ਅੰਮ੍ਰਿਤਸਰ (ਸੰਜੀਵ) : ਐਤਵਾਰ ਨੂੰ ਪੰਜਾਬ ਭਰ ਵਿਚ ਛਾਏ ਬੱਦਲਾਂ ਤੋਂ ਬਾਅਦ ਕਈ ਥਾਈਂ ਹੋਈ ਬਾਰਿਸ਼ ਨੇ ਜਿੱਥੇ ਠੰਡ ਵਧਾ ਦਿੱਤੀ ਹੈ, ਉਥੇ ਹੀ ਸੋਮਵਾਰ ਨੂੰ ਬਾਅਦ ਦੁਪਹਿਰ ਅੰਮ੍ਰਿਤਸਰ ਵਿਚ ਗੜੇਮਾਰੀ ਹੋਈ। ਇਸ ਤੋਂ ਇਲਾਵਾ ਜਲੰਧਰ, ਲੁਧਿਆਣਾ ਸਣੇ ਪੰਜਾਬ ਭਰ 'ਚ ਸੋਮਵਾਰ ਬੱਦਲ ਛਾਏ ਰਹੇ ਅਤੇ ਕਈ ਥਾਈਂ ਹਲਕੀ ਬੂੰਦਾਬਾਦੀ ਵੀ ਹੋਈ।
ਉਧਰ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਹਵਾ ਦੇ ਘੱਟ ਦਬਾਅ ਦਾ ਖੇਤਰ ਬਣਿਆ ਹੈ। ਨਾਲ ਹੀ ਪਹਾੜੀ ਇਲਾਕਿਆਂ ਵਿਚ ਬਰਫਬਾਰੀ ਹੋ ਰਹੀ ਹੈ ਅਤੇ ਪੰਜਾਬ, ਹਰਿਆਣਾ ਸਮੇਤ ਕਈ ਸੂਬਿਆਂ ਵਿਚ ੂਬਾਰਿਸ਼ ਦੇ ਗੜੇ ਪੈਣ ਦੀ ਸੰਭਾਵਨਾ ਹੈ।
ਮਹਾਸ਼ਿਵਰਾਤਰੀ ਮੌਕੇ ਕੱਢੀ ਸ਼ੋਭਾ ਯਾਤਰਾ ਨੇ ਸਾਰੇ ਰਿਕਾਰਡ ਤੋੜੇ
NEXT STORY