Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, SEP 25, 2026

    7:48:25 AM

  • warring demands halting the sir process

    'ਪੁਰਾਣੀਆਂ ਵੋਟਰ ਸੂਚੀਆਂ ਦੇ ਆਧਾਰ ’ਤੇ ਹੋਣ...

  • major accident on lake tanganyika

    ਵੱਡੀ ਖ਼ਬਰ: ਤਨਜ਼ਾਨੀਆ ਤੋਂ ਕਾਂਗੋ ਜਾ ਰਹੀ ਕਿਸ਼ਤੀ...

  • famous bollywood actor passes away

    ਮਸ਼ਹੂਰ ਬਾਲੀਵੁੱਡ ਅਦਾਕਾਰ ਦਾ ਹੋਇਆ ਦਿਹਾਂਤ !...

  • shiromani akali dal ps

    ਅਮਰਜੀਤ ਚਾਵਲਾ ਮਾਮਲੇ 'ਚ ਰਾਜਪਾਲ ਨੂੰ ਮਿਲਿਆ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Sultanpur Lodhi
  • ਬਾਲ ਸਾਹਿਤ ਵਿਸ਼ੇਸ਼ : ਰਾਜੇ ਦੀ ਪਰਜਾ

PUNJAB News Punjabi(ਪੰਜਾਬ)

ਬਾਲ ਸਾਹਿਤ ਵਿਸ਼ੇਸ਼ : ਰਾਜੇ ਦੀ ਪਰਜਾ

  • Updated: 11 May, 2020 04:41 PM
Sultanpur Lodhi
children  s literature special  the king  s people
  • Share
    • Facebook
    • Tumblr
    • Linkedin
    • Twitter
  • Comment

ਜਗਬਾਣੀ ਬਾਲ ਸਾਹਿਤ ਵਿਸ਼ੇਸ਼ 

ਜਗਤਾਰਜੀਤ ਸਿੰਘ

ਕਬੂਤਰ ਕਬੂਤਰ ਕਬੂਤਰ। ਜਿੱਧਰ ਦੇਖੋ ਉਹੀ ਨਜ਼ਰ ਆ ਰਹੇ ਹਨ। 
ਇੱਕ ਵੱਡਾ ਸਾਰਾ ਥੜ੍ਹਾ। ਧੜੇ ਦੇ ਨਾਲ ਹੀ ਪਾਣੀ ਦਾ ਤਲਾਅ ਜਿਸ ਵਿਚਾਲੇ ਇੱਕ ਉੱਚਾ ਚਬੂਤਰਾ ਸੀ। ਚਬੂਤਰੇ ਉੱਪਰ ਘੋੜਾ ਅਤੇ ਘੋੜੇ ਉੱਪਰ ਰਾਜਾ। ਉਸ ਦੇ ਸਿਰ ਲੱਗੀ ਕਲਗੀ ਹਵਾ ਦੇ ਬੁੱਲੇ ਨਾਲ ਹਿੱਲ ਦੀ ਲੱਗਦੀ। ਰਾਜੇ ਦੇ ਖੱਬੇ ਹੱਥ ਘੋੜੇ ਦੀ ਲਗਾਮ ਸੀ ਤਾਂ ਸੱਜੇ ਹੱਥ ਵਿੱਚ ਨੰਗੀ ਤਲਵਾਰ। ਦੂਰੋਂ ਦੇਖਿਆਂ ਘੋੜਾ ਹਵਾ ਉੱਪਰ ਤੁਰਦਾ ਹੋਇਆ ਲੱਗਦਾ। ਜੇ ਰਾਜਾ ਹਵਾ ਵਿੱਚ ਸੀ ਤਾਂ ਉਸ ਦੀਆਂ ਨਜ਼ਰਾਂ ਥੱਲੇ ਕਬੂਤਰ ਸਨ। ਲਗਦਾ ਸੀ ਜਿਵੇਂ ਉਸ ਦੇ ਰਾਜ ਦੀ ਪਰਜਾ ਉਸ ਦੇ ਸਾਹਮਣੇ ਜੀ-ਵਸ ਰਹੀ ਹੈ। ਅਨੇਕ ਚੁੰਝਾਂ ਪੱਥਰ ਦੇ ਫਰਸ਼ ਉੱਪਰ ਪਏ ਦਾਣਿਆਂ ਵੱਲ ਜਦ ਵੱਧਦੀਆਂ ਤਾਂ ਪੱਥਰ ਅਤੇ ਚੁੰਝ ਵਿਚਾਲੇ ਟੱਕਰ ਦੀ ਆਵਾਜ਼ ਲਹਿਰ ਫੈਲ ਜਾਂਦੀ। ਕਿਸੇ ਦਾਣੇ ਤੱਕ ਪਹੁੰਚਣ ਲਈ ਭਰੀ ਉਡਾਣ ਵਾਸਤੇ ਉਨ੍ਹਾਂ ਦੇ ਪਰ ਨਿਰੰਤਰ ਖੁੱਲ੍ਹਦੇ ਅਤੇ ਬੰਦ ਹੁੰਦੇ ਰਹਿੰਦੇ। ਇੱਕ ਦੂਜੇ ਨਾਲ ਖਹਿ ਕੇ ਅੱਗੇ ਵਧਣ ਦੇ ਮੁਕਾਬਲੇ ਦਾ ਕਦੇ ਅੰਤ ਨਾ ਹੁੰਦਾ। ਮਿਲੇ ਜੁਲੇ ਇਨ੍ਹਾਂ ਕਾਰਜਾਂ ਦੀ ਲੈਆਤਮਕ ਆਵਾਜ਼ ਵੀ ਦੂਰ ਤੱਕ ਸੁਣੀ ਜਾ ਸਕਦੀ ਸੀ।
ਝੁੰਡ ਵਿੱਚ ਕਿੰਨੇ ਕਬੂਤਰ ਹਨ, ਕਿਸੇ ਰਾਜ ਵਿੱਚ ਕਿੰਨੇ ਲੋਕ ਹਨ, ਕਦੋਂ ਗਿਣੇ ਹੋਏ ਹਨ। ਜੇ ਕੁਝ ਆਪਣੀ ਚੁੰਝ ਡੋਬ ਪਾਣੀ ਪੀ ਰਹੇ ਸਨ ਤਾਂ ਕੁਝ ਪਾਣੀ ਵਿੱਚ ਨਹਾ ਰਹੇ ਸਨ। ਕੁਝ ਆਸ-ਪਾਸ ਦੀਆਂ ਇਮਾਰਤਾਂ ਦੇ ਛੋਟੇ-ਵੱਡੇ ਵਾਧਰਿਆਂ 'ਤੇ ਬੈਠੇ ਉਗਲਾਉਣ ਜਾਂ ਨਿੱਕੇ-ਨਿੱਕੇ ਚੁਹਲ ਕਰਨ ਵਿੱਚ ਲੀਨ ਸਨ।  ਗੰਜਾ ਕਬੂਤਰ ਜ਼ਿਆਦਾ ਆਵਾਜ਼ ਕਰਕੇ ਦੂਜਿਆਂ ਨੂੰ ਆਪਣੀ ਹਾਜ਼ਰੀ ਬਾਰੇ ਦੱਸ ਰਿਹਾ ਸੀ।

"ਚੁੱਪ ਰਹੋ.. ਕਿਉਂ ਉੱਚੀ -ਉੱਚੀ ਗੁਟਰ ਗੂੰ ਲਾਈ ਹੋਈ ਏ.."
ਉਸ ਦੇ ਬੋਲਾਂ ਦਾ ਕਿਸੇ ਉੱਪਰ ਕੋਈ ਅਸਰ ਨਾ ਹੋਇਆ। ਹਰੇਕ ਨੂੰ ਅੱਗੇ ਵੱਧ ਕੇ ਦਾਣਾ ਚੁਗਣ ਦੀ ਕਾਹਲ ਸੀ। ਗੰਜੇ ਕਬੂਤਰ ਵਾਂਗ ਕੋਈ ਦੂਜਾ ਵੀ ਬੋਲ ਪੈਂਦਾ। ਉਹ ਵੀ ਚੁੱਪ ਰਹਿਣ ਦੀ ਹਦਾਇਤ ਕਰਦਿਆਂ ਦੋ-ਚਾਰ ਸ਼ਬਦ ਆਪਣੇ ਵੱਲੋਂ ਵੱਖਰੇ ਜੋੜ ਦਿੰਦਾ।  ਭੀੜ ਤਾਂ ਆਪਣੀ ਮਰਜ਼ੀ ਕਰਦੀ ਹੈ। ਉਹ ਕਿਸੇ ਦੀ ਗੱਲ ਨਹੀਂ ਸੁਣਦੀ। ਦਾਣਾ ਚੁਗਦਿਆਂ-ਚੁਗਦਿਆਂ ਦਲ ਵਿੱਚ ਜਦ ਕੋਈ ਲੋਰ ਉੱਠਦੀ ਤਾਂ ਇੱਕ ਬੁੱਲੇ ਵਾਂਗ ਇੱਕ ਬਾਅਦ ਦੂਜਾ ਕਬੂਤਰ ਉੱਡਦਾ। ਪਲ-ਛਿਣ ਵਿੱਚ ਅਣਗਿਣਤ ਕਬੂਤਰਾਂ ਦਾ ਝੁੰਡ ਆਕਾਸ਼ ਵਿੱਚ ਘੁਮੋਰ ਲੈਣ ਲੱਗਦਾ।ਇਹ ਪਰਿੰਦਿਆਂ ਦੀ ਉੱਡਦੀ ਬਦਲੀ ਜਿਹੀ ਲੱਗਦੀ। ਹਲਕੀ ਮਿੱਠੀ ਧੁੱਪ ਵਿੱਚ ਉੱਡਦੇ ਕਬੂਤਰਾਂ ਦਾ ਪਰਛਾਵਾਂ ਇੰਜ ਲੱਗਦਾ ਜਿਵੇਂ ਧਰਤੀ 'ਤੇ ਕੋਈ ਅੱਖਰ ਲਿਖ ਰਿਹਾ ਹੋਵੇ। ਕੁਝ ਸਮੇਂ ਬਾਅਦ ਜਦ ਕੋਈ ਪਹਿਲ ਕਰ ਕੇ ਥੱਲੇ ਉਤਰਦਾ ਤਾਂ ਸਾਰਾ ਝੁੰਡ ਉਸ ਦੀ ਨਕਲ ਕਰਦਾ ਹੋਇਆ ਜ਼ਮੀਨ 'ਤੇ ਆ ਟਿਕਦਾ ਅਤੇ ਚੋਗ ਚੁਗਣ ਵਿੱਚ ਰੁੱਝ ਜਾਂਦਾ।  ਬਜ਼ੁਰਗ ਕਬੂਤਰ ਨੇ ਇੱਕ ਵਾਰ ਜੋ ਕਿਹਾ ਉਹਦੇ ਵੱਲ ਤਾਂ ਕਿਸੇ ਦਾ ਕਦੇ ਧਿਆਨ ਗਿਆ ਹੀ ਨਹੀਂ ਸੀ। ਉਹਦੀ ਆਵਾਜ਼ ਵਿੱਚ ਗੁੱਸਾ ਸੀ, ਹਦਾਇਤ ਸੀ, ਤਰਲਾ ਸੀ,

"ਤੁਸੀਂ ਕਿਸੇ ਦੀ ਨਹੀਂ ਸੁਣਦੇ। ਤੁਸੀਂ ਜੋ ਕਰ ਰਹੇ ਹੋ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।"  
ਗੱਲ ਨੂੰ ਵਿੱਚੋਂ ਟੋਕਦਿਆਂ ਕੋਈ ਬੋਲਿਆ,

"ਅਸੀਂ ਕੀ ਕੀਤਾ...? ਇੱਕ ਹੋਰ ਜਣਾ ਬੋਲਿਆ, "ਸਾਨੂੰ ਖਾਣ, ਖੇਡਣ, ਉੱਡਣ ਤੋਂ ਹੀ ਵਿਹਲ ਨਹੀਂ ਮਿਲਦੀ। ਕੁਝ ਹੋਰ ਕਰਨ ਦਾ ਸਾਡੇ ਕੋਲ ਸਮਾਂ ਕਿੱਥੇ ਬਚਦਾ ਹੈ।"
ਆਪਣੀ ਗਰਦਨ ਨੂੰ ਕੋਸੀ ਧੁੱਪ ਵਿੱਚ ਲਿਸ਼ਕਾਉਦਾ ਦਾ ਕੋਈ ਪੇਟੂ ਕਹਿੰਦਾ, "ਖਾਣ ਨੂੰ ਦਾਣੇ ਨਹੀਂ ਲੱਭਦੇ ਇਸ ਭੀੜ ਵਿੱਚ। ਇਸ ਬੁੱਢੇ ਨੂੰ ਗੱਲਾਂ ਸੋਚ ਰਹੀਆਂ ਹਨ।"

ਜਦ ਇਹ ਪੇਟੂ ਬੋਲ ਰਿਹਾ ਸੀ ਤਾਂ ਕਿਸੇ ਨੇ ਉਸ ਦੀਆਂ ਗੱਲਾਂ ਵਿੱਚੋਂ ਵੀ ਆਪਣਾ ਸਿਰ ਲਗਾ ਉਸ ਕੋਲ ਪਏ ਬਾਜਰੇ ਦੇ ਦਾਣੇ ਨੂੰ ਆਪਣੀ ਚੁੰਝ ਵਿੱਚ ਉਡਾ ਲਿਆ।
ਪੇਟੂ ਨੇ ਮਨ ਹੀ ਮਨ ਸੋਚਿਆ ਕਿ ਦੂਸਰੇ ਦੀ ਗੱਲ ਵੱਲ ਧਿਆਨ ਦੇਣ ਨਾਲ ਮੂੰਹ ਪੈਂਦਾ-ਪੈਂਦਾ ਦਾਣਾ ਵੀ ਗਿਆ।  ਇਹ ਘੁਸਰ ਮੁਸਰ ਇੱਕ ਪਾਸਿਓਂ ਸ਼ੁਰੂ ਹੋ ਕੇ ਦੂਜੇ ਪਾਸੇ ਵੱਲ ਵਧੀ ਜਾ ਰਹੀ ਸੀ। ਆਪਣੇ ਵਕਤ ਤੋਂ ਪਹਿਲਾਂ ਹੀ ਹਰ ਕੋਈ ਕੁਝ ਨਾ ਕੁਝ ਬੋਲਣਾ ਚਾਹੁੰਦਾ ਸੀ। ਕਿਸੇ ਦੀ ਪ੍ਰਵਾਹ ਕੀਤੇ ਬਿਨਾਂ ਬੁੱਢਾ ਕਬੂਤਰ ਮੁੜ ਬੋਲਿਆ,

"ਦੇਖੋ ਉਸ ਰਾਜੇ ਵੱਲ। ਉਹ ਕੁਝ ਕਹਿਣਾ ਚਾਹੁੰਦਾ ਹੈ।" 
"ਕੀ ਕਹਿ ਰਿਹਾ ਏ..। ਸਾਨੂੰ ਤਾਂ ਕੁਝ ਨਹੀਂ ਸੁਣਿਆ।"  ਕੋਲੋਂ ਹੀ ਕਿਸੇ ਕਬੂਤਰ ਦੇ ਬੋਲ ਸਨ।
"ਉਹ ਨਹੀਂ ਚਾਹੁੰਦਾ ਅਸੀਂ ਉਸ ਸਾਹਮਣੇ ਖਰੂਦ ਕਰੀਏ"
"ਖਰੂਦ, ਅਸੀਂ ਉਹਦੇ ਵੱਲ ਤਾਂ ਅੱਖ ਚੁੱਕ ਕੇ ਵੇਖਿਆ ਤੱਕ ਨਹੀਂ"
"ਉਹ ਵੀ ਕਰ ਲਓ। ਫੇਰ ਦੇਖਿਓ ਆਪਣੀ ਹਾਲਤ। ਮੈਂ ਰਾਜੇ ਦੀਆਂ ਹਰਕਤਾਂ ਨੂੰ ਚਿਰ ਤੋਂ ਦੇਖ ਰਿਹਾ ਹਾਂ। ਉਹਦੇ ਵਿੱਚ ਬਦਲਾਅ ਆ ਰਿਹਾ ਹੈ।"
"ਫੇਰ ਅਸੀਂ ਕੀ ਕਰੀਏ।"
"ਰਾਜੇ ਦਾ ਚਿਹਰਾ ਗੁੱਸੇ ਨਾਲ ਭਰਦਾ ਜਾ ਰਿਹਾ ਹੈ। ਉਹ ਦੇਖੋ। ਉਹ ਕਿਸੇ ਵੇਲੇ ਵੀ ਆਪਣੀ ਤਲਵਾਰ ਮਿਆਨੋਂ ਕੱਢ ਸਾਡੇ 'ਤੇ ਵਾਰ ਕਰ ਸਕਦਾ ਹੈ।" ਬੁੱਢਾ ਪੂਰੇ ਜ਼ੋਰ ਨਾਲ ਬੋਲ ਰਿਹਾ ਸੀ। ਉਹਦੇ ਬੋਲਾਂ ਚੋਂ ਤਰਫ਼ਦਾਰੀ ਦੀ ਬੋ ਆ ਰਹੀ ਸੀ।
"ਵਾਰ ਕਰ ਦੇਵੇਗਾ। ਕਿਉਂ...? ਅਸੀਂ ਕੀ ਵਿਗਾੜਿਆ ਉਹਦਾ..?"  ਨੌਜਵਾਨ ਕਬੂਤਰ ਨੇ ਆਪਣੇ ਪਰਾਂ ਨੂੰ ਫੈਲਾਉਂਦਿਆਂ ਕਿਹਾ।
"ਰਾਜੇ ਨੂੰ ਤੁਹਾਡੀਆਂ ਹਰਕਤਾਂ ਪਸੰਦ ਨਹੀਂ। ਲੱਗਦੈ ਉਸ ਦੇ ਸਬਰ ਦਾ ਪਿਆਲਾ ਭਰ ਗਿਆ ਹੈ। ਨਿੱਤ ਉਸ ਦੀ ਤਲਵਾਰ ਮਿਆਨੋਂ ਬਾਹਰ ਆ ਰਹੀ ਹੈ ।"
ਨੌਜਵਾਨ ਨੇ ਆਪਣੇ ਪੈਰਾਂ ਨੂੰ ਜ਼ਮੀਨ ਤੇ ਚੰਗੀ ਤਰ੍ਹਾਂ ਟਿਕਾਉਂਦਿਆਂ ਅਤੇ ਧੌਣ ਨੂੰ ਉੱਚਾ ਕਰਦਿਆਂ ਕਿਹਾ, "ਹਰਕਤਾਂ..? ਅਸੀਂ ਆਪਣੇ ਢੰਗ ਨਾਲ ਜੀਅ ਰਹੇ ਹਾਂ। ਅਸੀਂ ਫੇਰ ਵੀ ਉਸ ਦੀਆਂ ਅੱਖਾਂ ਦੀ ਰੜਕ ਬਣੇ ਹੋਏ ਹਾਂ..। ਕਿਉਂ..?
"ਕਿਉਂਕਿ ਤੁਸੀਂ ਉਸ ਦੀ ਇੱਜ਼ਤ ਨਹੀਂ ਕਰਦੇ। ਕੋਈ ਉਸ ਦੇ ਸਿੰਘਾਸਨ 'ਤੇ ਜਾ ਬੈਠਦਾ ਹੈ। ਕੋਈ ਮੋਢੇ ਚੜ੍ਹ ਬੈਠਦਾ ਹੈ। ਤੇ ਕੋਈ ਸਿਰ 'ਤੇ।"
"ਇਹਦੇ ਨਾਲ ਕੀ ਹੋ ਜਾਂਦਾ ਹੈ? ਜੇ ਉਹ ਸਾਡਾ ਹੈ ਤਾਂ ਅਸੀਂ ਵੀ ਤਾਂ ਉਸ ਦੇ ਕੁਝ ਹਾਂ।"

ਨੌਜਵਾਨ ਦੀਆਂ ਗੱਲਾਂ ਨੇ ਕਬੂਤਰਾਂ ਦੀ ਤਾਦਾਦ ਨੂੰ ਦੋ ਧਿਰਾਂ ਵਿੱਚ ਵੰਡਣਾ ਸ਼ੁਰੂ ਕਰ ਦਿੱਤਾ। ਕਈ ਬੁੱਢੇ ਕਬੂਤਰ ਦੇ ਹੱਕ ਵਿੱਚ ਖੜ੍ਹ ਗਏ ਅਤੇ ਕਈ ਨੌਜਵਾਨ ਕਬੂਤਰ ਦੀ ਗੱਲ ਨੂੰ ਸਹੀ ਮੰਨਣ ਲੱਗੇ। ਹਰ ਪਾਸਾ ਆਪਣੇ ਵੱਲ ਵੱਧ ਕਬੂਤਰ ਹੋਣ ਦਾ ਭਰਮ ਪਾਲ ਰਿਹਾ ਸੀ ਅਤੇ ਇਸੇ ਆਧਾਰ 'ਤੇ ਉਹ ਖੁਦ ਨੂੰ ਤਾਕਤਵਰ ਮੰਨ ਰਿਹਾ ਸੀ। ਤਾਕਤ ਦੇ ਵਿਖਾਵੇ ਨੂੰ ਘੋੜੇ ਚੜ੍ਹਿਆ ਰਾਜਾ ਵੀ ਵੇਖ ਰਿਹਾ ਹੈ। ਇਹ ਉਨ੍ਹਾਂ ਦੀ ਸੋਚ ਸੀ। ਦੋਹਾਂ ਵਿਚਾਲੇ ਬੋਲ ਬੁਲਾਰਾ ਗਰਮ ਤੋਂ ਗਰਮਤਰ ਹੁੰਦਾ ਜਾ ਰਿਹਾ ਸੀ। ਇਸ ਤਕਰਾਰ ਨੇ ਕਈਆਂ ਦਾ ਧਿਆਨ ਦਾਣਿਆਂ ਤੋਂ ਹਟਾ ਲਿਆ ਸੀ। ਦਾਣੇ ਉਨ੍ਹਾਂ ਦੇ ਪੈਰਾਂ ਥੱਲੇ ਆ ਕੇ ਏਧਰ-ਉਧਰ ਖਿੱਲਰਨ ਲੱਗੇ।  ਦਾਣੇ ਅਤੇ ਚੁੰਝ ਵਿਚਾਲੇ ਫਾਸਲਾ ਕਦੇ ਵੀ ਇਸ ਹੱਦ ਤੱਕ ਨਹੀਂ ਸੀ ਵਧਿਆ।  

ਬੋਲ ਬਾਣੀ ਦੇ ਨਾਲ-ਨਾਲ ਦੋਹਾਂ ਗੁੱਟਾਂ ਦੇ ਮੋਹਰੀਆਂ ਅਤੇ ਉਨ੍ਹਾਂ ਦੇ ਹਮਾਇਤੀਆਂ ਦੀਆਂ ਸਰੀਰਕ ਹਰਕਤਾਂ ਵੀ ਬਦਲਦੀਆਂ ਜਾ ਰਹੀਆਂ ਸਨ।  ਉੱਚੀ ਆਵਾਜ਼ ਦੀ ਜਗ੍ਹਾ ਚੁੰਝਾਂ, ਨਹੁੰਦਰਾਂ  ਲੈ ਸਕਦੀਆਂ ਸਨ ਇਸ ਨਾਲ ਦਾਣਿਆਂ ਉੱਪਰ ਲਹੂ ਦੀ ਪਰਤ ਚੜ੍ਹ ਜਾਣੀ ਸੀ ਅਤੇ ਘੋੜੇ ਚੜ੍ਹੇ ਰਾਜੇ ਨੇ ਉਥੇ ਹੀ ਟਿਕੇ ਰਹਿਣਾ ਸੀ। ਵਿੱਚ ਪੈ ਕੇ ਉਨ੍ਹਾਂ ਨੂੰ ਸ਼ਾਂਤ ਨਹੀਂ ਕਰਨਾ ਸੀ। ਉਸ ਦੇ ਦਖ਼ਲ ਦੇ ਬਿਨਾਂ ਇਕ ਹੋਰ ਖੂਨੀ ਸਾਕਾ ਵਾਪਰ ਜਾਣਾ ਸੀ। ਨੌਜਵਾਨ ਕਬੂਤਰ ਦੇ ਫੁੱਲੇ ਖੰਭ ਮੱਠੀ-ਮੱਠੀ ਹਵਾ ਨਾਲ ਹਿੱਲ ਰਹੇ ਸਨ। ਉਸ ਦੇ ਸਿਰ ਵਾਲੇ ਖੰਭ ਸਿੱਧੇ ਹੋ ਕੇ ਨਿੱਕੀ ਕਲਗੀ ਦਾ ਭਰਮ ਪਾ ਰਹੇ ਸਨ।
ਇਸ ਕਬੂਤਰ ਨੇ ਆਪਣਾ ਸਿਰ ਨੀਵਾਂ ਕੀਤਾ। ਕੁਝ ਸੋਚਿਆ। ਪਲਾਂ ਵਿੱਚ ਆਪਣੇ ਪਰਾਂ ਆਸਰੇ ਉਹ ਅਸਮਾਨ ਵਿੱਚ ਸੀ। ਉਸ ਦੇ ਪਿੱਛੇ ਉਸ ਦੇ ਹਮਦਰਦ ਸਾਥੀ ਵੀ ਵਾਰੋ-ਵਾਰੀ ਉਡਾਣ ਭਰਨ ਲੱਗੇ। ਵੇਖਦਿਆਂ-ਵੇਖਦਿਆਂ ਕਬੂਤਰਾਂ ਦੀ ਬਦਲੀ ਅਸਮਾਨ ਵਿੱਚ ਚੱਕਰ ਕੱਟਣ ਲੱਗੀ। ਇਹ ਪਹਿਲਾਂ ਵਾਂਗ ਸੰਘਣਾ ਨਹੀਂ ਸੀ ਕਿਉਂਕਿ ਕਈ ਕਬੂਤਰ ਥੱਲੇ ਹੀ ਬੈਠੇ ਰਹੇ। ਉਹ ਇਸ ਨੌਜਵਾਨ ਦਾ ਸਾਥ ਨਹੀਂ ਦੇ ਰਹੇ। ਲੱਗਦਾ ਸੀ ਜਿਵੇਂ ਉੱਡਦੇ ਕਬੂਤਰ ਖਲਾਅ ਨੂੰ ਮਿਥ ਰਹੇ ਹੋਣ। ਥੱਲੇ ਰਹਿ ਗਏ ਕਬੂਤਰਾਂ ਦੀਆਂ ਧੌਣਾਂ ਪਰਵਾਜ਼ ਦਾ ਪਿੱਛਾ ਕਰ ਰਹੀਆਂ ਸਨ ਅਤੇ ਉਨ੍ਹਾਂ ਦੇ ਸੀਨੇ ਧੋਕਣੀ ਵਾਂਗ ਉੱਚੇ ਨੀਵੇਂ ਹੋ ਰਹੇ ਸਨ। ਉਡਾਨ ਦੀ ਵਧਦੀ ਗਤੀ ਅਤੇ ਬੀਤਦੇ ਸਮੇਂ ਨੇ ਸਭ ਨੂੰ ਦੁਚਿੱਤੀ ਵਿਚ ਪਾ ਦਿੱਤਾ। ਗਤੀ ਨੇ ਮੋਹਰੀ ਨੂੰ ਲੁਕਾਅ ਲਿਆ ਸੀ। ਹੁਣ ਹਰ ਕੋਈ ਆਗੂ ਦਿਸ ਰਿਹਾ ਸੀ।  ਤਦੇ ਉਸ ਝੁੰਡ ਵਿੱਚੋਂ ਮੋਹਰੀ ਕਬੂਤਰ ਰਾਜੇ ਦੇ ਸਿਰ ਪਾਏ ਤਾਜ ਉੱਪਰ ਜਾ ਬੈਠਾ।  ਤੇਜ਼ ਗਤੀ ਵਿੱਚ ਉੱਡਦੇ ਰਹਿਣ ਕਾਰਨ ਉਸ ਦੀ ਛਾਤੀ ਜਲਦੀ-ਜਲਦੀ ਉੱਤੇ ਥੱਲੇ ਹੋ ਰਹੀ ਸੀ। ਉਸ ਨੇ ਪੈਰਾਂ ਭਾਰ ਆਪਣੀ ਦੇਹ ਨੂੰ ਸਹੀ ਤਰ੍ਹਾਂ ਟਿਕਾਇਆ ਅਤੇ ਗਰਦਨ ਨੂੰ ਘੁਮਾ ਕੇ ਚੁਫ਼ੇਰੇ ਵੇਖਿਆ। ਉੱਥੇ ਬੈਠਾ-ਬੈਠਾ ਉਹ ਥੋੜ੍ਹਾ ਚਿਰ ਗੁਟਕਿਆਂ ਫੇਰ  ਪਣਾ ਪਿਛਲਾ ਹਿੱਸਾ ਨੀਵਾਂ ਕਰਕੇ ਰਾਜੇ ਦਾ ਸਿਰ ਬੈਠਣ ਨਾਲ ਭਰ ਦਿੱਤਾ। ਉਸ ਦੇ ਸਾਥੀ ਕਬੂਤਰ ਉਸੇ ਗਤੀ ਵਿੱਚ ਅਸਮਾਨ ਵਿੱਚ ਉੱਡਦੇ ਰਹੇ। ਉਹ ਆਪਣੇ ਸਾਥੀ ਕਬੂਤਰ ਦੀ ਹਿੰਮਤ ਦੀ ਖੁਸ਼ੀ ਵਿੱਚ ਏਦਾਂ ਕਰ ਰਹੇ ਸਨ ਜਾਂ ਸੁਭਾਅ ਕਾਰਨ, ਕੁਝ ਕਿਹਾ ਨਹੀਂ ਜਾ ਸਕਦਾ। ਕਬੂਤਰ ਦੀ ਇਸ ਹਰਕਤ ਨੂੰ ਥੱਲੇ ਬੈਠੇ ਕਈ ਕਬੂਤਰਾਂ ਨੇ ਵੇਖਿਆ। ਗਿਣਤੀ ਵਿੱਚ ਜ਼ਿਆਦਾ ਹੋਣ ਦੇ ਬਾਵਜੂਦ ਉਹ ਉਸ ਦਾ ਕੁਝ ਨਾ ਵਿਗਾੜ ਸਕੇ। ਰਾਜੇ ਦੇ ਸਿਰੋਂ ਉੱਡ ਉਹ ਕਬੂਤਰ ਆਪਣੇ ਉੱਡਦੇ ਸਾਥੀਆਂ ਨਾਲ ਮੁੜ ਜਾ ਰਲਿਆ। 

ਝੁੰਡ ਹੁਣ ਹੋਰ ਤੇਜ਼ੀ ਨਾਲ ਚੱਕਰ ਕੱਟ ਰਿਹਾ ਸੀ। ਚੱਕਰ ਕੱਟਦੇ ਕਬੂਤਰਾਂ ਵਿੱਚੋਂ ਇੱਕ ਕਬੂਤਰ ਅਲੱਗ ਹੋ ਕੇ ਜਦ ਜ਼ਮੀਨ ਵੱਲ ਵਧਿਆ ਤਾਂ ਦੂਜਿਆਂ ਨੇ ਵੀ ਉਹਦੀ ਰੀਸ ਕੀਤੀ। ਜਿਸ ਨੂੰ ਜਿੱਥੇ ਥਾਂ ਮਿਲੀ ਉਹ ਉੱਥੇ ਜਾ ਬੈਠਾ। ਪੂਰਾ ਕਬੂਤਰ ਸਮੂਹ ਦੋ ਗੁੱਟਾਂ ਵਿੱਚ ਵੰਡਿਆ ਗਿਆ। ਦੋਹੇੰ ਧਿਰਾਂ ਦੇ ਕਬੂਤਰ ਹੁਣ ਆਹਮੋ-ਸਾਹਮਣੇ ਸਨ। ਹਰ ਕੋਈ ਇੱਕ ਦੂਜੇ ਦੇ ਚਿਹਰੇ ਦੀ ਨਿਸ਼ਾਨ ਦੇਹੀ ਕਰ ਰਿਹਾ ਸੀ।  ਦੇਖਣ ਵਾਲੇ ਨੂੰ ਲੱਗ ਰਿਹਾ ਸੀ ਜਿਵੇਂ ਘੋੜਸਵਾਰ ਰਾਜਾ ਅੰਦਰੋਂ ਅੰਦਰ ਮੁਸਕਰਾ ਰਿਹਾ ਹੈ।

  • Children Special
  • Literature
  • King
  • People

ਹਾਜੀਪੁਰ ਦੇ ਟੋਟੇ ਪਿੰਡ ਦਾ ਇਕ ਨੌਜਵਾਨ ਆਇਆ ਕੋਰੋਨਾ ਪਾਜ਼ੇਟਿਵ

NEXT STORY

Stories You May Like

  • bengaluru police rescue 503 child labourers
    ਬੈਂਗਲੁਰੂ ਪੁਲਸ ਨੇ 503 ਬਾਲ ਮਜ਼ਦੂਰ ਬਚਾਏ: 5,000 ਤੋਂ ਵੱਧ ਥਾਵਾਂ ’ਤੇ ਛਾਪੇਮਾਰੀ, 18 ਐੱਫ.ਆਈ.ਆਰਜ਼ ਦਰਜ
  • security check
    ਡੌਗ ਸਕੁਐਡ ਅਤੇ ਐਂਟੀ ਸੈਬੋਟੇਜ ਟੀਮਾਂ ਵਲੋਂ ਸਰਕਾਰੀ ਦਫ਼ਤਰਾਂ ਦੀ ਵਿਸ਼ੇਸ਼ ਸੁਰੱਖਿਆ ਜਾਂਚ
  • over 1 900 cases of child violence and abuse in pakistan
    ਪਾਕਿਸਤਾਨ ਵਿਚ ਬਾਲ ਹਿੰਸਾ ਅਤੇ ਦੁਰਵਿਵਹਾਰ ਦੇ 1,900 ਤੋਂ ਵੱਧ ਮਾਮਲੇ
  • ramesh  a special needs child from pingalwara
    ਪਿੰਗਲਵਾੜਾ ਦੇ ਵਿਸ਼ੇਸ਼ ਬੱਚੇ ਰਮੇਸ਼ ਨੇ ਹਾਂਗਕਾਂਗ ’ਚ ਲਹਿਰਾਇਆ ਤਿਰੰਗਾ, ਜਿੱਤੇ 2 ਗੋਲਡ ਮੈਡਲ
  • women  s share to get a job has increased
    ‘ਨੌਕਰੀ ਪਾਉਣ ਦੀ ਚਾਹਤ ’ਚ ਔਰਤਾਂ ਦੀ ਹਿੱਸੇਦਾਰੀ ਵਧੀ’
  • rbi  s next mpc meeting in focus of interest rate
    RBI ਦੀ ਅਗਲੀ MPC ਮੀਟਿੰਗ 'ਤੇ ਨਜ਼ਰ,  ਵਿਆਜ ਦਰਾਂ 'ਚ ਵਾਧੇ ਦੀ ਸੰਭਾਵਨਾ ਵਧੀ
  • man dies after being hit by a train
    ਟਰੇਨ ਦੀ ਲਪੇਟ 'ਚ ਆਉਣ ਕਾਰਨ ਵਿਅਕਤੀ ਦੀ ਮੌਤ
  • forest department team seizes khair wood during blockade  case registered
    ਵਣ ਵਿਭਾਗ ਦੀ ਟੀਮ ਨੇ ਨਾਕਾਬੰਦੀ ਦੌਰਾਨ ਫੜੀ ਖੈਰ ਦੀ ਲੱਕੜ, ਮਾਮਲਾ ਦਰਜ
  • shri sidh baba sodal mela
    ਸ਼੍ਰੀ ਸਿੱਧ ਬਾਬਾ ਸੋਢਲ ਮੰਦਿਰ ਦੇ ਸਲਾਨਾ ਮੇਲੇ 'ਚ ਪੰਜਾਬ ਕੇਸਰੀ ਦੇ ਡਾਇਰੈਕਟਰ...
  • money shocker update
    ਯੂਟਿਊਬਰ ਮਨੀ ਸ਼ੌਕਰ ਲਈ ਖੜ੍ਹੀ ਹੋਈ ਇਕ ਹੋਰ ਨਵੀਂ ਮੁਸੀਬਤ! ਵਾਇਰਲ ਵੀਡੀਓ ਨੇ...
  • shri sidh baba sodal mela jalandhar
    ਜਲੰਧਰ 'ਚ 'ਬਾਬਾ ਸੋਢਲ' ਦੇ ਮੇਲੇ ਦੀਆਂ ਰੌਣਕਾਂ, ਰੰਗ-ਬਿਰੰਗੀਆਂ ਲਾਈਟਾਂ ਨਾਲ...
  • deadbody of a young man recovered from leather complex road in jalandhar
    ਲੈਦਰ ਕੰਪਲੈਕਸ ਰੋਡ ਤੋਂ ਨੌਜਵਾਨ ਦੀ ਲਾਸ਼ ਬਰਾਮਦ, ਪੁਲਸ ਵੱਲੋਂ ਜਾਂਚ ਜਾਰੀ
  • bicycle stolen from outside a house in broad daylight in jalandhar
    ਜਲੰਧਰ 'ਚ ਦਿਨ-ਦਿਹਾੜੇ ਘਰ ਦੇ ਬਾਹਰੋਂ ਸਾਈਕਲ ਚੋਰੀ, ਕੈਮਰੇ 'ਚ ਕੈਦ ਹੋਈ ਘਟਨਾ
  • driver dies in road accident in phillaur
    ਫਿਲੌਰ ਵਿਖੇ ਹੋਟਲ ਨੇੜੇ ਸੜਕ ਕਿਨਾਰੇ ਟਾਇਕ ਬਦਲ ਰਹੇ ਡਰਾਈਵਰ ਦੀ ਹਾਦਸੇ ਦੌਰਾਨ ਮੌਤ
  • punjab police asi controversy video viral on social media
    ਵਿਵਾਦਾਂ 'ਚ ਘਿਰਿਆ ਪੰਜਾਬ ਪੁਲਸ ਦਾ ASI ! ਲੱਗੇ ਵੱਡੇ ਦੋਸ਼, ਸੋਸ਼ਲ ਮੀਡੀਆ 'ਤੇ...
  • deadly attacked on man
    ਫਿਲੌਰ ਵਿਖੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਵਿਅਕਤੀ ਨੂੰ ਘੇਰ ਕੀਤਾ ਹਮਲਾ
Trending
Ek Nazar
shri sidh baba sodal mela jalandhar

ਜਲੰਧਰ 'ਚ 'ਬਾਬਾ ਸੋਢਲ' ਦੇ ਮੇਲੇ ਦੀਆਂ ਰੌਣਕਾਂ, ਰੰਗ-ਬਿਰੰਗੀਆਂ ਲਾਈਟਾਂ ਨਾਲ...

ohn bolton statement

'ਚੀਨ UNSC ਮੈਂਬਰਸ਼ਿਪ ਲਈ ਭਾਰਤ ਦੀ ਦਾਅਵੇਦਾਰੀ ਦਾ ਸਮਰਥਨ ਨਹੀਂ ਕਰੇਗਾ'

amitabh bachchan recalls simple wedding with jay

ਇਹ ਹੁੰਦੈ 'ਚਟ ਮੰਗਣੀ ਪਟ ਵਿਆਹ' ! ਅਚਾਨਕ ਹੀ ਬਣ ਗਈ 'ਗੱਲ', Big B ਨੇ...

indian national in nepal

ਨੇਪਾਲ: ਭਾਰਤੀ ਨਾਗਰਿਕ ਗ੍ਰਿਫ਼ਤਾਰ, ਗੈਰ-ਕਾਨੂੰਨੀ ਸੋਨਾ ਰੱਖਣ ਦੇ ਲੱਗੇ ਦੋਸ਼

india  us discussion

ਭਾਰਤ, ਅਮਰੀਕਾ ਨੇ 'ਰੂਸ ਅਤੇ ਈਰਾਨ 'ਤੇ ਪਾਬੰਦੀਆਂ ਲਗਾਉਣ ਸਬੰਧੀ ਕਾਨੂੰਨ'...

imran khan s son appeal

ਪਾਕਿ 'ਚ 27 ਸਤੰਬਰ ਨੂੰ ਵੱਡੇ ਮਾਰਚ ਦੀ ਤਿਆਰੀ, ਇਮਰਾਨ ਖ਼ਾਨ ਦੇ ਪੁੱਤਰ ਨੇ...

people on seashore

ਇਟਲੀ ਵਾਸੀਆਂ ਨੂੰ ਗਰਮੀ ਤੋਂ ਮਿਲੀ ਰਾਹਤ, ਸਮੁੰਦਰੀ ਤੱਟਾਂ ਤੋਂ ਰੌਣਕਾਂ ਹੋਈਆਂ...

cyber threat

ਨਿਊਜ਼ੀਲੈਂਡ ਦਾ ਵੱਡਾ ਦਾਅਵਾ: ਚੀਨ ਸਾਡੇ ਲਈ ਸਭ ਤੋਂ ਵੱਡਾ 'ਸਾਈਬਰ ਖ਼ਤਰਾ'

famous actor  s health deteriorates  admitted to the icu

ਮਸ਼ਹੂਰ ਅਦਾਕਾਰ ਦੀ ਵਿਗੜੀ ਸਿਹਤ ! ICU 'ਚ ਕਰਾਇਆ ਗਿਆ ਭਰਤੀ, ਭੈਣ ਨੇ ਪੋਸਟ ਸ਼ੇਅਰ...

one night stand with shah rukh khan govinda s wife sunita

ਸ਼ਾਹਰੁਖ਼ ਖ਼ਾਨ ਨਾਲ ਵਨ ਨਾਈਟ ਸਟੈਂਡ..! ਗੋਵਿੰਦਾ ਦੀ ਪਤਨੀ ਸੁਨੀਤਾ ਨੇ ਦੇ'ਤਾ...

australian man arrested

ਆਸਟ੍ਰੇਲੀਆ 'ਚ ISIS ਦਾ ਮੁੱਖ ਪ੍ਰਚਾਰਕ ਗ੍ਰਿਫ਼ਤਾਰ: 10,000 ਫਾਈਲਾਂ ਸ਼ੇਅਰ ਕਰਨ...

paneer  festive season  food department

4,100 KG ਮਿਲਾਵਟੀ ਖੋਆ-ਪਨੀਰ ਨਸ਼ਟ ! ਤਿਉਹਾਰੀ ਸੀਜ਼ਨ 'ਚ ਫੂਡ ਡਿਪਾਰਟਮੈਂਟ ਦੀ...

trump lashes out at cnn

ਸੀਐਨਐਨ 'ਤੇ ਵਰ੍ਹੇ ਟਰੰਪ,  ਕਿਹਾ, "ਤੁਹਾਨੂੰ ਇੱਥੇ ਨਹੀਂ ਹੋਣਾ ਚਾਹੀਦਾ"

trump confirms meeting

ਧਮਕੀਆਂ ਵਿਚਾਲੇ ਟਰੰਪ ਨੇ ਅਮਰੀਕਾ-ਈਰਾਨੀ ਅਧਿਕਾਰੀਆਂ ਵਿਚਾਲੇ ਮੁਲਾਕਾਤ ਦੀ ਕੀਤੀ...

rrussia hits ukraine

ਜ਼ੇਲੇਂਸਕੀ ਦੇ UN 'ਚ ਸੰਬੋਧਨ ਤੋਂ ਕੁਝ ਘੰਟੇ ਪਹਿਲਾਂ ਰੂਸ ਨੇ ਕੀਵ 'ਤੇ ਡਰੋਨਾਂ...

review trilateral cooperation

ਭਾਰਤ, ਯੂਏਈ, ਅਤੇ ਫਰਾਂਸ ਨੇ ਤਿੰਨ-ਪੱਖੀ ਸਹਿਯੋਗ ਦੀ ਕੀਤੀ ਸਮੀਖਿਆ

gulf countries appealed to iran

ਹਮਲੇ ਕਰੋ ਬੰਦ ! ਖਾੜੀ ਦੇਸ਼ਾਂ ਦੀ ਈਰਾਨ ਨੂੰ ਅਪੀਲ

russia ukraine conflict

ਖ਼ਤਮ ਹੋਵੇਗਾ ਸਾਢੇ ਚਾਰ ਸਾਲ ਤੋਂ ਜਾਰੀ ਟਕਰਾਅ ! ਟਰੰਪ ਨੇ ਜ਼ੇਲੇਂਸਕੀ ਨਾਲ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • fire in machiwara
      ਗਰੀਬ ਦੇ ਘਰ ਨੂੰ ਲੱਗੀ ਅੱਗ; ਦੀਵਾਲੀ 'ਤੇ ਮੋਟਰਸਾਈਕਲ ਲੈਣ ਲਈ ਇਕੱਠੇ ਕੀਤੇ ਪੈਸੇ...
    • assembly elections akali dal candidate
      ਵਿਧਾਨ ਸਭਾ ਚੋਣਾਂ ਲਈ ਅਕਾਲੀ ਦਲ ਵੱਲੋਂ ਉਮੀਦਵਾਰ ਦਾ ਐਲਾਨ
    • punjab government withdraws petition from high court
      GMADA 'ਚ ED ਦੀ ਰੇਡ: ਪੰਜਾਬ ਸਰਕਾਰ ਨੇ ਹਾਈ ਕੋਰਟ ਤੋਂ ਵਾਪਸ ਲਈ ਪਟੀਸ਼ਨ
    • police personnel asi police custody
      ਵੱਡੀ ਖ਼ਬਰ : ਪੁਲਸ ਮੁਲਾਜ਼ਮ ਨੂੰ ਗੋਲ਼ੀ ਮਾਰਨ ਵਾਲਾ ਮੁਲਜ਼ਮ ਪੁਲਸ ਹਿਰਾਸਤ 'ਚ...
    • teachers notice teachers of punjab
      ਪੰਜਾਬ ਦੇ ਇਨ੍ਹਾਂ ਅਧਿਆਪਕਾਂ 'ਤੇ ਸਖ਼ਤ ਕਾਰਵਾਈ ਦੀ ਤਿਆਰੀ, ਜਾਰੀ ਹੋਏ ਨੋਟਿਸ
    • punjab police asi controversy video viral on social media
      ਵਿਵਾਦਾਂ 'ਚ ਘਿਰਿਆ ਪੰਜਾਬ ਪੁਲਸ ਦਾ ASI ! ਲੱਗੇ ਵੱਡੇ ਦੋਸ਼, ਸੋਸ਼ਲ ਮੀਡੀਆ 'ਤੇ...
    • dhanaula police station video
      ਮੁੰਡੇ ਨੇ ਥਾਣੇ ਅੰਦਰ ਵੀਡੀਓ ਬਣਾ ਕੇ ਖਾ ਲਿਆ ਜ਼ਹਿਰ! ਪੁਲਸ 'ਤੇ ਲਾਏ ਗੰਭੀਰ ਦੋਸ਼
    • money shocker update
      ਯੂਟਿਊਬਰ ਮਨੀ ਸ਼ੌਕਰ ਲਈ ਖੜ੍ਹੀ ਹੋਈ ਇਕ ਹੋਰ ਨਵੀਂ ਮੁਸੀਬਤ! ਵਾਇਰਲ ਵੀਡੀਓ ਨੇ...
    • shri sidh baba sodal mela
      ਸ਼੍ਰੀ ਸਿੱਧ ਬਾਬਾ ਸੋਢਲ ਮੰਦਿਰ ਦੇ ਸਲਾਨਾ ਮੇਲੇ 'ਚ ਪੰਜਾਬ ਕੇਸਰੀ ਦੇ ਡਾਇਰੈਕਟਰ...
    • drug free punjab yatra bjp former chief minister jairam thakur statement
      ਨਸ਼ਿਆਂ ਖ਼ਿਲਾਫ਼ ਮਿਲ ਕੇ ਲੜਨੀ ਹੋਵੇਗੀ ਲੜਾਈ, ਨੌਜਵਾਨਾਂ ਦੀ ਜ਼ਿੰਦਗੀ ਬਚਾਉਣਾ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +