ਜਲੰਧਰ (ਸੋਨੂੰ)- ਅੱਜ ਪੂਰੇ ਦੇਸ਼ ਭਰ ਵਿਚ ਕ੍ਰਿਸਮਸ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸਾਈ ਧਰਮ ਵਿੱਚ 25 ਦਸੰਬਰ ਨੂੰ ਯੀਸ਼ੂ ਮਸੀਹ ਯਾਨੀ ਈਸਾ ਸਮੀਹ ਦੇ ਜਨਮ ਦਿਵਸ ਦੇ ਤੌਰ 'ਤੇ ਮਨਾਇਆ ਜਾਂਦਾ ਹੈ। ਇਸ ਤਿਉਹਾਰ ਨੂੰ ਕ੍ਰਿਸਮਸ ਜਾਂ ਵੱਡਾ ਦਿਨ ਵੀ ਕਿਹਾ ਜਾਂਦਾ ਹੈ। ਇਹ ਦਿਨ ਈਸਾਈ ਭਾਈਚਾਰੇ ਦੇ ਲੋਕ ਬੜੀ ਧੂਮਧਾਮ ਨਾਲ ਮਨਾਉਂਦੇ ਹਨ। ਇਸੇ ਤਹਿਤ ਅੱਜ ਜਲੰਧਰ ਵਿਚ ਵੀ ਕ੍ਰਿਸਮਸ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਜਲੰਧਰ ਦੇ ਬਿਸ਼ਪ ਹਾਊਸ ਵਿਚ ਚਰਚ ਵਿਚ ਹਰ ਧਰਮ ਦੇ ਲੋਕਾਂ ਨੇ ਪੁੱਜ ਕੇ ਇਕ-ਦੂਜੇ ਨੂੰ ਵਧਾਈ ਦਿੱਤੀ ਅਤੇ ਮੋਮਬਤੀਆਂ ਜਲਾ ਕੇ ਪ੍ਰਭੂ ਯਿਸ਼ੂ ਦਾ ਅਸ਼ੀਰਵਾਦ ਓਰਾਪਟ ਕੀਤਾ।
ਜ਼ਿਕਰਯੋਗ ਹੈ ਕਿ ਪ੍ਰਭੂ ਯੀਸ਼ੂ ਮਸੀਹ ਦੇ ਆਗਮਨ ਤੋਂ 700 ਸਾਲ ਪਹਿਲੇ ਯਸ਼ਾਯਾਹ ਨਬੀ ਨੇ ਜੋ ਭਵਿੱਖਬਾਣੀ ਕੀਤੀ ਸੀ ਉਸ ਦੇ ਬਾਰੇ ’ਚ ਪਵਿੱਤਰ ਬਾਈਬਲ ’ਚ ਇਸ ਤਰ੍ਹਾਂ ਲਿਖਿਆ ਗਿਆ ਕਿ ‘‘ਪ੍ਰਭੂ ਭਾਵ ਪਰਮੇਸ਼ਵਰ ਤੈਨੂੰ ਇਕ ਨਿਸ਼ਾਨ ਦੇਵੇਗਾ। ਦੇਖੋ ਇਕ ਕੁਆਰੀ ਗਰਭਵਤੀ ਹੋਵੇਗੀ ਅਤੇ ਪੁੱਤਰ ਨੂੰ ਜਨਮ ਦੇਵੇਗੀ। ਉਹ ਉਸ ਦਾ ਨਾਂ ਇਮਾਨੁਏਲ ਰੱਖਣਗੇ।
ਇਹ ਵੀ ਪੜ੍ਹੋ : ਵਿਦੇਸ਼ੋਂ ਆਈ ਖ਼ਬਰ ਨੇ ਪਰਿਵਾਰ 'ਚ ਪੁਆਏ ਵੈਣ, ਲੋਹੀਆਂ ਖ਼ਾਸ ਦੇ ਨੌਜਵਾਨ ਦੀ ਕੈਨੇਡਾ 'ਚ ਸ਼ੱਕੀ ਹਾਲਾਤ 'ਚ ਮੌਤ
ਇਸ ਭਵਿੱਖਬਾਣੀ ਦੀ ਪੁਸ਼ਟੀ ਯੁਹਤੰਨਾ ਨਬੀ ਨੇ ਮਸੀਹ ਦੇ ਜਨਮ ਦੇ ਸਮੇਂ ‘ਸ਼ਬਦ ਦੇਹਧਾਰੀ ਹੋਇਆ’ ਕਹਿ ਕਰ ਦਿੱਤੀ। ‘ਸ਼ਬਦ’ ਦਾ ਵਰਣਨ ਮਸੀਹ ਦੇ ਜਨਮ ਤੋਂ ਹਜ਼ਾਰਾਂ ਸਾਲ ਪਹਿਲਾਂ ਲਿਖਿਤ ਪਵਿੱਤਰ ਬਾਈਬਲ ਦੀ ਪ੍ਰਾਚੀਨ ਪੁਸਤਕ ‘ਉਤਪਤੀ’ ਵਿਚ ਇਸ ਤਰ੍ਹਾਂ ਕੀਤਾ ਗਿਆ ਕਿ, ‘‘ਆਦਿ ਵਿਚ ਸ਼ਬਦ ਸੀ’। ਸ਼ਬਦ ਪਰਮੇਸ਼ਵਰ ਦੇ ਨਾਲ ਸੀ। ਸ਼ਬਦ ਹੀ ਪਰਮੇਸ਼ਵਰ ਸੀ।’’ ਇਥੇ ‘ਸ਼ਬਦ’ ਪ੍ਰਭੂ ਯੀਸ਼ੂ ਮਸੀਹ ਲਈ ਵਰਤਿਆ ਗਿਆ ਸੀ।
ਇਹ ਵੀ ਪੜ੍ਹੋ : ਉਜੜਿਆ ਪਰਿਵਾਰ, ਨਡਾਲਾ ਵਿਖੇ ਭਿਆਨਕ ਹਾਦਸਾ ਵਾਪਰਨ ਕਾਰਨ 16 ਸਾਲਾ ਮੁੰਡੇ ਦੀ ਮੌਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਭੈਣ ਦੀ ਹੋਈ ਕੁੱਟਮਾਰ ਦਾ ਦੁੱਖ ਨਾ ਸਹਾਰ ਸਕਿਆ ਭਰਾ, ਦੁਖੀ ਹੋਏ ਨੇ ਉਹ ਕੀਤਾ ਜੋ ਸੋਚਿਆ ਨਾ ਸੀ
NEXT STORY