ਜਲੰਧਰ /ਹਿਮਾਚਲ ਪ੍ਰਦੇਸ਼ (ਸੋਨੂੰ) — ਸਾਵਨ ਦੇ ਮਹੀਨੇ ਮਾਂ ਛਿੰਨਮਸਤੀਕਾ (ਚਿੰਤਪੁਰਣੀ) ਦੇ ਮੇਲਿਆਂ ਦਾ ਆਗਾਜ਼ ਹੋ ਚੁੱਕਾ ਹੈ। ਮੇਲਿਆਂ ਕਾਰਨ ਜਗ੍ਹਾ-ਜਗ੍ਹਾ 'ਤੇ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ। ਦੂਰ-ਦੂਰਾਡੇ ਜ਼ਿਲਿਆਂ ਤੋਂ ਲੋਕ ਪੈਦਲ, ਸਾਈਕਲ ਅਤੇ ਗੱਡੀਆਂ ਤੇ ਸਵਾਰ ਹੋ ਕੇ ਮਾਂ ਦੇ ਦਰਸ਼ਨਾ ਲਈ ਪਹੁੰਚ ਰਹੇ ਹਨ। ਇਸ ਦੇ ਨਾਲ ਹੀ ਮੰਦਰ ਦੇ ਪ੍ਰਬੰਧਕਾਂ ਨੇ ਮੰਦਰ ਆਉਣ ਵਾਲੇ ਸ਼ਰਧਾਲੂਆਂ ਲਈ ਖਾਸ ਪ੍ਰਬੰਧ ਕੀਤੇ ਹਨ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਸ਼ਰਧਾਲੂਆਂ ਦੀ ਸੁਰੱਖਿਆ ਤੇ ਸੁਵਿਧਾ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਚੱਪੇ-ਚੱਪੇ 'ਤੇ ਪੁਲਸ ਬਲ ਤਾਇਨਾਤ ਹੈ, ਇਸ ਤੋਂ ਇਲਾਵਾ ਸਫਾਈ ਦਾ ਵੀ ਖਾਸ ਧਿਆਨ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੰਗਰ ਕਮੇਟੀ ਵਾਲਿਆਂ ਨੂੰ ਵੀ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਸਾਫ ਸਫਾਈ ਦਾ ਖਾਸ ਧਿਆਨ ਰੱਖਣ।

ਤੁਹਾਨੂੰ ਦੱਸ ਦੇਈਏ ਕਿ ਮੇਲੇ 'ਚ ਕਰੀਬ ਇਕ ਲੱਖ ਤੋਂ ਉਪਰ ਸ਼ਰਧਾਲੂ ਮੱਥਾ ਟੇਕ ਚੁੱਕੇ ਹਨ, ਜਿਸ ਦੇ ਚਲਦਿਆਂ ਪੰਜਾਬ ਪੁਲਸ ਤੇ ਹਿਮਾਚਲ ਪੁਲਸ ਨੇ ਸ਼ਰਧਾਲੂਆਂ ਦੀ ਸੁਰੱਖਿਆ ਲਈ ਕੜੇ ਪ੍ਰਬੰਧ ਕੀਤੇ ਹਨ। ਮਾਂ ਚਿੰਤਪੁਰਣੀ ਦੇ ਦਰਬਾਰ ਜਾਣ ਵਾਲੇ ਸ਼ਰਧਾਲੂਆਂ ਦੀ ਸੁਵਿਧਾ ਲਈ ਜਗ੍ਹਾ-ਜਗ੍ਹਾ 'ਤੇ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ ਹੈ।

ਮੰਦਰ ਪਹੁੰਚ ਰਹੇ ਸ਼ਰਧਾਲੂਆਂ ਨੇ ਪ੍ਰਸ਼ਾਸਨ ਵਲੋਂ ਕੀਤੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮੰਦਰ ਦੇ ਪ੍ਰਬੰਧਕਾਂ ਵਲੋਂ ਬਹੁਤ ਵਧੀਆਂ ਪ੍ਰਬੰਧ ਕੀਤੇ ਗਏ ਹਨ। ਮਾਂ ਦੇ ਦਰਬਾਰ ਆਉਣ ਵਾਲੇ ਸ਼ਰਧਾਲੂਆਂ ਦਾ ਵਿਸ਼ਵਾਸ ਹੈ ਕਿ ਜੋ ਵੀ ਸ਼ਰਧਾਲੂ ਸੱਚੇ ਦਿਲੋਂ ਚਿੰਤਪੁਰਣੀ ਮਾਂ ਦੇ ਦਰਬਾਰ ਆਉਂਦੇ ਹਨ ਮਾਂ ਉਨ੍ਹਾਂ ਦੇ ਦੁੱਖਾਂ ਨੂੰ ਦੂਰ ਕਰ ਕੇ ਉਨ੍ਹਾਂ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰ ਦਿੰਦੀ ਹੈ।

'ਐਸਿਡ ਅਟੈਕ ਪੀੜਤ ਸਕੀਮ' ਦਾ ਲਾਭ ਸਿਰਫ ਔਰਤਾਂ ਨੂੰ ਹੀ ਕਿਉਂ, ਪੰਜਾਬ ਸਰਕਾਰ ਨੂੰ ਪਈ ਝਾੜ
NEXT STORY