ਟਾਂਡਾ ਉੜਮੁੜ (ਵਰਿੰਦਰ ਪੰਡਿਤ) : ਨਗਰ ਕੌਂਸਲ ਟਾਂਡਾ ਦੀ ਇਕ ਵਿਸ਼ੇਸ਼ ਮੀਟਿੰਗ ਪ੍ਰਧਾਨ ਗੁਰਸੇਵਕ ਮਾਰਸ਼ਲ ਅਤੇ ਈ. ਓ. ਕਮਲਜਿੰਦਰ ਸਿੰਘ ਦੀ ਅਗਵਾਈ ਵਿੱਚ ਹੋਈ। ਜਿਸ ’ਚ ਮੁੱਖ ਮਹਿਮਾਨ ਵਿਧਾਇਕ ਸੰਗਤ ਸਿੰਘ ਗਿਲਜੀਆਂ ਦੀ ਮੌਜੂਦਗੀ ’ਚ ਸਮੂਹ ਹਾਊਸ ਮੈਂਬਰਾਂ ਨੇ ਨਗਰ ਵਿੱਚ ਹੋਣ ਵਾਲੇ ਵੱਖ-ਵੱਖ ਵਿਕਾਸ ਕੰਮਾਂ ਨੂੰ ਪ੍ਰਵਾਨਗੀ ਦਿੱਤੀ। ਮੀਟਿੰਗ ’ਚ ਲੱਖਾਂ ਰੁਪਏ ਦੇ ਅਨੁਮਾਨਤ ਖਰਚ ਨਾਲ ਬਣਨ ਵਾਲੀਆਂ ਗਲੀਆਂ, ਨਾਲੀਆਂ ਅਤੇ ਹੋਰ ਕੰਮਾਂ ਨੂੰ ਨੂੰ ਪਾਸ ਕਰਨ ਦੇ ਨਾਲ-ਨਾਲ ਸੀਵਰੇਜ ਦੀ ਸਫਾਈ ਲਈ 11.87 ਹਜ਼ਾਰ ਰੁਪਏ ਦੀ ਲਾਗਤ ਨਾਲ 6000 ਲੀਟਰ ਸਮਰੱਥਾ ਵਾਲੀ ਮਸ਼ੀਨ ਖਰੀਦਣ ਹੋਰ ਵਿਕਾਸ ਕੰਮਾਂ ਦੇ ਫੈਸਲੇ ਲਏ ਗਏ। ਇਸ ਮੌਕੇ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਵਿਧਾਇਕ ਗਿਲਜੀਆਂ ਨੇ ਦੱਸਿਆ ਕਿ ਜਲਦ ਹੀ ਨਗਰ ਦੇ ਸਮੂਹ ਵਾਰਡਾਂ ’ਚ 2 ਕਰੋੜ 27 ਲੱਖ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕੰਮਾਂ ਸੰਬੰਧੀ ਟੈਂਡਰ ਕਰਵਾ ਕੰਮ ਸ਼ੁਰੂ ਕਰਵਾਏ ਜਾ ਰਹੇ ਹਨ।
ਉਨ੍ਹਾਂ ਆਖਿਆ ਕੋਈ ਵੀ ਵਾਰਡ ਵਿਕਾਸ ਤੋਂ ਵਾਂਝਾ ਨਹੀਂ ਰਹੇਗਾ | ਉਨ੍ਹਾਂ ਕੌਂਸਲਰਾਂ ਨੂੰ ਕੰਮ ਦੀ ਗੁਣਵੱਤਾ ਲਈ ਹੋ ਰਹੇ ਵਿਕਾਸ ਕੰਮਾਂ ਦੀ ਖੁਦ ਸਕਰੀਨਿੰਗ ਕਰਨ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਸਾਬਕਾ ਪ੍ਰਧਾਨ ਹਰੀ ਕ੍ਰਿਸ਼ਨ ਸੈਣੀ, ਮੀਤ ਪ੍ਰਧਾਨ ਸੁਰਿੰਦਰ ਜੀਤ ਸਿੰਘ ਬਿੱਲੂ, ਸਤਵੰਤ ਜੱਗੀ, ਮੰਜੂ ਖੰਨਾ, ਗੁਰਪ੍ਰੀਤ ਕੌਰ ਸਚਦੇਵਾ, ਕੁਲਜੀਤ ਕੌਰ ਬਿੱਟੂ, ਰਜੇਸ਼ ਲਾਡੀ, ਜਗਜੀਵਨ ਜੱਗੀ, ਕਮਲੇਸ਼ ਰਾਣੀ, ਨਰਿੰਦਰ ਕੌਰ, ਆਸ਼ੂ ਵੈਦ, ਜਸਵੰਤ ਕੌਰ, ਸੁਮਨ ਖੋਸਲਾ, ਦਲਜੀਤ ਸਿੰਘ, ਕ੍ਰਿਸ਼ਨ ਬਿੱਟੂ, ਪੰਕਜ ਸਚਦੇਵਾ, ਅਕਾਸ਼ ਮਰਵਾਹਾ, ਬਲਦੇਵ ਰਾਜ ਆਦਿ ਮੌਜੂਦ ਸਨ।
ਵਿਵਾਦ ਵਧਣ ਤੋਂ ਬਾਅਦ ਐਕਸ਼ਨ ’ਚ ਨਵਜੋਤ ਸਿੱਧੂ, ਸਲਾਹਕਾਰਾਂ ਨੂੰ ਕੀਤਾ ਤਲਬ
NEXT STORY