ਬਠਿੰਡਾ (ਵਰਮਾ) : ਬਸੰਤ ਪੰਚਮੀ ’ਤੇ ਕਰੋੜਾਂ ਰੁਪਏ ਦੇ ਪਤੰਗਾਂ ਅਤੇ ਡੋਰ ਦਾ ਕਾਰੋਬਾਰ ਵੱਡੇ ਪੱਧਰ ’ਤੇ ਹੁੰਦਾ ਹੈ, ਜਿਸ ’ਚ ਪੰਜਾਬ ਦਾ ਅੰਮ੍ਰਿਤਸਰ ਅਤੇ ਉੱਤਰ ਪ੍ਰਦੇਸ਼ ਦਾ ਬਰੇਲੀ ਮਸ਼ਹੂਰ ਹੈ। ਇਸ ਦੌਰਾਨ ਚੀਨ ਨੇ ਵੀ ਇਸ ਕਾਰੋਬਾਰ ’ਚ ਆਪਣੀ ਮੌਜੂਦਗੀ ਵਧਾਉਣੀ ਸ਼ੁਰੂ ਕਰ ਦਿੱਤੀ ਹੈ ਅਤੇ ਪਲਾਸਟਿਕ ਅਤੇ ਸਿੰਥੈਟਿਕ ਡੋਰ ਨੂੰ ਵੱਡੇ ਪੱਧਰ ’ਤੇ ਬਾਜ਼ਾਰ ’ਚ ਉਤਾਰਨਾ ਸ਼ੁਰੂ ਕਰ ਦਿੱਤਾ ਹੈ। ਪਲਾਸਟਿਕ ਦੀ ਡੋਰ ਇੰਨੀ ਗੰਭੀਰ ਹੁੰਦੀ ਹੈ ਕਿ ਇਹ ਗਲਾ ਕੱਟਦੀ ਹੈ ਅਤੇ ਕਈ ਪੰਛੀ ਵੀ ਬਿਨਾਂ ਕਿਸੇ ਕਾਰਨ ਮਾਰੇ ਜਾਂਦੇ ਹਨ।
ਬੱਚੇ ਵੀ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਸਰਕਾਰ ਨੇ ਚਾਈਨਾ ਡੋਰ ’ਤੇ ਪੂਰਨ ਪਾਬੰਦੀ ਲਾ ਦਿੱਤੀ ਹੈ, ਜਿਸ ਵਿਚ 10,000 ਰੁਪਏ ਤੋਂ ਲੈ ਕੇ 5 ਲੱਖ ਰੁਪਏ ਤੱਕ ਦੇ ਜੁਰਮਾਨੇ ਦੀ ਵਿਵਸਥਾ ਹੈ। ਪੁਲਸ ਪ੍ਰਸ਼ਾਸਨ ਵੱਲੋਂ ਚਾਈਨਾ ਅਤੇ ਪਲਾਸਟਿਕ ਡੋਰ ਬਾਰੇ ਜਾਣਕਾਰੀ ਦੇਣ ਵਾਲੇ ਵਿਅਕਤੀ ਲਈ ਪ੍ਰਸ਼ਾਸਨ ਵੱਲੋਂ 10 ਹਜ਼ਾਰ ਰੁਪਏ ਦਾ ਇਨਾਮ ਵੀ ਰੱਖਿਆ ਗਿਆ ਹੈ, ਜੋ ਗੁਪਤ ਰਹੇਗਾ। ਜ਼ਿਲ੍ਹਾ ਪੁਲਸ ਨੇ ਪਤੰਗਾਂ ਦੀਆਂ ਦੁਕਾਨਾਂ ’ਤੇ ਤਿੱਖੀ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਕੋਈ ਵੀ ਕਾਨੂੰਨ ਦੀ ਉਲੰਘਣਾ ਨਾ ਕਰੇ ਅਤੇ ਲੋਕਾਂ ਦੀ ਜਾਨ ਬਚ ਜਾਵੇ। ਪੁਲਸ ਨੇ ਪਤੰਗਾਂ ਅਤੇ ਡੋਰ ਵੇਚਣ ਵਾਲੇ ਦੁਕਾਨਦਾਰਾਂ ਨੂੰ ਇਹ ਡੋਰ ਕਿਸੇ ਵੀ ਕੀਮਤ ’ਤੇ ਨਾ ਵੇਚਣ ਦੀ ਚਿਤਾਵਨੀ ਦਿੱਤੀ ਹੈ। ਬੱਚਿਆਂ ਦੇ ਮਾਪਿਆਂ ਨੂੰ ਵੀ ਜਾਗਰੂਕ ਕੀਤਾ ਗਿਆ ਹੈ ਕਿ ਉਹ ਪਤੰਗ ਉਡਾਉਂਦੇ ਸਮੇਂ ਪਲਾਸਟਿਕ ਦੀ ਡੋਰ ਦੀ ਵਰਤੋਂ ਨਾ ਕਰਨ, ਨਹੀਂ ਤਾਂ ਮਾਪਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕਦੀ ਹੈ।
HMPV ਵਾਇਰਸ ਦੀ ਦਹਿਸ਼ਤ, ਇਹ ਲੋਕ ਆਉਣਗੇ ਜਕੜ ’ਚ, ਜਾਣ ਲਓ ਲੱਛਣ
NEXT STORY