਾ ਦਿੱਤਾ ਅਲਟੀਮੇਟਮ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਦੂਜੇ ਸੂਬਿਆਂ ਤੋਂ ਅਫ਼ੀਮ ਲਿਆ ਸਪਲਾਈ ਕਰਦੀਆਂ ਸੀ 3 ਭੈਣਾਂ, ਪੁਲਸ ਨੇ ਇੰਝ ਕੀਤਾ ਗ੍ਰਿਫ਼ਤਾਰ
NEXT STORY