ਅੰਮ੍ਰਿਤਸਰ (ਇੰਦਰਜੀਤ) ¸ ਪਾਕਿਸਤਾਨ ਵਿਚ ਹੁਣ ਚੀਨ ਦੀ ਕਰੰਸੀ ਵੀ ਨਿਯਮਿਤ ਤੌਰ 'ਤੇ ਚੱਲਣ ਲੱਗੇਗੀ। ਹਾਲਾਂਕਿ ਚੀਨ ਦੀ ਕਰੰਸੀ ਨੂੰ ਪਾਕਿਸਾਤਨ ਵਿਚ ਪਹਿਲਾਂ ਵੀ ਬੜੀ ਅਸਾਨੀ ਨਾਲ ਲਿਆ ਜਾਂਦਾ ਸੀ ਅਤੇ ਅੰਤਰਰਾਸ਼ਟਰੀ ਕੀਮਤ ਦੇ ਅਨੁਸਾਰ ਉਸ ਵਿਚ ਲੈਣ-ਦੇਣ ਹੋ ਜਾਂਦਾ ਸੀ ਪਰ ਹੁਣ ਬੀਤੇ ਹਫਤੇ ਇਸ 'ਤੇ ਸਰਕਾਰੀ ਮੋਹਰ ਲੱਗ ਚੁਕੀ ਹੈ ਅਤੇ ਪਾਕਿਸਤਾਨ ਵਿਚ ਚੀਨ ਦੀ ਕਰੰਸੀ ਵੀ ਉਸੇ ਤਰ੍ਹਾਂ ਚੱਲੇਗੀ ਜਿਸ ਤਰ੍ਹਾਂ ਪਾਕਿਸਤਾਨ ਦੀ ਆਪਣੀ ਕਰੰਸੀ ਚੱਲਦੀ ਹੈ। ਜਾਣਕਾਰੀ ਅਨੁਸਾਰ ਚੀਨ ਦੇ ਪਾਕਿਸਤਾਨ 'ਤੇ ਆਂਤਰਿਕ ਤੌਰ 'ਤੇ ਵਧਦੇ ਦਬਾਅ ਹੇਠ ਆਉਣ ਵਾਲੇ ਸਮੇਂ ਵਿਚ ਅਜਿਹੇ ਕਈ ਹੋਰ ਵੀ ਮਹੱਤਵਪੂਰਨ ਫੈਸਲੇ ਲਏ ਜਾ ਸਕਦੇ ਹਨ ਜਿਸ ਵਿਚ ਪਾਕਿਸਤਾਨ ਦੇ ਆਰਥਿਕ ਘਟਨਾਕ੍ਰਮ ਵਿਚ ਵੀ ਡ੍ਰੈਗਨ ਆਪਣੀ ਦਸਤਕ ਦੇ ਸਕਦਾ ਹੈ। ਪਤਾ ਲੱਗਾ ਹੈ ਕਿ ਪਿਛਡੇ ਹਫਤੇ ਉਕਤ ਦੋਹਾਂ ਦੇਸ਼ਾਂ ਦਰਮਿਆਨ ਡੀਲ ਹੋਈ ਹੈ ਜਿਸ ਵਿਚ ਲਿਖਿਤ ਤੌਰ 'ਤੇ ਇਕ ਸੰਧੀ ਦੌਰਾਨ ਲਿਖਿਆ ਗਿਆ ਹੈ ਕਿ ਪਾਕਿਸਤਾਨ ਦੇ ਅੰਦਰ ਚੀਨ ਦੀ ਕਰੰਸੀ ਵੀ ਉਸੇ ਤਰ੍ਹਾਂ ਚੱਲੇਗੀ ਜਿਸ ਤਰ੍ਹਾਂ ਪਾਕਿਸਤਾਨ ਦੀ ਆਪਣੀ ਕਰੰਸੀ ਚੱਲ ਰਹੀ ਹੈ। ਇਸ ਨੂੰ ਕ੍ਰਿਆਤਮਕ ਰੂਪ ਕਦੋਂ ਦਿੱਤਾਜਾਂਦਾ ਹੈ ਇਸ ਦੇ ਬਾਰੇ ਵਿਚ ਕੁਝ ਮਹੀਨਿਆਂ ਦੇ ਕਿਆਸ ਲਗਾਏ ਜਾ ਰਹੇ ਹਨ ਪਰ ਫੈਸਲੇ ਫਾਈਨਲ ਹੋਣ ਦੀ ਸੂਚਨਾ ਹੈ।
ਪਾਕਿਸਤਾਨ ਦੀ ਬੰਦਰਗਾਹ ਪਹਿਲਾਂ ਹੀ ਹੈ ਗਿਰਵੀ
ਪਾਕਿਸਤਾਨ ਦੀ ਪ੍ਰਸਿੱਧ ਬੰਦਰਗਾਹ ਗਵਾਦਰ ਜੋ ਕਿ ਪਿਛਲੇ ਦਿਨਾਂ ਵਿਚ ਇਸ ਲਈ ਜ਼ਿਆਦਾ ਕਮਜ਼ੋਰ ਹੋ ਚੁੱਕੀ ਹੈ ਕਿਉਂਕਿ ਭਾਰਤ ਨੂੰ ਈਰਾਨ ਵਲੋਂ ਚਾਬਹਾਰ ਦੀ ਬੰਦਰਗਾਹ ਦਿੱਤੇ ਜਾਣ ਤੋਂ ਬਾਅਦ ਭਾਰਤ ਦਾ ਵਪਾਰ ਈਰਾਨ ਦੇ ਨਾਲ ਵਧਣ ਤੋਂ ਇਲਾਵਾ ਮੱਧ ਏਸ਼ੀਆ ਤੇ ਪੱਛਮੀ ਏਸ਼ੀਆ ਵੱਲ ਵੀ ਜੰਮਨ ਲੱਗਾ ਹੈ। ਇਸ ਤੋਂ ਵੱਡੀ ਗੱਲ ਹੈ ਕਿ ਗਵਾਦਰ ਦੀ ਬੰਦਰਗਾਹ 'ਤੇ ਪਾਕਿਸਤਾਨ ਦੇ ਠੇਕੇਦਾਰ ਚੀਨ ਦੇ 50 ਅਰਬ ਰੁਪਏ ਡਕਾਰ ਗਏ ਸੀ। ਇਨ੍ਹਾਂ ਸਾਰੀਆਂ ਸਥਿਤੀਆਂ ਵਿਚ ਚੀਨ ਨੇ ਇਸ ਬੰਦਰਗਾਹ 'ਤੇ ਆਪਣਾ ਦਬਾਅ ਹੋਰ ਵਧਾਉਣਾ ਸ਼ੁਰੂ ਕਰ ਦਿੱਤਾ ਅਤੇ ਹੁਣ ਇਹ ਬੰਦਰਗਾਹ ਜੋ ਪਹਿਲਾਂ ਹੀ ਚੀਨ ਕੋਲ ਗਿਰਵੀ ਸੀ, ਸਿੱਧੁ ਤੌਰ 'ਤੇ ਚੀਨ ਦੇ ਖਾਤੇ ਵਿਚ ਜਾ ਸਕਦੀ ਹੈ।
ਏਸ਼ੀਆ ਦੇ ਦੇਸ਼ਾਂ ਦਾ ਵਧਦਾ ਜਾ ਰਿਹਾ ਹੈ ਡ੍ਰੈਗਨ ਨਾਲ ਖਿਚਾਅ
ਇਸ ਸਮੇਂ ਚੀਨ ਦੀ ਮੁੱਖ ਸਮੱਸਿਆ ਏਸ਼ੀਆ 'ਤੇ ਆਪਣੇ ਜ਼ਿਆਦਾ ਤੋਂ ਜ਼ਿਆਦਾ ਪੈਡ ਵਧਾਉਣ ਦੀ ਹੈ ਜਿਸ ਵਿਚ ਆਪਣੇ ਨਾਲ ਲੱਗਦੇ ਦੇਸ਼ਾਂ ਵੀਅਤਨਾਮ ਨੂੰ ਛੱਡ ਕੇ ਬਾਕੀ ਦੇ ਦੇਸ਼ ਜਿਨ੍ਹਾਂ ਵਿਚ ਇੰਡੋਨੇਸ਼ੀਆ, ਮਲੇਸ਼ੀਆ, ਲਾਓਸ, ਫਿਲੀਪੀਨਸ, ਸਿੰਗਾਪੁਰ, ਥਾਈਲੈਂਡ, ਮਿਆਂਮਾਰ ਦੇ ਨਾਲ-ਨਾਲ ਸਾਊਥ ਕੋਰੀਆ, ਉੱਤਰੀ ਕੋਰੀਆ ਦੇ ਖੇਤਰਾਂ 'ਤੇ ਚੀਨ ਦੀ ਨਜ਼ਰ ਹਮੇਸ਼ਾ ਹੀ ਨੈਗੇਟਿਵ ਰਹਿੰਦੀ ਹੈ। ਵੱਡੀ ਗੱਲ ਹੈ ਕਿ ਚੀਨ ਆਪਣੇ ਉੱਤਰੀ ਖੇਤਰ ਦੇ ਨਾਲ ਲੱਗਦੇ ਰੂਸ ਦੇ ਪੂਰਬੀ ਖੇਤਰ ਦੇ ਡੇਢ ਲੱਖ ਵਰਗ ਕਿਲੋਮੀਟਰ ਦੇ ਇਲਾਕੇ 'ਤੇ ਆਪਣੀ ਨਜ਼ਰ ਗੱਡੀ ਹੋਏ ਹੈ।
ਦੂਜੇ ਪਾਸੇ ਇੰਡੋਨੇਸ਼ੀਆ ਦੇ 1500 ਟਾਪੂਆਂ ਵਿਚੋਂ 3 ਟਾਪੂ ਅਜਿਹੇ ਹਨ ਜਿਨ੍ਹਾਂ ਵਿਚ ਵੱਡੀ ਗਿਣਤੀ ਵਿਚ ਤੇਲ ਮਿਲਣ ਦੀ ਸੰÎਭਾਵਨਾ ਹੈ ਪਰ ਡ੍ਰੈਗਨ ਦੇ ਹੱਥਕੰਡਿਆਂ ਨੂੰ ਦੇਖਦੇ ਹੋਏ ਕੋਈ ਵੀ ਦੇਸ਼ ਹੁਣ ਡ੍ਰੈਗਨ 'ਤੇ ਵਿਸ਼ਵਾਸ ਕਰਨ ਨੂੰ ਤਿਆਰ ਨਹੀਂ ਹੈ ਅਤੇ ਨਾ ਹੀ ਉਸ ਦੀ ਮਦਦ ਲੈਣਾ ਚਾਹੁੰਦਾ ਹੈ। ਮੌਜੂਦਾ ਸਥਿਤੀ ਵਿਚ ਪਾਕਿਸਤਾਨ ਦੀ ਮਾੜੀ ਹਾਲਤ ਨੇ ਉਸ ਨੂੰ ਡ੍ਰੈਗਨ ਦੇ ਸਾਹਮਣੇ ਆਤਮਸਮਰਪਣ ਕਰਨ ਨੂੰ ਮਜਬੂਰ ਕਰ ਦਿੱਤਾ ਹੈ। ਦੂਜੇ ਪਾਸੇ ਚੀਨ ਵੀ ਇਹ ਸਮਝਦਾ ਹੈ ਕਿ ਜੇ ਇਸ ਸਮੇਂ ਪਾਕਿਸਤਾਨ ਦਾ ਸਾਥ ਨਾ ਦਿੱਤਾ ਜਾਵੇ ਤਾਂ ਉਸ ਦੀ ਫੌਜੀ ਤਾਕਤ ਤਬਾਹ ਹੋ ਸਕਦੀ ਹੈ। ਦੂਜੇ ਪਾਸੇ ਚੀਨ ਦਾ ਆਪਣਾ ਲਾਲਚ ਵੀ ਕੁਝ ਘੱਟ ਨਹੀਂ। ਇਸੇ ਕਾਰਨ ਦੋਹਾਂ ਸਵਾਰਥਾਂ ਦੀ ਪੂਰਤੀ ਲਈ ਡ੍ਰੈਗਨ ਨੇ ਆਪਣਾ ਪਹਿਲਾ ਪੱਤਾ ਸੁਟਿਆ ਹੈ।
ਤੰਬਾਕੂਨੋਸ਼ੀ ਤਹਿਤ 4 ਦੁਕਾਨਦਾਰਾਂ ਦੇ ਚਲਾਨ ਕੱਟੇ
NEXT STORY