ਜਲੰਧਰ- ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਜਕਾਲ ’ਤੇ ਸਿੱਧਾ ਹਮਲਾ ਬੋਲਦੇ ਹੋਏ ਕਿਹਾ ਕਿ ਉਨ੍ਹਾਂ ਨੇ ਆਪਣੇ 10 ਸਾਲ ਦੇ ਕਾਰਜਕਾਲ ਦੌਰਾਨ ਸਰਕਾਰੀ ਸੈਕਟਰ ਦੀਆਂ ਕੰਪਨੀਆਂ (ਪੀ. ਐੱਸ. ਯੂ.) ਨੂੰ ਵੇਚਣ ਅਤੇ ਨਿੱਜੀਕਰਨ ਨੂੰ ਬੜ੍ਹਾਵਾ ਦੇਣ ਦਾ ਕੰਮ ਕੀਤਾ ਹੈ। ਕੁਲ ਮਿਲਾ ਕੇ ਇਹ ਉਨ੍ਹਾਂ ਦੀ ਪ੍ਰਾਪਤੀ ਹੈ। 'ਜਗ ਬਾਣੀ' ਦੇ ਪੱਤਰਕਾਰ ਰਮਨਦੀਪ ਸਿੰਘ ਸੋਢੀ ਵੱਲੋਂ ਕੀਤੀ ਗਈ ਵਿਸ਼ੇਸ਼ ਇੰਟਰਵਿਊ ਵਿਚ ਉਨ੍ਹਾਂ ਕਿਹਾ ਕਿ ਜੇਕਰ ਤੁਹਾਨੂੰ ਲੋਕਾਂ ਦਾ ਫਤਵਾ ਮਿਲਦਾ ਹੈ, ਤਾਂ ਸਿਰ ਮੱਥੇ ’ਤੇ ਪਰ ਜੇਕਰ ਜਿੱਤ ਤੋਂ ਬਾਅਦ ਲੋਕਾਂ ਦਾ ਸ਼ੁੱਕਰੀਆ ਪ੍ਰਗਟਾਉਣ ਦੀ ਥਾਂ ਨਿੱਜੀਕਰਨ ਵੱਲ ਮੁਹਿੰਮ ਸ਼ੁਰੂ ਕਰ ਦਿੱਤੀ ਜਾਵੇ, ਤਾਂ ਉਹ ਉੱਚਿਤ ਨਹੀਂ ਹੈ।
ਸੱਤਾ ਵਿਚ ਆਉਂਦਿਆਂ ਹੀ ਕੇਂਦਰ ਦੀ ਭਾਜਪਾ ਸਰਕਾਰ ਨੇ ਨਿੱਜੀਕਰਨ ਦੇ ਨਾਂ ’ਤੇ ਚੀਜ਼ਾਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ। ਐੱਲ. ਆਈ. ਸੀ. ਕਿੰਨੀ ਵੱਡੀ ਕੰਪਨੀ ਸੀ, ਉਹ ਵੀ ਵਿਕ ਗਈ। ਤੇਲ ਤੋਂ ਲੈ ਕੇ ਰੇਲਵੇ, ਭੇਲ, ਏਅਰਪੋਰਟ ਤੱਕ ਹਰ ਚੀਜ਼ ਦਾ ਨਿੱਜੀਕਰਨ ਕਰ ਦਿੱਤਾ ਗਿਆ। ਇਸ ਵਿਚ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਜੋ ਵੀ ਵੇਚਿਆ ਜਾ ਰਿਹਾ ਹੈ, ਉਹ ਦੋ-ਚਾਰ ਦੋਸਤਾਂ ਨੂੰ ਹੀ ਮਿਲ ਰਿਹਾ ਹੈ। ਇਹ ਤਾਂ ਕੋਈ ਵੀ ਦੇਸ਼ ਭਗਤ ਬਰਦਾਸ਼ਤ ਨਹੀਂ ਕਰੇਗਾ ਕਿ ਸਰਕਾਰ ਆਉਣ ਤੋਂ ਪਹਿਲਾਂ ਕਿਹਾ ਜਾਵੇ ਕਿ ਕਾਲਾ ਧਨ ਲਿਆਂਦਾ ਜਾਵੇਗਾ ਅਤੇ ਆਪਣੇ ਇਥੇ ਜੋ ਕਾਲੇ ਧਨ ਵਾਲੇ ਹਨ, ਉਨ੍ਹਾਂ ਨੂੰ ਬਾਹਰ ਭਜਾ ਦਿੱਤਾ ਜਾਵੇ। ਅਤੇ ਇਸ ਤੋਂ ਇਲਾਵਾ ਨਫ਼ਰਤ ਦੀ ਸਿਆਸਤ ਸ਼ੁਰੂ ਕਰ ਦਿੱਤੀ ਗਈ, ਜਦੋਂ ਇਸ ਤੋਂ ਮਨ ਭਰ ਗਿਆ ਤਾਂ ਦੂਜੀਆਂ ਪਾਰਟੀਆਂ ਦੀਆਂ ਸਰਕਾਰਾਂ ਤੋੜਨੀਆਂ ਸ਼ੁਰੂ ਕਰ ਦਿੱਤੀਆਂ। ਕਿਸੇ ਦਾ ਵਿਧਾਇਕ ਖ਼ਰੀਦ ਲਓ, ਕਿਸੇ ਦਾ ਸੰਸਦ ਮੈਂਬਰ ਖ਼ਰੀਦੇ ਲਓ, ਕਿਸੇ ਦੀ ਵੋਟ ਰੱਦ ਕਰਕੇ ਧੱਕੇ ਨਾਲ ਆਪਣਾ ਮੇਅਰ ਬਿਠਾ ਦਿਓ। ਮੈਂ ਤਾਂ ਇਹ ਕਹਿੰਦਾ ਹਾਂ ਕਿ ਜੇਕਰ ਮੋਦੀ ਜੀ ਨੂੰ ਆਪਣੀ ਲਹਿਰ ’ਤੇ ਯਕੀਨ ਹੈ ਤਾਂ ਉਹ ਜਿੱਤਣ।
ਇਹ ਵੀ ਪੜ੍ਹੋ: ਬੱਚਿਆਂ ਦੇ ਜਨਮ ਸਰਟੀਫਿਕੇਟ ਨੂੰ ਲੈ ਕੇ ਵੱਡੀ ਖ਼ਬਰ, ਜਾਰੀ ਹੋਏ ਸਖ਼ਤ ਹੁਕਮ
ਉਨ੍ਹਾਂ ਦੀ ਜਿੱਤ ਸਿਰ ਮੱਥੇ ’ਤੇ, ਪਰ ਇੰਝ ਥੋੜ੍ਹਾ ਹੈ ਕਿ ਚੰਡੀਗੜ੍ਹ ਵਾਂਗ ਵੋਟਾਂ ਵਿਚ ਹੇਰਾ-ਫੇਰੀ ਕਰ ਕੇ ਜਿੱਤਣ ਦੀ ਕੋਸ਼ਿਸ਼ ਕੀਤੀ ਜਾਵੇ। 10 ਸਾਲ ਹੋ ਗਏ ਹਨ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਬਣੇ ਹੋਏ, ਪਰ ਉਨ੍ਹਾਂ ਨੇ ਕੋਈ ਪ੍ਰੈੱਸ ਕਾਨਫਰੰਸ ਨਹੀਂ ਕੀਤੀ ਅਤੇ ਨਾ ਹੀ ਕਦੇ ਮੀਡੀਆ ਦਾ ਸਵਾਲ ਲਿਆ ਅਤੇ ਦੂਜੇ ਪਾਸੇ ਸਾਡੀ ਸਰਕਾਰ ਹੈ, 5 ਸੋਸ਼ਲ ਮੀਡੀਆ ਰਿਪੋਰਟਰ ਵੀ ਖੜ੍ਹੇ ਹੋਣ ਤਾਂ ਵੀ ਅਸੀਂ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹਾਂ, ਕਿਉਂਕਿ ਸਾਡੇ ਕੋਲ ਪੰਜਾਬ ਦੇ ਹਰ ਸਵਾਲ ਦਾ ਜਵਾਬ ਹੈ। ਪ੍ਰਧਾਨ ਮੰਤਰੀ ਆਪਣੇ ਦੇਸ਼ ਵਿਚ ਮੀਡੀਆ ਵਿਚ ਤਾਂ ਬੋਲਦੇ ਨਹੀਂ, ਜਦੋਂ ਕਿ ਦੂਜੇ ਦੇਸ਼ਾਂ ਵਿਚ ਜਾ ਕੇ ਦੱਸ ਰਹੇ ਹੁੰਦੇ ਹਨ ਕਿ ਅਸੀਂ ਇਹ ਕਰ ਦਿੱਤਾ, ਅਸੀਂ ਉਹ ਕਰ ਦਿੱਤਾ, ਇੰਝ ਥੋੜ੍ਹਾ ਹੀ ਹੁੰਦਾ ਹੈ।
ਕੇਂਦਰ ਨੇ ਹੱਲ ਨਹੀਂ ਕੀਤੀਆਂ ਕਿਸਾਨਾਂ ਦੀਆਂ ਸਮੱਸਿਆਵਾਂ
ਕਿਸਾਨ ਅੰਦੋਲਨ ਬਾਰੇ ਬੋਲਦਿਆਂ ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਨੇ ਬੇਸ਼ੱਕ ਕੁਝ ਸਾਲ ਪਹਿਲਾਂ ਕਾਲਾ ਕਾਨੂੰਨ ਵਾਪਸ ਲੈ ਲਿਆ ਪਰ ਕਿਸਾਨਾਂ ਦੀਆਂ ਸਮੱਸਿਆਵਾਂ ਜਿਉਂ ਦੀਆਂ ਤਿਉਂ ਬਰਕਰਾਰ ਹਨ। ਕਿਸਾਨਾਂ ਦੀਆਂ ਮੰਗਾਂ ਜਿਵੇਂ ਐੱਮ. ਐੱਸ. ਪੀ., ਆਮਦਨ ਵਧਾਉਣ ਵਰਗੀਆਂ ਸਮੱਸਿਆਵਾਂ ਜਿਉਂ ਦੀਆਂ ਤਿਉਂ ਹੀ ਹਨ। ਇਸ ਵਾਰ ਜੋ ਪ੍ਰੋਟੈਸਟ ਹੋ ਰਿਹਾ ਸੀ, ਉਸ ’ਚ ਮੈਂ ਸਿਰਫ਼ ਇਕ ਪੁਲ ਦਾ ਕੰਮ ਕਰ ਰਿਹਾ ਸੀ। ਮੈਂ ਸਿਰਫ਼ ਕਿਸਾਨਾਂ ਅਤੇ ਕੇਂਦਰ ਵਿਚਾਲੇ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਤੋਂ ਪਹਿਲਾਂ ਕੈਪਟਨ ਇਕ ਵਾਰ ਵੀ ਪ੍ਰਧਾਨ ਮੰਤਰੀ ਨੂੰ ਨਹੀਂ ਮਿਲੇ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਮੰਗ ਰੱਖੀ।
ਇਹ ਵੀ ਪੜ੍ਹੋ: ਹਾਂਗਕਾਂਗ 'ਚ ਮਿਲੇ ਧੋਖੇ ਕਾਰਨ ਬਦਤਰ ਹੋ ਗਈ ਸੀ ਪੰਜਾਬੀ ਨੌਜਵਾਨ ਦੀ ਜ਼ਿੰਦਗੀ, ਇੰਝ ਹੋਈ ਵਤਨ ਵਾਪਸੀ
ਅਸੀਂ ਪੰਜਾਬ ਦੇ ਅਣਮੋਲ ਪਾਣੀ ਨੂੰ ਬਚਾ ਰਹੇ ਹਾਂ
ਝੋਨੇ ਦੀ ਬਿਜਾਈ ਲਈ 4 ਜ਼ੋਨ ਬਣਾਏ ਤਾਂ ਜੋ ਸਭ ਨੂੰ ਬਿਜਲੀ ਆਸਾਨੀ ਨਾਲ ਮਿਲੇ, ਲੇਬਰ ਦੀ ਸਮੱਸਿਆ ਨਾ ਆਵੇ, ਪੰਜਾਬ ਦੇ ਪਿੰਡਾਂ ਵਿਚ ਰਜਬਾਹਿਆਂ ਨੂੰ ਦੋਬਾਰਾ ਸ਼ੁਰੂ ਕੀਤਾ, ਖੇਤਾਂ ਦੀਆਂ ਟੇਲਾਂ ਤੱਕ ਪਾਣੀ ਪਹੁੰਚਾਇਆ ਹੈ ਅਤੇ ਲੋਕਾਂ ਨੂੰ ਨਹਿਰੀ ਪਾਣੀ ਮਿਲਣਾ ਸ਼ੁਰੂ ਹੋ ਗਿਆ ਹੈ। ਨਹਿਰੀ ਪਾਣੀ 32 ਫ਼ੀਸਦੀ ਤੋਂ ਵਧ ਕੇ 52 ਫ਼ੀਸਦੀ ਹੋ ਗਿਆ ਹੈ। ਸਾਡਾ ਇਰਾਦਾ ਇਸ ਨੂੰ 70 ਫ਼ੀਸਦੀ ’ਤੇ ਲਿਜਾਣ ਦਾ ਹੈ। ਇਸ ਨਾਲ ਜਿੱਥੇ ਜ਼ਮੀਨੀ ਪੱਧਰ ’ਤੇ ਪਾਣੀ ਦਾ ਲੇਵਲ ਮੈਨਟੇਨ ਹੋਵੇਗਾ ਉਥੇ ਬਿਜਲੀ ਦੀ ਵੀ ਬਚਤ ਹੋਵੇਗੀ।
ਇਹ ਵੀ ਪੜ੍ਹੋ: ਧੀ ਨਿਆਮਤ ਦੇ ਜਨਮ ’ਤੇ ਬੋਲੇ CM ਭਗਵੰਤ ਮਾਨ, ‘ਪੁੱਤ ਵੰਡਾਉਣ ਜ਼ਮੀਨਾਂ ਧੀਆਂ ਦੁੱਖ਼ ਵੰਡਾਉਂਦੀਆਂ ਨੇ’
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਫਿਰ ਵੱਡੀ ਵਾਰਦਾਤ, ਦਿਨ ਦਿਹਾੜੇ ਜਿਊਲਰ ਸ਼ਾਪ ਤੋਂ 13 ਤੋਲੇ ਸੋਨਾ ਲੁੱਟਿਆ
NEXT STORY