ਫਿਰੋਜ਼ਪੁਰ (ਕੁਮਾਰ) : ਸਿਵਲ ਹਸਪਤਾਲ ਫਿਰੋਜ਼ਪੁਰ ਦੇ ਆਈਸੋਲੇਸ਼ਨ ਵਾਰਡ 'ਚ ਦਾਖ਼ਲ ਕੋਰੋਨਾ ਚੋਰ ਮਰੀਜ਼ ਸਤਨਾਮ ਸਿੰਘ ਪੁੱਤਰ ਹਾਕਮ ਸਿੰਘ ਨਿਵਾਸੀ ਕੱਬਰ ਵੱਛਾ ਫਰਾਰ ਹੋ ਗਿਆ ਹੈ। ਜਾਣਕਾਰੀ ਮੁਤਾਬਕ ਉਸ ਨੂੰ ਚੋਰੀ ਦੇ ਇਕ ਮਾਮਲੇ 'ਚ ਪੁਲਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਜਦੋਂ ਉਸ ਦਾ ਕੋਰੋਨਾ ਟੈਸਟ ਕਰਵਾਇਆ ਗਿਆ ਤਾਂ ਉਹ ਕੋਰੋਨਾ ਪਾਜ਼ੇਟਿਵ ਨਿਕਲਿਆ, ਜਿਸ ਦੇ ਬਾਅਦ ਪੁਲਸ ਵਲੋਂ ਉਸ ਨੂੰ ਪਿੰਡ ਹਕੂਮਤ ਵਾਲਾ ਦੇ ਆਈਸੋਲੇਸ਼ਨ ਵਾਰਡ 'ਚ ਰੱਖਿਆ ਗਿਆ, ਜਿੱਥੋਂ ਉਸ ਨੂੰ ਬਾਅਦ 'ਚ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਸ਼ਿਫਟ ਕੀਤਾ ਗਿਆ।
ਇਹ ਵੀ ਪੜ੍ਹੋ: ਮਾਂ ਦੀ ਮੌਤ ਦਾ ਗ਼ਮ ਨਾ ਸਹਾਰ ਸਕੇ ਪੁੱਤਰਾਂ ਨੇ ਚੁੱਕਿਆ ਖ਼ੌਫ਼ਨਾਕ ਕਦਮ, ਘਰ 'ਚ ਵਿਛੇ ਸੱਥਰ
ਉਕਤ ਚੋਰ ਬੀਤੀ ਦੇਰ ਰਾਤ ਆਈਸੋਲੇਸ਼ ਵਾਰਡ 'ਤੋਂ ਫਰਾਰ ਹੋਣ 'ਚ ਕਾਮਯਾਬ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਨੇ ਪਹਿਲਾਂ ਆਈਸੋਲੇਸ਼ਨ ਵਾਰਡ ਦੇ ਬੈੱਡ ਦੇ ਉਪਰ ਜੋ ਚਾਦਰਾਂ ਵਿਛਾਈਆਂ ਹੋਈਆਂ ਸਨ, ਪਹਿਲਾਂ ਉਕਤ ਚਾਦਰਾਂ ਨੂੰ ਬੰਨ੍ਹ ਕੇ ਖਿੜਕੀ ਦੇ ਨਾਲ ਲਟਕਾ ਦਿੱਤਾ ਅਤੇ ਫਿਰ ਉਸੇ ਖਿੜਕੀ ਦੇ ਰਸਤੇ 'ਚੋਂ ਭੱਜਣ 'ਚ ਸਫ਼ਲ ਹੋ ਗਿਆ। ਜ਼ਿਕਰਯੋਗ ਹੈ ਕਿ ਇਸ ਆਈਸੋਲੇਸ਼ਨ ਵਾਰਡ ਦੇ ਨੇੜੇ ਕੋਈ ਵੀ ਪੁਲਸ ਕਰਮਚਾਰੀ ਜਾਂ ਕੋਈ ਵਿਅਕਤੀ ਨਹੀਂ ਜਾ ਸਕਦਾ ਹੈ ਅਤੇ ਜੋ ਗਾਰਡ ਲੱਗੇ ਹੋਏ ਹਨ, ਉਹ ਸਿਵਲ ਹਸਪਤਾਲ ਦੇ ਮੇਨ ਗੇਟ 'ਤੇ ਲੱਗੀਆਂ ਹੋਈਆਂ ਹਨ, ਜਦਕਿ ਇਹ ਵਿਅਕਤੀ ਆਈਸੋਲੇਸ਼ਨ ਵਾਰਡ ਦੇ ਪਿੱਛੇ ਦੇ ਰਸਤੇ 'ਚੋਂ ਨਿਕਲਣ 'ਚ ਕਾਮਯਾਬ ਹੋਇਆ ਹੈ। ਪੁਲਸ ਵਲੋਂ ਇਸ ਚੋਰ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਵਿਆਹ ਤੋਂ ਪਹਿਲਾਂ ਰੰਗ 'ਚ ਪਿਆ ਭੰਗ, ਡੀ.ਜੇ.ਬੰਦ ਕਰਨ ਨੂੰ ਲੈ ਕੇ ਹੋਏ ਵਿਵਾਦ 'ਚ ਸੰਚਾਲਕ ਦਾ ਕਤਲ
ਪਿਆਰ ਦੀਆਂ ਕਸਮਾਂ ਖਾ ਮੁੱਕਰੀ ਕੁੜੀ ਨੇ ਭਰੀ ਪੰਚਾਇਤ 'ਚ ਜ਼ਲੀਲ ਕਰਵਾਇਆ ਮੁੰਡਾ, ਫਿਰ ਜੋ ਹੋਇਆ...
NEXT STORY