ਮੋਗਾ (ਸੰਦੀਪ) - ਇਥੋਂ ਦੇ ਸਿਵਲ ਹਸਪਤਾਲ 'ਚ ਗਰਭਵਤੀ ਔਰਤ ਵੱਲੋਂ ਮ੍ਰਿਤਕ ਬੱਚੇ ਨੂੰ ਜਨਮ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਅਨੁਸਾਰ ਸ਼ੁੱਕਰਵਾਰ ਨੂੰ ਚੜਿੱਕ ਨਿਵਾਸੀ ਗੁਰਜੰਟ ਸਿੰਘ ਆਪਣੀ ਪਤਨੀ ਮਨਪ੍ਰੀਤ ਕੌਰ ਨੂੰ ਜਾਂਚ ਅਤੇ ਡਲਿਵਰੀ ਲਈ ਲਿਆਇਆ ਸੀ। ਉਨ੍ਹਾਂ ਦੇ ਇਲਾਕੇ ਦੀ ਆਸ਼ਾ ਵਰਕਰ ਕਮਲਜੀਤ ਕੌਰ ਵੀ ਉਨ੍ਹਾਂ ਨਾਲ ਸਨ। ਗਾਇਨੀ ਵਾਰਡ ਦੀ ਮਹਿਲਾ ਰੋਗ ਮਾਹਿਰ ਡਾਕਟਰ ਨੇ ਉਨ੍ਹਾਂ ਨੂੰ ਜਾਂਚ ਉਪਰੰਤ ਬੱਚੇ ਦੀ ਧੜਕਣ ਨਾ ਹੋਣ ਦੇ ਸ਼ੱਕ ਕਾਰਨ ਤੁਰੰਤ ਸਕੈਨਿੰਗ ਕਰਵਾਉਣ ਲਈ ਕਿਹਾ।
ਉਸ ਨੇ ਦੱਸਿਆ ਕਿ ਜਦੋਂ ਉਹ ਸਕੈਨਿੰਗ ਰੂਮ ਦੇ ਕੋਲ ਪਹੁੰਚੀ ਤਾਂ ਕੁਝ ਦੇਰ ਬਾਅਦ ਹੀ ਉਸ ਦੀ ਪਤਨੀ ਨੂੰ ਜੰਮਣ ਪੀੜਾਂ ਹੋਣੀਆਂ ਸ਼ੁਰੂ ਹੋ ਗਈਆਂ, ਜਿਸ 'ਤੇ ਇਸ ਦੀ ਸੂਚਨਾ ਤੁਰੰਤ ਲੋਕਾਂ ਵੱਲੋਂ ਐੱਸ. ਐੱਮ. ਓ. ਨੂੰ ਦਿੱਤੀ, ਜਿਨ੍ਹਾਂ ਗਰਭਵਤੀ ਦੀ ਹਾਲਤ ਨੂੰ ਦੇਖਦੇ ਹੋਏ ਬਿਨਾਂ ਦੇਰੀ ਔਰਤ ਨੂੰ ਮਹਿਲਾ ਰੋਗ ਮਾਹਿਰ ਡਾਕਟਰ ਅਤੇ ਹੋਰ ਟੀਮ ਨੂੰ ਮੌਕੇ 'ਤੇ ਬੁਲਾਇਆ ਤੇ ਉਕਤ ਗਰਭਵਤੀ ਔਰਤ ਦੀ ਜਦੋਂ ਡਲਿਵਰੀ ਕਰਵਾਈ ਗਈ ਤਾਂ ਉਸ ਨੇ ਮ੍ਰਿਤਕ ਬੱਚੇ ਨੂੰ ਜਨਮ ਦਿੱਤਾ। ਔਰਤ ਨੂੰ ਤੁਰੰਤ ਜੱਚਾ-ਬੱਚਾ ਵਾਰਡ 'ਚ ਸ਼ਿਫਟ ਕਰ ਦਿੱਤਾ ਗਿਆ, ਜਿਸ ਦੀ ਹਾਲਤ ਸਿਹਤ ਅਧਿਕਾਰੀਆਂ ਨੇ ਬਿਲਕੁਲ ਠੀਕ ਦੱਸੀ ਹੈ।
ਮੋਦੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ 'ਤੇ ਸਰਕਾਰੀ ਛੁੱਟੀ ਦਾ ਐਲਾਨ ਕਰੇ : ਦਮਦਮੀ ਟਕਸਾਲ
NEXT STORY