ਜਲੰਧਰ- ਪੰਜਾਬ ਕਾਂਗਰਸ ’ਚ ਚੱਲ ਰਹੇ ਘਰ ਕਲੇਸ਼ ਸਬੰਧੀ ਕਾਂਗਰਸ ਹਾਈ ਕਮਾਨ ਨੇ ਤਿੰਨ ਮੈਂਬਰੀ ਕਮੇਟੀ ਗਠਿਤ ਕੀਤੀ ਹੈ, ਜੋ ਸੋਮਵਾਰ ਨੂੰ ਇਸ ਮਾਮਲੇ ਸਬੰਧੀ ਕਾਂਗਰਸ ਦੇ ਵਿਧਾਇਕਾਂ ਅਤੇ ਮੰਤਰੀਆਂ ਨਾਲ ਗੱਲਬਾਤ ਕਰੇਗੀ। ਸਿੱਧੂ, ਪ੍ਰਗਟ ਸਿੰਘ ਅਤੇ ਚੰਨੀ ਵੱਲੋਂ ਪਾਰਟੀ ’ਚ ਉਠਾਏ ਜਾ ਰਹੇ ਮੁੱਦਿਆਂ ਬਾਰੇ ਚੱਲ ਰਹੇ ਕਲੇਸ਼ ਸਬੰਧੀ ਕਾਂਗਰਸ ਦੇ ਪੰਜਾਬ ਮੁਖੀ ਹਰੀਸ਼ ਰਾਵਤ ਨਾਲ 'ਜਗ ਬਾਣੀ' ਦੇ ਪ੍ਰਤੀਨਿਧੀ ਰਮਨਦੀਪ ਸਿੰਘ ਸੋਢੀ ਨੇ ਗੱਲਬਾਤ ਕੀਤੀ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼ -
ਸਵਾਲ: ਕਾਂਗਰਸ ’ਚ ਚੱਲ ਰਹੇ ਗ੍ਰਹਿ ਕਲੇਸ਼ ਬਾਰੇ ਤੁਸੀਂ ਕੀ ਕਹੋਗੇ?
ਜਵਾਬ: ਇਹ ਸਮਾਂ ਆਪਸੀ ਕਲੇਸ਼ ਦਾ ਨਹੀਂ ਹੈ। ਮੈਂ ਕੋਸ਼ਿਸ ਕੀਤੀ ਹੈ ਕਿ ਕਾਂਗਰਸ ਦੇ ਆਪਸੀ ਕਲੇਸ਼ ਨੂੰ ਖ਼ਤਮ ਕੀਤਾ ਜਾਵੇ। ਜਦੋਂ ਮਾਮਲਾ ਨਹੀਂ ਸੁਲਝਿਆ ਤਾਂ ਮੈਂ ਕਾਂਗਰਸ ਦੇ ਪ੍ਰਧਾਨ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ 3 ਮੈਂਬਰੀ ਕਮੇਟੀ ਗਠਿਤ ਕੀਤੀ। ਇਹ ਕਮੇਟੀ ਇਸ ਗ੍ਰਹਿ ਕਲੇਸ਼ ਦਾ ਹੱਲ ਕੱਢੇਗੀ। ਕਮੇਟੀ ਦੇ ਮੈਂਬਰਾਂ ਨੇ ਆਪਸ ’ਚ ਬੈਠਕ ਕਰ ਲਈ ਹੈ। ਸੋਮਵਾਰ ਤੋਂ ਪਹਿਲੇ ਪੜਾਅ ’ਚ 20 ਵਿਧਾਇਕਾਂ ਨਾਲ ਮੁਲਾਕਾਤ ਕੀਤੀ ਜਾਵੇਗੀ, ਜਿਸ ’ਚ ਸੀਨੀਅਰ ਨੇਤਾ, ਸਾਬਕਾ ਨੇਤਾ ਅਤੇ ਮੰਤਰੀ ਸ਼ਾਮਲ ਹੋਣਗੇ।
ਇਹ ਵੀ ਪੜ੍ਹੋ: ਗੈਂਗਰੇਪ ਮਾਮਲੇ 'ਚ ਅਰਸ਼ਦ ਨੂੰ ਬਚਾਉਣ ਲਈ ਸਾਹਮਣੇ ਆਈ ਇਹ ਕਹਾਣੀ, ਸਪਾ ਸੈਂਟਰ ’ਚ ਗਿਆ ਸੀ ਆਪਣੀ ਪੇਮੈਂਟ ਲੈਣ
ਸਵਾਲ: ਦਿੱਲੀ ’ਚ ਮੰਗਲਵਾਰ ਨੂੰ ਹੋਵੇਗੀ ਸਿੱਧੂ ਨਾਲ ਮੁਲਾਕਾਤ?
ਜਵਾਬ: ਇਹ ਕਮੇਟੀ ਪੰਜਾਬ ਦੇ ਕਾਂਗਰਸੀ ਵਿਧਾਇਕਾਂ ਦੇ ਨਾਲ ‘ਵਨ-ਟੂ-ਵਨ’ ਕਰੇਗੀ। ਇਸੇ ਦੇ ਨਾਲ ਹੀ ਮੰਗਲਵਾਰ ਨੂੰ ਨਵਜੋਤ ਸਿੰਘ ਸਿੱਧੂ ਦਿੱਲੀ ’ਚ ਇਸ ਕਮੇਟੀ ਦੇ ਸਾਹਮਣੇ ਪੇਸ਼ ਹੋਣਗੇ, ਜਿਸ ’ਚ ਉਨ੍ਹਾਂ ਦੀਆਂ ਸ਼ੰਕਾਵਾਂ ਦਾ ਹੱਲ ਕੀਤਾ ਜਾਵੇਗਾ ।
ਸਵਾਲ: ਕਮੇਟੀ ਨੇ ਆਪਸੀ ਬੈਠਕ ’ਚ ਕੀ ਚਰਚਾ ਕੀਤੀ?
ਜਵਾਬ: ਅਸੀਂ ਇਹੀ ਤੈਅ ਕੀਤਾ ਹੈ ਕਿ ਜਿਨ੍ਹਾਂ ਲੋਕਾਂ ਨੇ 2022 ਦੀ ਚੋਣ ਲੜਣੀ ਹੈ ਜਾਂ ਕਾਂਗਰਸ ’ਚ ਰਹਿ ਕੇ ਪਾਰਟੀ ਨੂੰ ਮਜ਼ਬੂਤ ਕਰਨਾ ਹੈ ਤਾਂ ਕਿਉਂ ਨਾ ਉਨ੍ਹਾਂ ਨਾਲ ਸਿੱਧੀ ਗੱਲਬਾਤ ਕੀਤੀ ਜਾਵੇ ਕਿਉਂਕਿ ਜੇਕਰ ਇਸ ਹਾਲਤ ’ਚ ਅਸੀਂ ਜਨਤਾ ਦੇ ਸਾਹਮਣੇ ਜਾਵਾਂਗੇ ਤਾਂ ਪਾਰਟੀ ਨੂੰ ਨੁਕਸਾਨ ਹੋਵੇਗਾ। ਅਸੀਂ ਫੈਸਲਾ ਕੀਤਾ ਹੈ ਕਿ ਪੰਜਾਬੀ ਲੀਡਰਸ਼ਿਪ ਤੋਂ ਸੁਝਾਅ ਮੰਗਾਂਗੇ ਕਿ ਚੋਣਾਂ ਸਬੰਧੀ ਉਨ੍ਹਾਂ ਦਾ ਕੀ ਕਹਿਣਾ ਹੈ।
ਇਹ ਵੀ ਪੜ੍ਹੋ: ਗੈਂਗਰੇਪ ਮਾਮਲੇ 'ਚ ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੀ ਸਖ਼ਤੀ, ਜਲੰਧਰ ਪੁਲਸ ਨੂੰ ਭੇਜਿਆ ਨੋਟਿਸ
ਸਵਾਲ: ਪ੍ਰਗਟ ਸਿੰਘ ਕਹਿੰਦੇ ਹਨ ਉਨ੍ਹਾਂ ਨੂੰ ਧਮਕੀ ਵਾਲੀ ਫੋਨ ਕਾਲ ਕਰਵਾਈ ਗਈ, ਇਸ ’ਤੇ ਤੁਸੀਂ ਕੀ ਕਹੋਗੇ?
ਜਵਾਬ: ਇਹ ਸਮਾਂ ਸਮੱਸਿਆ ’ਚ ਉਲਝਣ ਦਾ ਨਹੀਂ, ਸਗੋਂ ਹੱਲ ਕਰਨ ਦਾ ਹੈ। ਪੰਜਾਬ ਦੇ ਨੇਤਾਵਾਂ ਨੂੰ ਇਹ ਗੱਲ ਸਮਝਣੀ ਹੋਵੇਗੀ ਕਿ 2022 ਦੀ ਚੋਣ ਜਿੱਤਣਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ। 2017 ’ਚ ਕਾਂਗਰਸ ਜਿੱਤੀ ਸੀ ਕਿਉਂਕਿ ਸਭ ਇਕੱਠੇ ਖੜ੍ਹੇ ਸਨ। ਜੋ ਵੀ ਨੇਤਾ ਇਕ-ਦੂਜੇ ’ਤੇ ਉਂਗਲੀ ਚੁੱਕਣਗੇ, ਉਨ੍ਹਾਂ ਨੂੰ ਇਸ ਦਾ ਜਵਾਬ ਦੇਣਾ ਹੀ ਪਵੇਗਾ। ਭਾਵੇਂ ਉਹ ਕਿਸੇ ਵੀ ਅਹੁਦੇ ’ਤੇ ਬੈਠਾ ਨੇਤਾ ਕਿਉਂ ਹੀ ਨਾ ਹੋਵੇ?
ਇਹ ਵੀ ਪੜ੍ਹੋ: ਕਿਸਾਨਾਂ ਦੇ ਹੱਕ ’ਚ ਨਵਜੋਤ ਸਿੰਘ ਸਿੱਧੂ ਨੇ ਮੁੜ ਕੀਤਾ ਟਵੀਟ, ਆਖੀ ਇਹ ਗੱਲ
ਸਵਾਲ: ਬੇਅਦਬੀ ਦੇ ਮਸਲੇ ’ਤੇ ਤੁਹਾਡੇ ਹੀ ਨੇਤਾ ਖ਼ੁਦ ਦੀ ਸਰਕਾਰ ਨੂੰ ਘੇਰ ਰਹੇ ਹਨ?
ਜਵਾਬ: ਨਵਜੋਤ ਸਿੰਘ ਸਿੱਧੂ, ਪ੍ਰਤਾਪ ਸਿੰਘ ਬਾਜਵਾ, ਪ੍ਰਗਟ ਸਿੰਘ ਬਾਜਵਾ ਜਾਂ ਫਿਰ ਚਰਨਜੀਤ ਚੰਨੀ ਜਿੰਨੇ ਵੀ ਸਾਡੇ ਲੀਡਰ ਹਨ, ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝਦਾ ਹਾਂ। ਬੇਅਦਬੀ ਦਾ ਮੁੱਦਾ ਸਾਡੇ ਲਈ ਸਭ ਤੋਂ ਅਹਿਮ ਹੈ ਅਤੇ ਮੈਂ ਗੁਜ਼ਾਰਿਸ਼ ਕਰਾਂਗਾ ਕਿ ਇਸ ਮੁੱਦੇ ਦਾ ਹੱਲ ਕਾਨੂੰਨੀ ਵਿਵਸਥਾ ਨਾਲ ਕੀਤਾ ਜਾਂਦਾ ਹੈ। ਮੈਨੂੰ ਵਿਸ਼ਵਾਸ ਹੈ ਕਿ ਰਹਿੰਦੇ ਸਮੇਂ ’ਚ ਅਸੀਂ ਇਸ ਮੁੱਦੇ ਨੂੰ ਹੱਲ ਕਰਾਂਗੇ। ਜੇਕਰ ਕਿਤੇ ਕਸਰ ਰਹਿ ਗਈ ਤਾਂ 2022 ’ਚ ਸਾਡੀ ਸਰਕਾਰ ਬਣੇਗੀ। ਉਦੋਂ ਅਸੀਂ ਨਿਆਂ ਜ਼ਰੂਰ ਕਰਾਂਗੇ। ਮੈਨੂੰ ਵਿਸ਼ਵਾਸ ਹੈ ਕਿ ਅਸੀਂ ਦੋਸ਼ੀਆਂ ਨੂੰ ਸਜ਼ਾ ਜ਼ਰੂਰ ਦੇਵਾਂਗੇ।
ਸਵਾਲ: ਸਿੱਧੂ, ਚੰਨੀ ਅਤੇ ਪ੍ਰਗਟ ਸਿੰਘ ਵਿਰੁੱਧ ਨਹੀਂ ਖੁੱਲੀ ਕੋਈ ਇੰਕੁਆਰੀ?
ਜਵਾਬ: ਨਵਜੋਤ ਸਿੰਘ ਸਿੱਧੂ, ਚਰਨਜੀਤ ਸਿੰਘ ਚੰਨੀ ਅਤੇ ਪ੍ਰਗਟ ਸਿੰਘ ਸਾਡੇ ਸੀਨੀਅਰ ਲੀਡਰ ਹਨ। ਇਸ ਸਮੇਂ ਸਾਡੇ ਤਿੰਨਾਂ ਨੇਤਾਵਾਂ ਵਿਰੁੱਧ ਕਿਸੇ ਤਰ੍ਹਾਂ ਦੀ ਕੋਈ ਇੰਕੁਆਰੀ ਨਹੀਂ ਖੁੱਲ੍ਹੀ ਹੈ।
ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ 'ਚ ਵੱਧਣ ਲੱਗਾ 'ਬਲੈਕ ਫੰਗਸ' ਦਾ ਖ਼ੌਫ਼, 2 ਹੋਰ ਮਰੀਜ਼ਾਂ ਦੀ ਹੋਈ ਮੌਤ
ਸਵਾਲ: ਸਿੱਧੂ ਤੇ ਬਾਜਵਾ ਬੋਲ ਰਹੇ ਹਨ ਕਿ ਕੈਪਟਨ ਦੀ ਕਾਰਗੁਜ਼ਾਰੀ ਨਾਲ ਅਜਿਹਾ ਲੱਗਦੈ ਕਿ ਬਾਦਲਾਂ ’ਚ ਮੈਚ ਫਿਕਸਿੰਗ ਚੱਲ ਰਹੀ ਹੈ।
ਜਵਾਬ: ਕਾਂਗਰਸ ਦੀ ਬਾਦਲਾਂ ਨਾਲ ਕੋਈ ਮੈਚ ਫਿਕਸਿੰਗ ਨਹੀਂ ਹੈ। ਮੈਂ ਇੰਨਾਂ ਕਹਿਣਾ ਚਾਹਾਂਗਾ ਕਿ ਲੋਕਤੰਤਰ ’ਚ ਹਮੇਸ਼ਾ ਲੜਾਈ ਦੀ ਸਥਿਤੀ ’ਚ ਨਹੀਂ ਰਹਿਣਾ ਚਾਹੀਦਾ। ਮੁੱਖ ਮੰਤਰੀ ਇਕ ਫਾਦਰ ਫਿਗਰ ਹੈ ਅਤੇ ਹਰ ਸਮੇਂ ਕਿਸੇ ਨਾਲ ਕਲੇਸ਼ ਨਹੀਂ ਕਰਨਾ ਚਾਹੀਦਾ। ਬਾਦਲਾਂ ਨੇ ਪੰਜਾਬ ਨਾਲ ਬਹੁਤ ਜ਼ਿਆਦਤੀਆਂ ਕੀਤੀਆਂ ਹਨ। ਇਸ ਲਈ ਉਨ੍ਹਾਂ ਨੂੰ ਸਜ਼ਾ ਜ਼ਰੂਰ ਮਿਲੇਗੀ।
ਇਹ ਵੀ ਪੜ੍ਹੋ: ਫਿਲੌਰ ਵਿਖੇ ਪੈਟਰੋਲ ਪੰਪ ’ਤੇ ਦਿਨ-ਦਿਹਾੜੇ ਲੁੱਟ, ਅੱਖਾਂ ’ਚ ਮਿਰਚਾਂ ਪਾ ਕੇ ਕਰਮਚਾਰੀ ਤੋਂ ਲੁੱਟੀ ਲੱਖਾਂ ਦੀ ਨਕਦੀ
ਇਹ ਵੀ ਪੜ੍ਹੋ: ਕਿਸਾਨਾਂ ਲਈ ਮਿਸਾਲ ਬਣੇ ਇਹ ਦੋਵੇਂ ਭਰਾ, ਘਰ ਦੀ ਛੱਤ 'ਤੇ ਵਿਦੇਸ਼ੀ ਸਬਜ਼ੀਆਂ ਉਗਾ ਕਮਾ ਰਹੇ ਨੇ ਚੰਗਾ ਮੁਨਾਫ਼ਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਮ੍ਰਿਤਕ ਕਿਸਾਨ ਦੇ ਮੁੰਡੇ ਨੂੰ ਨੌਕਰੀ ਅਤੇ ਮੁਜ਼ਾਵਜ਼ਾ ਦਿਵਾਉਣ ਲਈ ਡੀ. ਸੀ. ਦਫ਼ਤਰ ਸਾਹਮਣੇ ਬਣਾਇਆ ‘ਘਰ’
NEXT STORY