ਨੂਰਮਹਿਲ, (ਸ਼ਰਮਾ)- ਬੀਤੀ ਰਾਤ ਮੇਨ ਬਾਜ਼ਾਰ ਸਥਿਤ ਖਾਲਸਾ ਕਰਿਆਨਾ ਸਟੋਰ 'ਚੋਂ ਚੋਰਾਂ ਨੇ ਛੱਤ ਉਪਰੋਂ ਲੋਹੇ ਦਾ ਗੇਟ ਤੋੜ ਕੇ ਅੰਦਰੋਂ ਨਕਦੀ ਤੇ ਹੋਰ ਖਾਣ-ਪੀਣ ਵਾਲੀਆਂ ਵਸਤਾਂ ਚੋਰੀ ਕਰ ਲਈਆਂ। ਦੁਕਾਨ ਮਾਲਕ ਅਵਤਾਰ ਸਿੰਘ ਨੇ ਪੁਲਸ ਨੂੰ ਦਿੱਤੀ ਇਕ ਸ਼ਿਕਾਇਤ 'ਚ ਕਿਹਾ ਕਿ ਅੱਜ ਸਵੇਰੇ ਜਦੋਂ ਉਹ ਦੁਕਾਨ 'ਤੇ ਆਇਆ ਤਾਂ ਦੇਖਿਆ ਕਿ ਦੁਕਾਨ ਦਾ ਉੱਪਰਲਾ ਲੋਹੇ ਦਾ ਗੇਟ ਟੁੱਟਾ ਹੋਇਆ ਸੀ ਅਤੇ ਗੱਲੇ 'ਚੋਂ 21 ਹਜ਼ਾਰ ਦੇ ਕਰੀਬ ਨਕਦੀ ਅਤੇ ਹੋਰ ਖਾਣ-ਪੀਣ ਦੀਆਂ ਵਸਤਾਂ ਗਾਇਬ ਸਨ। ਦੁਕਾਨਦਾਰ ਨੇ ਪੁਲਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਗੁਹਾਰ ਲਗਾਈ ਹੈ ਕਿ ਚੋਰਾਂ ਦੇ ਵਧ ਰਹੇ ਹੌਸਲੇ ਨੂੰ ਨੱਥ ਪਾਈ ਜਾਵੇ ਅਤੇ ਪੁਲਸ ਵੱਲੋਂ ਲੋਕਾਂ ਦੀ ਜਾਨ ਅਤੇ ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ।
80 ਫ਼ੀਸਦੀ ਡਾਕਟਰ ਡਿਊਟੀ ਤੋਂ ਗੈਰ-ਹਾਜ਼ਰ
NEXT STORY