ਜਲੰਧਰ (ਜ. ਬ.)- ਥਾਣਾ ਮਾਡਲ ਟਾਊਨ ਅਧੀਨ ਆਉਂਦੇ ਕਲਾਊਡ ਸਪਾ ਸੈਂਟਰ ਵਿਚ ਇਕ ਨਾਬਾਲਗ ਕੁੜੀ ਨਾਲ ਗੈਂਗਰੇਪ ਕਰਨ ਦੇ ਮਾਮਲੇ ਵਿਚ ਸਪਾ ਸੈਂਟਰ ਮਾਲਕ ਅਸ਼ੀਸ਼ ਅਤੇ ਇੰਦਰ ਨੂੰ ਬੀਤੇ ਦਿਨ ਕੋਰਟ ਵਿਚ ਪੇਸ਼ ਕੀਤਾ ਗਿਆ, ਜਿੱਥੇ ਮਾਣਯੋਗ ਡਿਊਟੀ ਮੈਜਿਸਟ੍ਰੇਟ ਵੱਲੋਂ ਅਸ਼ੀਸ਼ ਅਤੇ ਇੰਦਰਾ ਨੂੰ ਜੁਡੀਸ਼ੀਅਲ ਰਿਮਾਂਡ ’ਤੇ ਜੇਲ੍ਹ ਭੇਜ ਦਿੱਤਾ ਗਿਆ। ਅੱਜ ਪੁਲਸ ਇਸ ਸਾਰੇ ਮਾਮਲੇ ਵਿਚ ਚਲਾਨ ਪੇਸ਼ ਕਰਨ ਦੀ ਤਿਆਰੀ ਕਰ ਰਹੀ ਹੈ। ਉੱਥੇ ਹੀ ਦੂਜੇ ਪਾਸੇ ਇਸ ਕੇਸ ਵਿਚ ਦੋ ਦਿਨ ਪਹਿਲਾਂ ਫੜੇ ਗਏ ਕਾਂਗਰਸੀ ਨੇਤਾ ਦੇ ਨਜ਼ਦੀਕੀ ਮੁਲਜ਼ਮ ਅਰਸ਼ਦ ਖ਼ਾਨ ਦਾ ਸੋਮਵਾਰ ਨੂੰ ਰਿਮਾਂਡ ਖ਼ਤਮ ਹੋਵੇਗਾ, ਜਿਸ ਤੋਂ ਬਾਅਦ ਪੁਲਸ ਉਸ ਨੂੰ ਕੋਰਟ ਵਿਚ ਪੇਸ਼ ਕਰੇਗੀ। ਹੁਣ ਵੇਖਣਾ ਇਹ ਹੋਵੇਗਾ ਕਿ ਪੁਲਸ ਅਰਸ਼ਦ ਖ਼ਾਨ ਦੀ ਜਾਂਚ ਨੂੰ ਅੱਗੇ ਵਧਾਉਣ ਲਈ ਕੋਰਟ ਤੋਂ ਰਿਮਾਂਡ ਮੰਗਦੀ ਹੈ ਜਾਂ ਨਹੀਂ।
ਇਹ ਵੀ ਪੜ੍ਹੋ: 'ਜਗ ਬਾਣੀ' ਨਾਲ ਗੱਲਬਾਤ ਦੌਰਾਨ ਬੋਲੇ ਹਰੀਸ਼ ਰਾਵਤ, ਪੰਜਾਬ ’ਚ ਤਖ਼ਤਾ ਪਲਟਣ ਦੀ ਕੋਈ ਤਿਆਰੀ ਨਹੀਂ
ਪੁਲਸ ਸੂਤਰਾਂ ਦੀ ਮੰਨੀਏ ਤਾਂ ਅਸ਼ੀਸ਼ ਵੱਲੋਂ ਜਾਂਚ ਦੌਰਾਨ ਲਏ ਗਏ ਸਫੈਦਪੋਸ਼ ਲੋਕਾਂ ਦੇ ਨਾਵਾਂ ਵਾਲੇ ਲੋਕਾਂ ਨੂੰ ਜਲਦ ਹੀ ਜਾਂਚ ਲਈ ਬੁਲਾਇਆ ਜਾ ਸਕਦਾ ਹੈ ਕਿਉਂਕਿ ਅਸ਼ੀਸ਼ ਨੇ ਜਾਂਚ ਵਿਚ ਕਬੂਲਿਆ ਸੀ ਕਿ ਥਾਈਲੈਂਡ ਅਤੇ ਰਸ਼ੀਅਨ ਕੁੜੀਆਂ ਨੂੰ ਹਾਈ ਪ੍ਰੋਫਾਈਲ ਲਾਬੀ ਵਿਚ ਸਪਲਾਈ ਕਰਦੇ ਸਨ, ਜਿਸ ਤੋਂ ਮੋਟੇ ਪੈਸੇ ਮਿਲਦੇ ਸਨ। ਇਸ ਤੋਂ ਸਾਫ਼ ਹੁੰਦਾ ਹੈ ਕਿ ਇਨ੍ਹਾਂ ਕੁੜੀਆਂ ਨੂੰ ਆਰਡਰ ਕਰਨ ਵਾਲੇ ਕਈ ਛੋਟੇ-ਮੋਟੇ ਲੋਕ ਤਾਂ ਹੋਣਗੇ ਨਹੀਂ। ਇਸ ਲਈ ਪੁਲਸ ਹੁਣ ਉਨ੍ਹਾਂ ’ਤੇ ਦਬਾਅ ਬਣਾਏਗੀ।
ਇਹ ਵੀ ਪੜ੍ਹੋ: ਗੈਂਗਰੇਪ ਮਾਮਲੇ 'ਚ ਅਰਸ਼ਦ ਨੂੰ ਬਚਾਉਣ ਲਈ ਸਾਹਮਣੇ ਆਈ ਇਹ ਕਹਾਣੀ, ਸਪਾ ਸੈਂਟਰ ’ਚ ਗਿਆ ਸੀ ਆਪਣੀ ਪੇਮੈਂਟ ਲੈਣ
ਕਾਂਗਰਸੀ ਨੇਤਾ ਦੀ ਅਗਲੀ ਚਾਲ
ਕਲਾਊਡ ਸਪਾ ਸੈਂਟਰ ਵਿਚ ਗੈਂਗਰੇਪ ਦੇ ਮੁਲਜ਼ਮਾਂ ਵਿਚੋਂ ਇਕ ਅਰਸ਼ਦ ਨੂੰ ਬਚਾਉਣ ਲਈ ਜਲੰਧਰ ਦੇ ਇਕ ਕਾਂਗਰਸੀ ਨੇਤਾ ਨੇ ਸਿਰ-ਧੜ ਦੀ ਬਾਜ਼ੀ ਲਾਈ ਹੈ। ਚੇਅਰਮੈਨਸ਼ਿਪ ਦੇ ਸ਼ੌਕੀਨ ਅਤੇ ਵਿਧਾਇਕ ਬਣਨ ਲਈ ਦੌੜ ਵਿਚ ਸ਼ਾਮਲ ਇਸ ਕਾਂਗਰਸੀ ਨੇਤਾ ਨੇ ਹੁਣ ਅਰਸ਼ਦ ਨੂੰ ਬਚਾਉਣ ਲਈ ਨਵੀਂ ਤਰਕੀਬ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਨੇਤਾ ਦੀ ਪੂਰੀ ਯੋਜਨਾ ’ਤੇ ਪਾਣੀ ਫਿਰ ਚੁੱਕਾ ਹੈ ਕਿਉਂਕਿ ਉਸ ਦੀ ਯੋਜਨਾ ਦਾ ਖ਼ੁਲਾਸਾ ਹੋ ਗਿਆ ਅਤੇ ਚਾਹ ਕੇ ਵੀ ਅਰਸ਼ਦ ਨੂੰ ਬੇਕਸੂਰ ਸਾਬਤ ਕਰਨਾ ਆਸਾਨ ਨਹੀਂ ਹੋਵੇਗਾ। ਉਂਝ ਇਸ ਮਾਮਲੇ ਵਿਚ ਬਾਕੀ ਮੁਲਜ਼ਮਾਂ ਜੋਤੀ, ਅਸ਼ੀਸ਼, ਇੰਦਰ ਅਤੇ ਸੋਹਿਤ ਦੇ ਬਿਆਨਾਂ ’ਤੇ ਬਹੁਤ ਕੁਝ ਨਿਰਭਰ ਕਰਦਾ ਹੈ। ਸੂਤਰਾਂ ਤੋਂ ਪਤਾ ਲੱਗਾ ਕਿ ਇਹ 4 ਮੁਲਜ਼ਮਾਂ ਨੇ ਅਜੇ ਅਰਸ਼ਦ ਦੇ ਇਸ ਪੂਰੇ ਮਾਮਲੇ ਵਿਚ ਸ਼ਾਮਲ ਨਾ ਹੋਣ ਨੂੰ ਲੈ ਕੇ ਬਿਆਨ ਨਹੀਂ ਦਿੱਤੇ ਹਨ। ਇਸ ਕਾਰਨ ਕਾਂਗਰਸੀ ਨੇਤਾ ਦਾ ਪੈਂਤਰਾ ਖ਼ਰਾਬ ਹੋ ਰਿਹਾ ਹੈ। ਜ਼ਾਹਰ ਹੈ ਕਿ ਨੇਤਾ ਜੀ ਹੁਣ ਕੋਈ ਨਵੀਂ ਯੋਜਨਾ ਬਣਾਉਣ ਦੀ ਤਿਆਰੀ ਕਰ ਰਹੇ ਹਨ, ਕਿਉਂਕਿ ਅਰਸ਼ਦ ਦੇ ਨਜ਼ਦੀਕੀ ਨੇ ਉਨ੍ਹਾਂ ਦੀ ਕੋਠੀ ਬਣਾਉਣ ਵਿਚ ਬਹੁਤ ਮਿਹਨਤ ਕੀਤੀ ਹੈ ਅਤੇ ਉਹ ਹੁਣ ਜਿਵੇਂ-ਤਿਵੇਂ ਆਪਣੇ ਨਜ਼ਦੀਕੀ ਅਰਸ਼ਦ ਨੂੰ ਬਚਾਉਣਾ ਚਾਹੁੰਦਾ ਹੈ। ਅਰਸ਼ਦ ਦਾ ਕਰੀਬੀ ਖੁਦ ਇਸ ਲਈ ਸਾਹਮਣੇ ਨਹੀਂ ਆ ਰਿਹਾ ਕਿਉਂਕਿ ਇਸ ਨਾਲ ਉਸ ਦੀ ਇਮੇਜ ’ਤੇ ਬੁਰਾ ਅਸਰ ਪੈ ਸਕਦਾ ਹੈ।
ਇਹ ਵੀ ਪੜ੍ਹੋ: ਗੈਂਗਰੇਪ ਮਾਮਲੇ 'ਚ ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੀ ਸਖ਼ਤੀ, ਜਲੰਧਰ ਪੁਲਸ ਨੂੰ ਭੇਜਿਆ ਨੋਟਿਸ
ਲੁਧਿਆਣਾ ਵਿਚ ਵੀ ਖ਼ੂਬ ਚੱਲ ਰਿਹਾ ਸਪਾ ਸੈਂਟਰ ਦਾ ਧੰਦਾ
ਇਸ ਦਰਮਿਆਨ ਖ਼ਬਰ ਮਿਲੀ ਹੈ ਕਿ ਲੁਧਿਆਣਾ ਵਿਚ ਇਨ੍ਹੀਂ ਦਿਨੀਂ ਸਪਾ ਸੈਂਟਰਾਂ ਦਾ ਧੰਦਾ ਖੂਬ ਚਮਕ ਰਿਹਾ ਹੈ। ਜਲੰਧਰ ਵਿਚ ਸਪਾ ਸੈਂਟਰਾਂ ’ਤੇ ਪੁਲਸ ਦੀ ਦਹਿਸ਼ਤ ਕਾਰਨ ਇਥੇ ਗਾਹਕ ਘੱਟ ਹਨ। ਅਜਿਹੇ ਵਿਚ ਲੁਧਿਆਣਾ ਅਤੇ ਅੰਮ੍ਰਿਤਸਰ ਵਿਚ ਸਪਾ ਸੈਂਟਰਾਂ ’ਤੇ ਰੌਣਕ ਰਹਿਣ ਲੱਗੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਜਲੰਧਰ ਦੀ ਤਰ੍ਹਾਂ ਲੁਧਿਆਣਾ ਪੁਲਸ ਵੀ ਇਸ ਸਮੇਂ ਹੱਥ ’ਤੇ ਹੱਥ ਧਰ ਕੇ ਬੈਠੀ ਹੈ ਅਤੇ ਇਸ ਗੰਦੇ ਧੰਦੇ ਨੂੰ ਹੋਣ ਦੇ ਰਹੀ ਹੈ। ਇਸ ਮਾਮਲੇ ਵਿਚ ਇਸ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਲੁਧਿਆਣਾ ਵਿਚ ਸਪਾ ਸੈਂਟਰਾਂ ਦੀ ਮਹਿਕਮੇ ਵਿਚ ਚੰਗੀ ਪਹੁੰਚ ਹੋਵੇ, ਜਿਸ ਕਾਰਨ ਉਨ੍ਹਾਂ ’ਤੇ ਕਾਰਵਾਈ ਨਹੀਂ ਕੀਤੀ ਜਾ ਰਹੀ। ਉਂਝ ਇਹ ਚਰਚਾ ਚੱਲ ਰਹੀ ਹੈ ਕਿ ਲੁਧਿਆਣਾ ਵਿਚ ਵੀ ਇਸ ਧੰਦੇ ਵਿਚ ਮੀਡੀਆ ਤੋਂ ਲੈ ਕੇ ਪੌਲੀਟਿਕਸ ਅਪਰੋਚ ਵਾਲੇ ਲੋਕ ਸ਼ਾਮਲ ਹਨ, ਜਿਸ ਕਾਰਨ ਪੁਲਸ ਇਥੇ ਸਪਾ ਸੈਂਟਰਾਂ ’ਤੇ ਕਾਰਵਾਈ ਨਹੀਂ ਕਰ ਰਹੀ ਹੈ।
ਇਹ ਵੀ ਪੜ੍ਹੋ: ਕਿਸਾਨਾਂ ਦੇ ਹੱਕ ’ਚ ਨਵਜੋਤ ਸਿੰਘ ਸਿੱਧੂ ਨੇ ਮੁੜ ਕੀਤਾ ਟਵੀਟ, ਆਖੀ ਇਹ ਗੱਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
4 ਦਿਨ ਤੋਂ ਲਾਪਤਾ ਪਿੰਡ ਖੁੰਡੇ ਹਲਾਲ ਦੇ ਵਿਅਕਤੀ ਦੀ ਨਹਿਰ ’ਚੋਂ ਮਿਲੀ ਲਾਸ਼
NEXT STORY